- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਫਿਲਮ ਨੇ ਛੇ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਸਰਬੋਤਮ ਫਿਲਮ, ਸਰਬੋਤਮ ਨਿਰਦੇਸ਼ਕ ਅਤੇ ਸਰਬੋਤਮ ਸਕ੍ਰੀਨਪਲੇਅ ਸ਼ਾਮਲ ਹਨ। ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਪ੍ਰਾਪਤ ਕਰਨ ’ਤੇ ਐਂਡਰਸਨ ਨੇ ਕਿਹਾ, ਮੈਂ ਇਹ ਫਿਲਮ ਆਪਣੇ ਬੱਚਿਆਂ ਲਈ ਲਿਖੀ ਹੈ, ਇਸ ਲਈ ਕਿ ਅਸੀਂ ਉਨ੍ਹਾਂ ਨੂੰ ਦੁਨੀਆ ’ਚ ਹੋ ਰਹੀ ਹਫੜਾ-ਦਫੜੀ ਲਈ ਮੁਆਫੀ ਮੰਗੀਏ। ਇਹ ਐਂਡਰਸਨ ਦਾ ਪਹਿਲਾ ਆਸਕਰ ਹੈ।

ਲਾਸ ਏਂਜਲਸ (ਏਪੀ) : 98ਵੇਂ ਆਸਕਰ ਪੁਰਸਕਾਰਾਂ ’ਚ ਪਾਲ ਥਾਮਸ ਐਂਡਰਸਨ ਦੀ ਫਿਲਮ ਵਨ ਬੈਟਲ ਆਫਟ ਅਨਦਰ ਦਾ ਜਲਵਾ ਰਿਹਾ। ਇਸ ਫਿਲਮ ਨੇ ਛੇ ਪੁਰਸਕਾਰ ਜਿੱਤੇ, ਜਦਕਿ ਹਾਲੀਵੁੱਡ ਅਦਾਕਾਰ ਮਾਈਕਲ ਬੀ ਜਾਰਡਨ ਨੂੰ ਫਿਲਮ ਸਿਨਰਸ ’ਚ ਉਨ੍ਹਾਂ ਦੀ ਦਮਦਾਰ ਐਕਟਿੰਗ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ। ਅਦਾਕਾਰਾ ਜੈਸੀ ਬਕਲੇ ਨੂੰ ਫਿਲਮ ਹੈਮਨੇਟ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। 98ਵੇਂ ਅਕੈਡਮੀ ਐਵਾਰਡ ਸਮਾਰੋਹ ਐਤਵਾਰ ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿਚ ਆਯੋਜਿਤ ਕੀਤਾ ਗਿਆ। ਵਨ ਬੈਟਲ ਆਫਟਰ ਅਨਦਰ ਆਸਕਰ ਪੁਰਸਕਾਰਾਂ 'ਤੇ ਹਾਵੀ ਰਹੀ। ਇਸ ਫਿਲਮ ਨੇ ਛੇ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਸਰਬੋਤਮ ਫਿਲਮ, ਸਰਬੋਤਮ ਨਿਰਦੇਸ਼ਕ ਅਤੇ ਸਰਬੋਤਮ ਸਕ੍ਰੀਨਪਲੇਅ ਸ਼ਾਮਲ ਹਨ। ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਪ੍ਰਾਪਤ ਕਰਨ ’ਤੇ ਐਂਡਰਸਨ ਨੇ ਕਿਹਾ, ਮੈਂ ਇਹ ਫਿਲਮ ਆਪਣੇ ਬੱਚਿਆਂ ਲਈ ਲਿਖੀ ਹੈ, ਇਸ ਲਈ ਕਿ ਅਸੀਂ ਉਨ੍ਹਾਂ ਨੂੰ ਦੁਨੀਆ ’ਚ ਹੋ ਰਹੀ ਹਫੜਾ-ਦਫੜੀ ਲਈ ਮੁਆਫੀ ਮੰਗੀਏ। ਇਹ ਐਂਡਰਸਨ ਦਾ ਪਹਿਲਾ ਆਸਕਰ ਹੈ।
ਵਨ ਬੈਟਲ ਆਫਟਰ ਅਨਦਰ ਇਕ ਕ੍ਰਾਈਮ-ਥ੍ਰਿਲਰ ਫਿਲਮ ਹੈ ਜੋ ਇਕ ਸਾਬਕਾ ਕ੍ਰਾਂਤੀਕਾਰੀ, ਬਾਬ ਦੀ ਕਹਾਣੀ ਦੱਸਦੀ ਹੈ, ਜੋ ਆਪਣੀ ਧੀ, ਵਿਲਾ ਨੂੰ ਆਪਣੇ ਪੁਰਾਣੇ ਦੁਸ਼ਮਣ, ਕਰਨਲ ਲਾਕਜਾ ਤੋਂ ਬਚਾਉਣ ਲਈ ਇੱਕ ਖ਼ਤਰਨਾਕ ਲੜਾਈ ਲੜਦਾ ਹੈ, ਜੋ 16 ਸਾਲਾਂ ਬਾਅਦ ਵਾਪਸ ਆਉਂਦਾ ਹੈ। ਫਿਲਮ ਨੂੰ ਕੁੱਲ 14 ਸ਼੍ਰੇਣੀਆਂ ਵਿਚ ਨਾਮਜ਼ਦ ਕੀਤਾ ਗਿਆ ਸੀ, ਜਦੋਂ ਕਿ ਸਿਨਰਸ ਨੂੰ ਰਿਕਾਰਡ 16 ਸ਼੍ਰੇਣੀਆਂ ਵਿਚ ਨਾਮਜ਼ਦ ਕੀਤਾ ਗਿਆ ਸੀ। ਫਿਲਮ ਨੇ ਸਰਬੋਤਮ ਅਦਾਕਾਰ ਸਮੇਤ ਚਾਰ ਪੁਰਸਕਾਰ ਜਿੱਤੇ। ਜਾਰਡਨ ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿੱਤਣ ਵਾਲਾ ਛੇਵਾਂ ਸਿਆਹਫਾਮ ਅਦਾਕਾਰ ਹੈ।
ਧਰਮਿੰਦਰ ਨੂੰ ਯਾਦ ਨਹੀਂ ਕੀਤਾ ਗਿਆ
ਐਤਵਾਰ ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ’ਚ 98ਵੇਂ ਅਕੈਡਮੀ ਅਵਾਰਡ ਸਮਾਰੋਹ ’ਚ ਬਾਲੀਵੁੱਡ ਦੇ ਦਿੱਗਜ ਧਰਮਿੰਦਰ ਉਨ੍ਹਾਂ ਮ੍ਰਿਤਕ ਸ਼ਖਸੀਅਤਾਂ ਵਿੱਚ ਸ਼ਾਮਲ ਨਹੀਂ ਸਨ ਜਿਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਵਾਰ ਸਮਾਰੋਹ ਦਾ ਸ਼ਰਧਾਂਜਲੀ ਹਿੱਸਾ ਪਿਛਲੇ ਸਾਲਾਂ ਨਾਲੋਂ 15 ਮਿੰਟ ਵੱਧ ਚੱਲਿਆ, ਪਰ ਇਸ ਵਿੱਚ ਧਰਮਿੰਦਰ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਦਾ ਪਿਛਲੇ ਨਵੰਬਰ ਵਿੱਚ ਦੇਹਾਂਤ ਹੋ ਗਿਆ ਸੀ।
ਪ੍ਰਿਅੰਕਾ ਚੋਪੜਾ ਦਾ ਦਿਸਿਆ ਜਲਵਾ
ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਆਸਕਰ ’ਚ ਜਲਵਾ ਦੇਖਣ ਨੂੰ ਮਿਲਿਆ। ਉਸਨੇ ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਦਾ ਪੁਰਸਕਾਰ ਦਿੱਤਾ। ਉਹ ਲਗਭਗ ਇੱਕ ਦਹਾਕੇ ਬਾਅਦ ਆਸਕਰ ਸਟੇਜ 'ਤੇ ਸਫੈਦ ਗਾਊਨ ਵਿੱਚ ਦਿਖਾਈ ਦਿੱਤੀ। ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ, ਆਪਣੇ ਪਤੀ ਆਨੰਦ ਪੀਰਾਮਲ ਨਾਲ ਸਮਾਰੋਹ ’ਚ ਸ਼ਾਮਲ ਹੋਈ।
ਗਾਜ਼ਾ ’ਚ ਸ਼ਾਂਤੀ ਲਈ ਲੱਗੇ ਨਾਅਰੇ
ਆਸਕਰ ਸਮਾਰੋਹ ਦੌਰਾਨ ਕੁਝ ਕਲਾਕਾਰਾਂ ਨੇ ਫਲਸਤੀਨ ਦੀ ਆਜ਼ਾਦੀ ਅਤੇ ਗਾਜ਼ਾ ਵਿੱਚ ਸ਼ਾਂਤੀ ਦੇ ਸਮਰਥਨ ’ਚ ਨਾਅਰੇ ਲਗਾਏ। ਅਦਾਕਾਰ ਜ਼ੇਵੀਅਨ ਵਾਰਡਨ ਨੇ ਕਿਹਾ ਕਿ ਕੋਈ ਜੰਗ ਨਹੀਂ ਅਤੇ ਫਲਸਤੀਨ ਨੂੰ ਆਜ਼ਾਦ ਕਰੋ। ਵਾਰਡਨ ਨੇ ਇਹ ਗੱਲ ਉਦੋਂ ਕਹੀ ਜਦੋਂ ਉਹ ਪ੍ਰਿਅੰਕਾ ਚੋਪੜਾ ਨਾਲ ਪੁਰਸਕਾਰ ਪੇਸ਼ ਕਰਨ ਲਈ ਸਟੇਜ 'ਤੇ ਆਇਆ ਸੀ।