ਅੱਜ 6 ਜੂਨ ਨੂੰ ਗਾਇਕਾ ਨੇਹਾ ਕੱਕੜ ਦਾ 31ਵਾਂ ਜਨਮ ਦਿਨ ਹੈ। ਸਾਰਿਆਂ ਨੂੰ ਪਤਾ ਹੈ ਕਿ ਬਰਥਡੇ ਗਰਲ ਨੇਹਾ ਨੇ ਇੰਡੀਅਨ ਆਇਡਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕੰਟੈਸਟੈਂਟ ਕੀਤੀ ਸੀ। ਇਸ ਸ਼ੋਅ ਨੇ ਹੀ ਉਨ੍ਹਾਂ ਨੂੰ ਬੁਲੰਦੀ 'ਤੇ ਪਹੁੰਚਾਉਣ ਦੇ ਦਰਵਾਜ਼ੇ ਖੋਲ੍ਹੇ।

ਨਵੀਂ ਦਿੱਲੀ : ਅੱਜ 6 ਜੂਨ ਨੂੰ ਗਾਇਕਾ ਨੇਹਾ ਕੱਕੜ ਦਾ 31ਵਾਂ ਜਨਮ ਦਿਨ ਹੈ। ਸਾਰਿਆਂ ਨੂੰ ਪਤਾ ਹੈ ਕਿ ਬਰਥਡੇ ਗਰਲ ਨੇਹਾ ਨੇ ਇੰਡੀਅਨ ਆਇਡਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕੰਟੈਸਟੈਂਟ ਕੀਤੀ ਸੀ। ਇਸ ਸ਼ੋਅ ਨੇ ਹੀ ਉਨ੍ਹਾਂ ਨੂੰ ਬੁਲੰਦੀ 'ਤੇ ਪਹੁੰਚਣ ਦੇ ਦਰਵਾਜ਼ੇ ਖੋਲ੍ਹੇ। ਜਲਦੀ ਉਨ੍ਹਾਂ ਵੱਲੋ ਬਣਾਏ ਗਏ ਮੈਸ਼ਅੱਪ ਸੋਸ਼ਲ ਮੀਡੀਆ 'ਤੇ ਇੰਨੇ ਹਿੱਟ ਹੋਏ ਕਿ ਉਹ ਪ੍ਰਸਿੱਧੀ ਦੀ ਚੋਟੀ 'ਤੇ ਪਹੁੰਚ ਗਈ। ਨੇਹਾ ਦੇ ਇਸ ਮੈਸ਼ਅੱਪ ਨੂੰ ਯੂਟਿਊਬ 'ਤੇ ਹੁਣ ਤਕ 4.2 ਕਰੋੜ ਵਾਰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਲਫੀ ਵੀਡੀਓ ਨੇ ਨੇਹਾ ਨੂੰ ਇਕ ਅਲੱਗ ਪਛਾਣ ਦਿੱਤੀ।
ਦਿੱਲੀ ਦੇ ਇਕ ਪੰਜਾਬੀ ਪਰਿਵਾਰ 'ਚੋਂ ਹੈ ਨੇਹਾ
ਨੇਹਾ ਦਿੱਲੀ ਦੇ ਇਕ ਪੰਜਾਬੀ ਪਰਿਵਾਰ ਤੋਂ ਹੈ ਅਤੇ ਉਨ੍ਹਾਂ ਦਾ ਜਨਮ 6 ਜੂਨ 1988 ਨੂੰ ਹੋਇਆ ਸੀ। ਨੇਹਾ ਅਤੇ ਉਨ੍ਹਾਂ ਦੀ ਵੱਡੀ ਭੈਣ ਸੋਨੂੰ ਨੇ ਗਾਇਕੀ ਦੀ ਸ਼ੁਰੂਆਤ ਮਾਤਾ ਦੇ ਜਗਰਾਤਿਆਂ 'ਚ ਭਜਨ ਗਾ ਕੇ ਕੀਤੀ ਸੀ। ਇਸ 'ਚ ਉਨ੍ਹਾਂ ਦੀ ਆਮਦਨੀ 500 ਰੁਪਏ ਹੋਇਆ ਕਰਦੀ ਸੀ। ਸਾਲਾਂ ਦੇ ਸੰਘਰਸ਼ ਤੋਂ ਬਾਅਦ ਨੇਹਾ ਦੀ ਭੈਣ ਸੋਨੂੰ ਨੂੰ ਬਾਲੀਵੁੱਡ ਦੇ ਗੀਤ ਗਾਉਣ ਦਾ ਮੌਕਾ ਮਿਲਿਆ। ਨੇਹਾ ਨੇ ਇਸ ਤੋਂ ਬਾਅਦ ਇੰਡੀਅਨ ਆਇਡਲ ਜ਼ਰੀਏ ਆਪਣੀ ਪਛਾਣ ਸ਼ੁਰੂ ਕੀਤੀ ਅਤੇ ਅੱਜ ਉਹ ਬਾਲੀਵੁੱਡ ਦੀ ਸਭ ਤੋਂ ਚੰਗੀ ਮਹਿਲਾ ਗਾਇਕਾ ਮੰਨੀ ਜਾਂਦੀ ਹੈ। ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਪਣੀ ਪ੍ਰਸ਼ੰਸਕਾ ਨਾਲ ਸਿੱਧਾ ਸੰਪਰਕ ਰੱਖਦੀ ਹੈ।
ਬ੍ਰੈਕਅੱਪ ਕਾਰਨ ਡਿਪਰੈਸ਼ਨ ਦਾ ਹੋਈ ਸ਼ਿਕਾਰ
ਪਿਛਲੇ ਦਿਨੀਂ ਨੇਹਾ ਕੱਕੜ ਦਾ ਫ਼ਿਲਮ ਅਦਾਕਾਰ ਹਿਮਾਂਸ਼ ਕੋਹਲੀ ਨਾਲ ਬ੍ਰੈਕਅੱਪ ਹੋ ਗਿਆ ਸੀ ਜਿਸ ਸਬੰਧੀ ਉਹ ਬਹੁਤ ਸੁਰਖ਼ੀਆਂ 'ਚਵੀ ਰਹੀ ਸੀ। ਬ੍ਰੈਕਅੱਪ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਸੰਭਾਲਿਆਂ ਅਤੇ ਆਪਣੇ ਸਫ਼ਰ ਤੇ ਕਰੀਅਰ ਨੂੰ ਹੋਰ ਅੱਗੇ ਲਿਜਾਣ 'ਚ ਜੁਟ ਗਈ। ਨੇਹਾ ਆਪਣੇ ਭਾਰ ਨਾਲ ਟਿੱਕ ਟਾਕ ਅਤੇ ਇੰਸਟਾਗ੍ਰਾਮ 'ਤੇ ਮਸਤੀ ਭਰੀਆਂ ਵੀਡੀਓਜ਼ ਵੀ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਹੈ ਜੋ ਉਨ੍ਹਾਂ ਦੇ ਫੈਨਸ ਨੂੰ ਬਹੁਤ ਚੰਗੀ ਲਗਦੀਆਂ ਹਨ।