ਅਟਾਰੀ ਸਰਹੱਦ ’ਤੇ ਗੂੰਜਣਗੇ ਦੇਸ਼ਭਗਤੀ ਦੇ ਸੁਰ: ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਅੱਜ ਰੀਟਰੀਟ ਸੈਰੇਮਨੀ ’ਚ ਪਹਿਲੀ ਵਾਰ ਦੇਣਗੇ ਲਾਈਵ ਪੇਸ਼ਕਾਰੀ
ਪ੍ਰੋਗਰਾਮ ਦਾ ਆਯੋਜਨ ਅਟਾਰੀ ਬਾਰਡਰ ਪੋਸਟ ਸਥਿਤ ਜੇਸੀਪੀ ਸਟੇਡੀਅਮ ’ਚ ਕੀਤਾ ਜਾਏਗਾ। ਇਹ ਆਯੋਜਨ ਦੇਸ਼ ਦੇ ਬਹਾਦਰ ਜਵਾਨਾਂ ਨੂੰ ਸਮਰਪਿਤ ਹੋਵੇਗਾ। ਪ੍ਰੋਗਰਾਮ ’ਚ ਮਸ਼ਹੂਰ ਫਿਲਮ ਡਾਇਰੈਕਟਰ, ਅਦਾਕਾਰ ਤੇ ਚਰਚਿਤ ਗਾਇਕ ਵੀ ਆਪਣੀਆਂ ਪੇਸ਼ਕਾਰੀ ਦੇਣਗੇ।
Publish Date: Sun, 07 Jun 2026 11:05 AM (IST)
Updated Date: Sun, 07 Jun 2026 11:09 AM (IST)
ਅੰਮ੍ਰਿਤਸਰ : ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ ’ਤੇ ਐਤਵਾਰ ਨੂੰ ਹੋਣ ਵਾਲੀ ਬੀਟਿੰਗ ਦ ਰੀਟਰੀਟ ਸੈਰੇਮਨੀ ’ਚ ਵਿਸ਼ਵ ਪ੍ਰਸਿੱਧ ਤੇ ਆਸਕਰ ਜੇਤੂ ਗਾਇਕ-ਸੰਗੀਤਕਾਰ ਏਆਰ ਰਹਿਮਾਨ ਪਹਿਲੀ ਵਾਰ ਲਾਈਵ ਪੇਸ਼ਕਾਰੀ ਦੇਣਗੇ। ਪ੍ਰੋਗਰਾਮ ਦਾ ਆਯੋਜਨ ਅਟਾਰੀ ਬਾਰਡਰ ਪੋਸਟ ਸਥਿਤ ਜੇਸੀਪੀ ਸਟੇਡੀਅਮ ’ਚ ਕੀਤਾ ਜਾਏਗਾ। ਇਹ ਆਯੋਜਨ ਦੇਸ਼ ਦੇ ਬਹਾਦਰ ਜਵਾਨਾਂ ਨੂੰ ਸਮਰਪਿਤ ਹੋਵੇਗਾ। ਪ੍ਰੋਗਰਾਮ ’ਚ ਮਸ਼ਹੂਰ ਫਿਲਮ ਡਾਇਰੈਕਟਰ, ਅਦਾਕਾਰ ਤੇ ਚਰਚਿਤ ਗਾਇਕ ਵੀ ਆਪਣੀਆਂ ਪੇਸ਼ਕਾਰੀ ਦੇਣਗੇ।