ਮਿਸ਼ਨ ਰਾਣੀਗੰਜ' ਸੱਚੀ ਘਟਨਾ ’ਤੇ ਆਧਿਰਿਤ ਫ਼ਿਲਮ ਹੈ। ਇਸ ਨੂੰ ਦਰਸ਼ਕਾ ਤੇ ਕ੍ਰਿਟਿਕਸ ਤੋਂ ਮਿਕਸ ਰਿਵਿਊ ਮਿਲਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਫ਼ਿਲਮ ਨੂੰ ਹੋਰ ਚੰਗੇ ਰਿਸਪਾਂਸ ਮਿਲੇ ਹਨ...

ਆਨਲਾਈਨ ਡੈਸਕ, ਨਵੀਂ ਦਿੱਲੀ : ਅਕਸ਼ੈ ਕੁਮਾਰ ਨੇ ਇਸ ਸਾਲ ਫ਼ਿਲਮ ‘OMG 2’ ਦੇ ਜ਼ਰੀਏ ਲੋਕਾਂ ਨੂੰ ਇਕ ਸਬਕ ਸਿਖਾਉਣ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਨੂੰ ਸ਼ਿਵ ਦੇ ਦੂਤ ਦੀ ਭੂਮਿਕਾ ’ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਤੋਂ ਬਾਅਦ ਉਹ 1989 ਦੀ ਕੋਲੇ ਦੀ ਖਾਨ ਦੀ ਕਹਾਣੀ 'ਮਿਸ਼ਨ ਰਾਣੀਗੰਜ' ਨੂੰ ਵੱਡੇ ਪਰਦੇ 'ਤੇ ਲੈ ਕੇ ਆਏ ਹਨ। ਉਸ ਨੇ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਈ ਹੈ। ਜਿਸ ਨੇ ਇੱਕੋ ਸਮੇਂ ਛੇ ਦਰਜਨ ਤੋਂ ਵੱਧ ਮਜ਼ਦੂਰਾਂ ਦੀ ਜਾਨ ਬਚਾਈ ਸੀ।
ਕੋਲਾ ਦੀ ਖਾਨ ਹਾਦਸੇ 'ਤੇ ਆਧਾਰਿਤ ਹੈ ਫ਼ਿਲਮ
'ਮਿਸ਼ਨ ਰਾਣੀਗੰਜ' ਸੱਚੀ ਘਟਨਾ ’ਤੇ ਆਧਿਰਿਤ ਫ਼ਿਲਮ ਹੈ। ਇਸ ਨੂੰ ਦਰਸ਼ਕਾ ਤੇ ਕ੍ਰਿਟਿਕਸ ਤੋਂ ਮਿਕਸ ਰਿਵਿਊ ਮਿਲਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਫ਼ਿਲਮ ਨੂੰ ਹੋਰ ਚੰਗੇ ਰਿਸਪਾਂਸ ਮਿਲੇ ਹਨ। ਹਾਲਾਂਕਿ ਇਹ ਫ਼ਿਲਮ ਭੂਮੀ ਪੇਡਨੇਕਰ ਦੀ 'ਥੈਂਕੂ ਫਾਰ ਕਮਿੰਗ' ਤੇ ਰਾਜਵੀਰ ਦਿਓਲ ਦੀ 'ਦੋਨੋਂ' ਨਾਲ ਰਿਲੀਜ਼ ਹੋਈ ਹੈ। ਅਜਿਹੇ ’ਚ ਇਸ ਨੂੰ ਬਾਕਸ ਆਫ਼ਿਸ ’ਤੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਪਹਿਲੇ ਦਿਨ ‘ਮਿਸ਼ਨ ਰਾਣੀਗੰਜ’ ਨੇ ਕਿੰਨਾ ਕਲੈਕਸ਼ਨ ਕੀਤਾ ਪੜ੍ਹੋ ਇਹ ਰਿਪੋਰਟ।
ਪਹਿਲੇ ਦਿਨ ਕਰ ਸਕੀ ਸਿਰਫ਼ ਇੰਨੀ ਕਮਾਈ
ਪੂਜਾ ਇੰਟਰਟੇਨਮੈਂਟ ਪ੍ਰੋਜੈਕਟ ਦੇ ਬੈਨਰ ਹੇਠ ਬਣੀ 'ਮਿਸ਼ਨ ਰਾਣੀਗੰਜ' ਨੂੰ ਲੈ ਕੇ ਜਿਸ ਤਰ੍ਹਾਂ ਦੀ ਹਾਈਪ ਸੀ। ਉਸ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਫ਼ਿਲਮ ਦੋਹਰੇ ਅੰਕਾਂ 'ਚ ਓਪਨਿੰਗ ਲੈ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ। ਸੈਕਨਿਲਕ ਰਿਪੋਰਟ ਅਨੁਸਾਰ ਅਕਸ਼ੈ ਕੁਮਾਰ ਦੀ ਇਸ ਫ਼ਿਲਮ ਨੇ 2.8 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਕੜੇ ਉਮੀਦ ਤੋਂ ਘੱਟ ਹਨ। ਕਰੀਬ 2500 ਸਕਰੀਨਜ਼ 'ਤੇ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ ਹੀ ਮੁੱਠੀ ਭਰ ਕਮਾਈ ਕੀਤੀ ਹੈ।
ਕੋਲਾ ਖਾਨ ਹਾਦਸਾ ਕੀ ਹੈ?
ਕੋਲੇ ਦੀ ਖਾਨ ਹਾਦਸਾ ਪੱਛਮੀ ਬੰਗਾਲ ਵਿੱਚ ਵਾਪਰਿਆ ਸੀ। 13 ਨਵੰਬਰ, 1989 ਨੂੰ ਰਾਣੀਗੰਜ (ਪੱਛਮੀ ਬੰਗਾਲ) ਦੀ ਮਹਾਬੀਰ ਖਾਨ ’ਚ ਕੋਲੇ ਦੀਆਂ ਖਾਨਾਂ ਦੇ ਬਲਾਸਟ ਦੌਰਾਨ ਪਾਣੀ ਦੇ ਟੇਬਲ ਦੀਵਾਰ ’ਚ ਇੱਕ ਦਰਾੜ ਦਿਖਾਈ ਦਿੱਤੀ। ਇਨ੍ਹਾਂ ਦਰਾੜਾਂ ਵਿੱਚ ਪਾਣੀ ਤੇਜ਼ੀ ਨਾਲ ਵਹਿਣ ਲੱਗਾ। ਇਸ ਕਾਰਨ ਉੱਥੇ ਕੰਮ ਕਰ ਰਹੇ 220 ਵਿਅਕਤੀਆਂ ਵਿੱਚੋਂ ਛੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜੋ ਲਿਫਟ ਦੇ ਨੇੜੇ ਸਨ ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਅਜੇ ਵੀ 65 ਮਜ਼ਦੂਰ ਫਸੇ ਹੋਏ ਸਨ।
ਇਸ ਹਾਦਸੇ ਸਮੇਂ ਜਸਵੰਤ ਸਿੰਘ ਗਿੱਲ ਵਧੀਕ ਚੀਫ ਮਾਈਨਿੰਗ ਡਾਇਰੈਕਟਰ ਵਜੋਂ ਉਥੇ ਤਾਇਨਾਤ ਸਨ। ਉਸ ਨੇ ਸਾਰੇ 65 ਮਜ਼ਦੂਰਾਂ ਦੀ ਜਾਨ ਬਚਾਈ। ਜਿੱਥੇ ਮਜ਼ਦੂਰ ਖਾਨ ’ਚ ਫਸ ਗਏ ਸਨ, ਉਸਨੇ ਕਈ ਬੋਰ ਪੁੱਟੇ ਤੇ ਉਨ੍ਹਾਂ ਨੂੰ ਖਾਣ-ਪੀਣ ਦਾ ਪ੍ਰਬੰਧ ਕੀਤਾ ਜਦੋਂ ਤੱਕ ਉਹ ਸੁਰੱਖਿਅਤ ਬਾਹਰ ਨਹੀਂ ਆ ਜਾਂਦੇ। ਕਾਫੀ ਦੇਰ ਬਾਅਦ ਉਸ ਨੇ ਸਾਰੇ 65 ਮਜ਼ਦੂਰਾਂ ਦੀ ਜਾਨ ਬਚਾਈ ਤੇ ਉਨ੍ਹਾਂ ਨੂੰ ਬਾਹਰ ਕੱਢਿਆ। ਬਹਾਦਰੀ ਦੇ ਇਸ ਕੰਮ ਲਈ ਜਸਵੰਤ ਸਿੰਘ ਗਿੱਲ ਨੂੰ 1991 ਵਿੱਚ ਭਾਰਤ ਸਰਕਾਰ ਦੀ ਵਲੋਂ ਰਾਸ਼ਟਰਪਤੀ ਰਾਮਾਸਵਾਮੀ ਵੈਂਕਟਾਰਮਨ ਦੁਆਰਾ ਸਿਵਲੀਅਨ ਗੈਲੈਂਟਰੀ ਅਵਾਰਡ 'ਬੈਸਟ ਲਾਈਫ ਸੇਵਿੰਗ ਮੈਡਲ' ਦਿੱਤਾ ਗਿਆ ਸੀ।