ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਉਨ੍ਹਾਂ ਸੈਲੀਬ੍ਰਿਟੀਜ਼ 'ਚ ਸ਼ਾਮਲ ਹੈ, ਜੋ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਦੌਰਾਨ ਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਖ਼ਾਸ ਮੁਕਾਸ ਹਾਸਲ ਕਰ ਚੁੱਕੀ ਪ੍ਰਿਅੰਕਾ ਚੋਪੜਾ ਨੇ ਵਰਲਡ ਹੈਲਥ ਆਰਗੇਨੀਜੇਸ਼ਨ ਦੇ ਡਾਇਰੈਕਟਰ ਜਰਨਲ ਨਾਲ ਗੱਲਬਾਤ ਕੀਤੀ ਹੈ ਤੇ ਇਸ ਗੱਲਬਾਤ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਆਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੀ ਗੱਲਬਾਤ 'ਚ ਡਬਲਯੂਐੱਚਓ ਦੇ ਡਾਇਰੈਕਟਰ ਜਰਨਲ ਨਾਲ ਚਰਚਾ 'ਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਸਬੰਧੀ ਗੱਲਬਾਤ ਕੀਤੀ।
ਨਵੀਂ ਦਿੱਲੀ, ਜੇਐੱਨਐੱਨ। ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਉਨ੍ਹਾਂ ਸੈਲੀਬ੍ਰਿਟੀਜ਼ 'ਚ ਸ਼ਾਮਲ ਹੈ, ਜੋ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਦੌਰਾਨ ਭਾਰਤ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਖ਼ਾਸ ਮੁਕਾਸ ਹਾਸਲ ਕਰ ਚੁੱਕੀ ਪ੍ਰਿਅੰਕਾ ਚੋਪੜਾ ਨੇ ਵਰਲਡ ਹੈਲਥ ਆਰਗੇਨੀਜੇਸ਼ਨ ਦੇ ਡਾਇਰੈਕਟਰ ਜਰਨਲ ਨਾਲ ਗੱਲਬਾਤ ਕੀਤੀ ਹੈ ਤੇ ਇਸ ਗੱਲਬਾਤ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਆਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੀ ਗੱਲਬਾਤ 'ਚ ਡਬਲਯੂਐੱਚਓ ਦੇ ਡਾਇਰੈਕਟਰ ਜਰਨਲ ਨਾਲ ਚਰਚਾ 'ਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਸਬੰਧੀ ਗੱਲਬਾਤ ਕੀਤੀ।
ਪ੍ਰਿਅੰਕਾ ਚੋਪੜਾ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਜਰਨਲ ਡਾਇਰੈਕਟਰ ਨਾਲ ਗੱਲਬਾਤ ਕੀਤੀ ਤੇ ਹੁਣ ਉਸ ਦੀ ਵੀਡੀਓ ਸ਼ੇਅਰ ਕੀਤੀ ਹੈ। ਸਭ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਨੂੰ ਡਬਲਯੂਐੱਚਓ ਅਧਿਕਾਰੀਆਂ ਨਾਲ ਜਾਣੂ ਕਰਵਾਇਆ ਤੇ ਉਸ ਤੋਂ ਬਾਅਦ ਕੋਰੋਨਾ ਵਾਇਰਸ ਸਬੰਧੀ ਗੱਲਬਾਤ ਕੀਤੀ। ਪ੍ਰਿਅੰਕਾ ਦਾ ਇਹ ਇੰਟਰਵਿਊ ਪੈਸਿਫਿਕ ਸਟੈਂਡਰਡ ਟਾਈਮ ਅਨੁਸਾਰ ਮੰਗਲਵਾਰ ਦੁਪਹਿਰ 12 ਵਜੇ ਲਾਈਵ ਹੋਇਆ ਪਰ ਇੰਡੀਅਨ ਸਟੈਂਡਰਡ ਟਾਈਮ ਅਨੁਸਾਰ ਇਹ ਇੰਟਰਵਿਊ ਮੰਗਲਵਾਰ ਦੀ ਰਾਤ 12.30 ਵਜੇ ਦੇਖਿਆ ਗਿਆ।
ਇਸ ਦੌਰਾਨ ਡਬਲਯੂਐੱਚਓ ਦੇ ਡਾਇਰੈਕਟਰ ਜਰਨਲ ਨੇ ਜਵਾਬ 'ਚ ਪ੍ਰਿਅੰਕਾ ਚੋਪੜਾ ਨੂੰ ਦੱਸਿਆ, 'ਸਾਨੂੰ ਤਾਕਤ, ਏਕਤਾ ਤੇ ਹੌਸਲੇ ਦੀ ਜ਼ਰੂਰਤ ਹੈ। ਸਾਨੂੰ ਕੋਰੋਨਾ ਨੂੰ ਦੂਰ ਕਰਨ ਲਈ ਪੂਰੀ ਤਾਕਤ ਨਾਲ ਲੜਨਾ ਹੋਵੇਗਾ। ਸਾਨੂੰ ਖ਼ੁਦ 'ਤੇ ਭਰੋਸਾ ਕਰਨ ਚਾਹੀਦਾ ਹੈ। ਜਦੋਂ ਅਸੀਂ ਇਕ ਹੋ ਜਾਂਦੇ ਹਾਂ ਤਾਂ ਅਸੀਂ ਉਹ ਹਾਸਲ ਕਰ ਲੈਂਦੇ ਹਾਂ ਜੋ ਚਾਹੁੰਦੇ ਹਾਂ। ਇਹੀ ਉਹ ਚੀਜ਼ ਹੈ ਜੋ ਕੋਰੋਨਾ ਨੂੰ ਦੂਰ ਕਰ ਦੇਵੇਗੀ।' ਨਾਲ ਹੀ ਪ੍ਰਿਅੰਕਾ ਚੋਪੜਾ ਨੇ ਇਕ ਦਿਨ ਪਹਿਲਾਂ ਹੀ ਆਪਣੀ ਲਾਈਵ ਚੈਟ ਬਾਰੇ ਜਾਣਕਾਰੀ ਦਿੱਤੀ ਸੀ।