Neha Kakkar ਨੇ ਵਿਆਹ ਦੇ ਛੇ ਮਹੀਨੇ ਪੂਰੇ ਹੋਣ 'ਤੇ ਫੋਟੋ ਸਾਂਝੀ ਕਰ ਜਤਾਈ ਖੁਸ਼ੀ, ਲਿਖਿਆ- ਮੈਂ ਅਸਲ ' ਚ ਖੁਸ਼ਕਿਸਮਤ ਹਾਂ'
ਨੇਹਾ ਕੱਕੜ ਨੇ ਆਪਣੇ ਵਿਆਹ ਦੇ 6 ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਪਤੀ ਰੋਹਨਪ੍ਰੀਤ ਸਿੰਘ ਨਾਲ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਹੱਸਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਕਾਲੇ ਰੰਗ ਦੀ ਡਰੈੱਸ ਦੇ ਨਾਲ ਨੀਲੇ ਰੰਗ ਦੀ ਕੈਪ ਪਾਈ ਹੋਈ ਹੈ। ਰੋਹਨ ਪ੍ਰੀਤ ਬਲੈਕ ਪ੍ਰਿੰਟਡ ਹੁੱਡੀ ਦੇ ਨਾਲ ਬਲੈਕ ਕਲਰ ਦੀ ਫਨ ਕੈਪ ਪਾਏ ਨਜ਼ਰ ਆ ਰਿਹਾ ਹੈ।
Publish Date: Sat, 24 Apr 2021 01:28 PM (IST)
Updated Date: Sat, 24 Apr 2021 01:46 PM (IST)
ਨਵੀਂ ਦਿੱਲੀ, ਜੇਐਨਐ : ਬਾਲੀਵੁਡ ਗਾਇਕਾ ਨੇਹਾ ਕੱਕੜ ਅਕਸਰ ਹੀ ਆਪਣੇ ਪਤੀ ਰੋਹਨ ਪ੍ਰੀਤ ਸਿੰਘ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੀ ਰਹਿੰਦੀ ਹੈ। ਇਸ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਗਾਇਕਾ ਆਪਣੇ ਪਤੀ ਰੋਹਨਪ੍ਰੀਤ ਸਿੰਘ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ।
ਨੇਹਾ ਕੱਕੜ ਨੇ ਆਪਣੇ ਵਿਆਹ ਦੇ 6 ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਪਤੀ ਰੋਹਨਪ੍ਰੀਤ ਸਿੰਘ ਨਾਲ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਹੱਸਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਕਾਲੇ ਰੰਗ ਦੀ ਡਰੈੱਸ ਦੇ ਨਾਲ ਨੀਲੇ ਰੰਗ ਦੀ ਕੈਪ ਪਾਈ ਹੋਈ ਹੈ। ਰੋਹਨ ਪ੍ਰੀਤ ਬਲੈਕ ਪ੍ਰਿੰਟਡ ਹੁੱਡੀ ਦੇ ਨਾਲ ਬਲੈਕ ਕਲਰ ਦੀ ਫਨ ਕੈਪ ਪਾਏ ਨਜ਼ਰ ਆ ਰਿਹਾ ਹੈ।
ਉਸਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਅਤੇ ਕੈਪਸ਼ਨ ਲਿਖਿਆ, 'ਹਰ ਦਿਨ ਉਹ ਮੇਰਾ ਦਿਲ ਜਿੱਤ ਲੈਂਦਾ ਹੈ। ਉਸਨੇ ਮੇਰੇ ਨਾਲ ਜਆਦਾ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਰੋਜ਼ ਕਹਿੰਦਾ ਹੈ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਿੰਨਾ ਉਹ ਮੈਨੂੰ ਪਿਆਰ ਕਰਦਾ ਹੈ। ਪਰ ਮੈਂ ਕਹਿੰਦੀ ਹਾਂ ਕਿ ਮੈਂ ਉਸਨੂੰ ਇਕਤਰਫਾ ਪਿਆਰ ਕਰਦੀ ਹਾਂ। ਰੋਹਨਪ੍ਰੀਤ ਤੁਸੀਂ ਸਭ ਤੋਂ ਵਧੀਆ ਪਤੀ ਹੋ! ਮੈਂ ਸੱਚਮੁੱਚ ਖੁਸ਼ਕਿਸਮਤ ਹਾਂ! ਹੈਪੀ 6 ਮੰਥ ਮਾਏ ਲਾਈਫ।'
ਨੇਹਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਕਈ ਬਾਲੀਵੁਡ ਅਦਾਕਾਰ ਟਿੱਪਣੀ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਸ ਦੇ ਪਤੀ ਰੋਹਨ ਨੇ ਫੋਟੋਆਂ 'ਤੇ ਟਿੱਪਣੀ ਕੀਤੀ ਅਤੇ ਲਿਖਿਆ, 'ਆਈ ਲਵ ਯੂ ਮਾਏ ਵਾਈਫ' ਨਾਲ ਹੀ ਹਾਰਟ ਦੇ ਇਮੋਜੀ ਸ਼ੇਅਰ ਕਰਦੇ ਹਨ। ਇਸਦੇ ਨਾਲ ਹੀ ਨੀਤੂ ਕਪੂਰ, ਕਨਿਕਾ ਮਾਨ, ਬਾਨੀ ਸੰਧੂ ਨੇ ਵੀ ਫੋਟੋਆਂ 'ਤੇ ਟਿੱਪਣੀ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ।