ਆਪਣੀ ਹਾਜ਼ਰ ਜਵਾਬੀ ਅਤੇ ਹਿਊਮਰ ਲਈ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਸਮੈ ਰੈਨਾ (Samay Raina) ਦੀ ਇੱਕ ਹੋਰ ਵੀਡੀਓ ਫਿਰ ਤੋਂ ਵਾਇਰਲ ਹੋ ਰਹੀ ਹੈ। ਸਮੈ ਨੇ ਰੈਪਰ-ਸਿੰਗਰ ਬਾਦਸ਼ਾਹ ਦਾ ਆਪਣੇ ਹੀ ਅੰਦਾਜ਼ ਵਿੱਚ ਮਜ਼ਾਕ ਉਡਾਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇੱਕ ਪ੍ਰਾਈਵੇਟ ਜੈੱਟ ਰਾਹੀਂ ਥਾਈਲੈਂਡ ਜਾ ਰਹੇ ਸਨ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸਮੈ ਰੈਨਾ, ਬਾਦਸ਼ਾਹ ਦੇ ਪ੍ਰਾਈਵੇਟ ਜੈੱਟ ਬਾਰੇ ਜਾਣ ਕੇ ਹੈਰਾਨ ਰਹਿ ਜਾਂਦੇ ਹਨ। ਉਹ ਕਹਿੰਦੇ ਹਨ- "ਇਹ ਕਿਹੋ ਜਿਹੀ ਫਲਾਈਟ ਹੈ ਭਾਈ?" ਸਮੈ ਅੱਗੇ ਕਹਿੰਦੇ ਹਨ - 'ਮੇਰੇ ਸਾਰੇ ਫੇਵਰੇਟ ਆਰਟਿਸਟ ਇੰਝ ਹੀ ਮਰ ਗਏ'। ਇਸ 'ਤੇ ਬਾਦਸ਼ਾਹ ਮਜ਼ਾਕ-ਮਜ਼ਾਕ ਵਿੱਚ ਕਹਿੰਦੇ ਹਨ - 'ਇਸੇ ਦਿਨ ਲਈ ਮੈਂ ਕੁਝ ਗੰਦੇ ਗਾਣੇ ਬਣਾਏ ਸਨ।'
ਵੀਡੀਓ ਵਿੱਚ ਅੱਗੇ, ਸਮੈ ਮਜ਼ਾਕ ਵਿੱਚ ਕਹਿੰਦੇ ਹਨ ਕਿ ਉਹ ਪਹਿਲਾਂ ਹੀ ਅਜਿਹੀ ਖ਼ਬਰ ਦੀ ਕਲਪਨਾ ਕਰ ਸਕਦੇ ਹਨ ਜਿਸ ਵਿੱਚ ਦਾਅਵਾ ਕੀਤਾ ਗਿਆ ਹੋਵੇ ਕਿ ਥਾਈਲੈਂਡ ਜਾਂਦੇ ਸਮੇਂ ਉਸ ਦੀ ਅਤੇ ਬਾਦਸ਼ਾਹ ਦੀ ਮੌਤ ਹੋ ਗਈ ਹੈ। ਸਮੈ ਦੇ ਇਸ ਮਜ਼ਾਕ 'ਤੇ ਬਾਦਸ਼ਾਹ ਆਪਣਾ ਹਾਸਾ ਨਹੀਂ ਰੋਕ ਪਾਉਂਦੇ।
ਸਮੈ ਗੱਲਬਾਤ ਦੇ ਵਿਚਕਾਰ ਬਾਦਸ਼ਾਹ ਦੇ 'ਟੀਟਰੀ' ਗਾਣੇ ਦੀ ਕੰਟਰੋਵਰਸੀ ਦਾ ਜ਼ਿਕਰ ਵੀ ਕਰਦੇ ਹਨ, ਜਿਸ ਨੂੰ ਅਸ਼ਲੀਲ ਸ਼ਬਦਾਂ ਕਾਰਨ ਡਿਲੀਟ ਕਰਨਾ ਪਿਆ ਸੀ। ਸਮੈ ਕਹਿੰਦੇ ਹਨ, "ਤੁਹਾਨੂੰ ਤਾਂ ਡਰ ਨਹੀਂ ਲੱਗਦਾ, ਫਿਰ ਮਾਫ਼ੀ ਕਿਉਂ ਮੰਗੀ?"
ਦੱਸ ਦੇਈਏ ਕਿ ਸਮੈ ਰੈਨਾ ਹਾਲ ਹੀ ਵਿੱਚ ਰਣਵੀਰ ਇਲਾਹਾਬਾਦੀਆ ਦੇ ਨਾਲ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਵਿੱਚ ਨਜ਼ਰ ਆਏ ਸਨ।