- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟਾਂ ਦੀ ਮੰਨੀਏ ਤਾਂ ਸਫਲਤਾ ਦੇ ਸਿਖਰ 'ਤੇ ਬੈਠੇ ਸਹਿਗਲ ਨੂੰ ਹੌਲੀ-ਹੌਲੀ ਸ਼ਰਾਬ ਦੀ ਲਤ ਲੱਗ ਗਈ। ਉਹ ਜਲਦੀ ਹੀ ਸ਼ਰਾਬ ਦੇ ਇੰਨੇ ਆਦੀ ਹੋ ਗਏ ਕਿ ਇਸਦਾ ਸਿੱਧਾ ਅਸਰ ਉਨ੍ਹਾਂ ਦੇ ਕੰਮ ਅਤੇ ਸਿਹਤ 'ਤੇ ਦਿਖਣ ਲੱਗਾ। ਅਜਿਹਾ ਕਿਹਾ ਜਾਂਦਾ ਹੈ ਕਿ ਇਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਕੇਐਲ ਸਹਿਗਲ ਸ਼ਰਾਬ ਪੀਤੇ ਬਿਨਾਂ ਗਾਣਾ ਹੀ ਨਹੀਂ ਗਾ ਪਾਉਂਦੇ ਸਨ। ਦਸ ਸਾਲ ਤਕ ਉਨ੍ਹਾਂ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਚਾਹ ਕੇ ਵੀ ਉਹ ਇਸ ਲਤ ਨੂੰ ਛੱਡ ਨਹੀਂ ਸਕੇ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਦੌਰ ਕਿੰਨੇ ਵੀ ਬੀਤ ਜਾਣ, ਪਰ ਹਿੰਦੀ ਸਿਨੇਮਾ 'ਚ ਕਈ ਅਜਿਹੇ ਦਿੱਗਜ ਗਾਇਕ ਹਨ, ਜਿਨ੍ਹਾਂ ਨੂੰ ਹਰ ਪੀੜ੍ਹੀ ਦੇ ਲੋਕ ਸਰਾਹੁੰਦੇ ਹਨ। ਜਿਨ੍ਹਾਂ ਦੀ ਆਵਾਜ਼ ਸਿੱਧਾ ਦਿਲ ਨੂੰ ਸਕੂਨ ਦਿੰਦੀ ਹੈ, ਉਨ੍ਹਾਂ ਵਿਚ ਕਿਸ਼ੋਰ ਕੁਮਾਰ ਤੋਂ ਲੈ ਕੇ ਮੁਕੇਸ਼ ਤੇ ਮੁਹੰਮਦ ਰਫ਼ੀ ਤਕ ਕਈ ਮਹਾਨ ਗਾਇਕ ਸ਼ਾਮਲ ਹਨ।
ਇਨ੍ਹਾਂ ਸਾਰੇ ਦਿੱਗਜ ਗਾਇਕਾਂ ਦੇ ਆਦਰਸ਼ ਸਨ ਕੇਐਲ ਸਹਿਗਲ (K.L. Saigal), ਜਿਨ੍ਹਾਂ ਨੇ ਕਦੇ ਵੀ ਕਿਸੇ ਦੂਜੇ ਐਕਟਰ ਲਈ ਪਲੇਅਬੈਕ ਸਿੰਗਿੰਗ ਨਹੀਂ ਕੀਤੀ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਪਹਿਲੇ 'ਸੁਪਰਸਟਾਰ ਸਿੰਗਰ' ਦਾ ਟੈਗ ਮਿਲਿਆ। ਹਾਲਾਂਕਿ, ਉਨ੍ਹਾਂ ਦੀ ਇਕ ਲਤ ਨੇ ਨਾ ਸਿਰਫ਼ ਉਨ੍ਹਾਂ ਦੀ ਜ਼ਿੰਦਗੀ 'ਤੇ ਬੁਰਾ ਅਸਰ ਪਾਇਆ, ਸਗੋਂ ਮਹਿਜ਼ 42 ਸਾਲ ਦੀ ਛੋਟੀ ਉਮਰ 'ਚ ਪ੍ਰਸ਼ੰਸਕਾਂ ਤੋਂ ਉਨ੍ਹਾਂ ਦਾ ਮਨਪਸੰਦ ਗਾਇਕ ਹਮੇਸ਼ਾ ਲਈ ਖੋਹ ਲਿਆ।
ਸਿਨੇਮਾ ਦੇ ਇਸ ਸੁਪਰਸਟਾਰ ਗਾਇਕ ਦੀ ਅੱਜ 122ਵੀਂ ਜੈਅੰਤੀ ਹੈ। ਕੇ.ਐਲ. ਸਹਿਗਲ ਦਾ ਪੂਰਾ ਨਾਂ ਕੁੰਦਨ ਲਾਲ ਸਹਿਗਲ ਸੀ। ਉਨ੍ਹਾਂ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਪਿਤਾ ਅਮਰਚੰਦ ਤਹਿਸੀਲਦਾਰ ਸਨ ਤੇ ਮਾਂ ਕੇਸਰਬਾਈ ਬੇਹੱਦ ਧਾਰਮਿਕ ਹਿੰਦੂ ਮਹਿਲਾ ਸਨ ਜਿਨ੍ਹਾਂ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ। ਕੁੰਦਨ ਲਾਲ ਕੁੱਲ ਪੰਜ ਭੈਣ-ਭਰਾ ਸਨ।
ਬਚਪਨ ਤੋਂ ਹੀ ਸੰਗੀਤ 'ਚ ਡੂੰਘੀ ਰੁਚੀ ਹੋਣ ਕਾਰਨ ਸਹਿਗਲ ਕਦੇ-ਕਦੇ ਰਾਮਲੀਲਾ 'ਚ ਸਿਤਾਰ ਵੀ ਵਜਾਉਂਦੇ ਸਨ। ਪੜ੍ਹਾਈ 'ਚ ਜ਼ਿਆਦਾ ਦਿਲਚਸਪੀ ਨਾ ਹੋਣ ਕਾਰਨ ਉਨ੍ਹਾਂ ਨੇ ਵਿਚਾਲੇ ਹੀ ਸਕੂਲ ਛੱਡ ਦਿੱਤਾ ਅਤੇ ਰੇਲਵੇ 'ਚ ਟਾਈਮਕੀਪਰ ਵਜੋਂ ਕੰਮ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਰੈਮਿੰਗਟਨ ਟਾਈਪਰਾਈਟਰ ਕੰਪਨੀ 'ਚ ਸੇਲਜ਼ਮੈਨ ਵਜੋਂ ਵੀ ਕੰਮ ਕੀਤਾ। ਇਸ ਨੌਕਰੀ ਦੌਰਾਨ ਉਨ੍ਹਾਂ ਨੂੰ ਭਾਰਤ ਦੇ ਕਈ ਸ਼ਹਿਰਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ।
ਇਕ ਵਾਰ ਜਦੋਂ ਕੇ.ਐਲ. ਸਹਿਗਲ ਲਾਹੌਰ ਗਏ, ਉਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਮੇਹਰਚੰਦ ਨਾਲ ਹੋਈ ਤੇ ਦੋਵਾਂ ਵਿਚਾਲੇ ਡੂੰਘੀ ਦੋਸਤੀ ਹੋ ਗਈ। ਜਦੋਂ ਉਹ ਕਲਕੱਤਾ (ਹੁਣ ਕੋਲਕਾਤਾ) ਗਏ, ਤਾਂ ਦੋਵਾਂ ਨੇ ਕਈ ਮਹਿਫਿਲ-ਏ-ਮੁਸ਼ਾਇਰੇ ਕੀਤੇ। ਉਨ੍ਹਾਂ ਦਿਨਾਂ 'ਚ ਸਹਿਗਲ ਇਕ ਉਭਰਦੇ ਹੋਏ ਗਾਇਕ ਸਨ ਤੇ ਮੇਹਰਚੰਦ ਨੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਖੂਬ ਉਤਸ਼ਾਹਿਤ ਕੀਤਾ। ਖੁਦ ਸਹਿਗਲ ਨੇ ਇਕ ਵਾਰ ਦੱਸਿਆ ਸੀ ਕਿ ਮੇਹਰਚੰਦ ਦੇ ਉਤਸ਼ਾਹ ਕਾਰਨ ਹੀ ਉਹ ਸੰਗੀਤ ਦੀ ਦੁਨੀਆ 'ਚ ਇੰਨਾ ਵੱਡਾ ਨਾਂ ਬਣ ਸਕੇ।
ਇੱਕ ਪਾਸੇ ਜਿੱਥੇ ਦੋਸਤ ਨੇ ਉਨ੍ਹਾਂ ਦਾ ਹੌਸਲਾ ਵਧਾਇਆ, ਉੱਥੇ ਹੀ ਦੂਜੇ ਪਾਸੇ ਸੰਗੀਤਕਾਰ ਹਰੀਸ਼ਚੰਦਰ ਬਾਲੀ ਉਨ੍ਹਾਂ ਨੂੰ ਕਲਕੱਤਾ ਲੈ ਕੇ ਆਏ ਤੇ ਦਿੱਗਜ ਮਿਊਜ਼ਿਕ ਡਾਇਰੈਕਟਰ ਆਰ.ਸੀ. ਬੋਰਾਲ ਨਾਲ ਮਿਲਵਾਇਆ। ਇਸ ਤੋਂ ਬਾਅਦ ਬੀ.ਐਨ. ਸਰਕਾਰ ਦੇ ਕਲਕੱਤਾ ਸਥਿਤ ਸਟੂਡੀਓ ਨਿਊ ਥੀਏਟਰਜ਼ ਨੇ ਉਨ੍ਹਾਂ ਨਾਲ 200 ਰੁਪਏ ਪ੍ਰਤੀ ਮਹੀਨਾ ਦਾ ਕੰਟਰੈਕਟ ਸਾਈਨ ਕੀਤਾ। ਇੰਡੀਅਨ ਗ੍ਰਾਮੋਫੋਨ ਕੰਪਨੀ ਨੇ ਸਹਿਗਲ ਦਾ ਪਹਿਲਾ ਪੰਜਾਬੀ ਗਾਣਾ ਰਿਕਾਰਡ ਕੀਤਾ। ਦਿਲਚਸਪ ਗੱਲ ਇਹ ਹੈ ਕਿ ਕੇ.ਐਲ. ਸਹਿਗਲ ਨੇ ਜਿੰਨੀਆਂ ਵੀ ਫ਼ਿਲਮਾਂ ਵਿੱਚ ਗਾਣੇ ਗਾਏ, ਉਨ੍ਹਾਂ ਵਿੱਚ ਐਕਟਿੰਗ ਵੀ ਖੁਦ ਹੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 15 ਸਾਲ ਦੇ ਕਰੀਅਰ ਵਿੱਚ ਕਿਸੇ ਵੀ ਐਕਟਰ ਲਈ ਗਾਣੇ ਨਹੀਂ ਗਾਏ ਹਨ।
'ਯਹੂਦੀ ਕੀ ਲੜਕੀ', 'ਚੰਡੀਦਾਸ' ਤੇ 'ਰੂਪਲੇਖਾ' ਵਰਗੀਆਂ ਕਈ ਫ਼ਿਲਮਾਂ ਕਰ ਚੁੱਕੇ ਕੇ.ਐਲ. ਸਹਿਗਲ ਦੀ ਕਿਸਮਤ ਸਾਲ 1935 'ਚ ਚਮਕੀ, ਜਦੋਂ ਉਨ੍ਹਾਂ ਦੀ ਫ਼ਿਲਮ 'ਦੇਵਦਾਸ' (Devdas) ਆਈ। ਸ਼ਰਤ ਚੰਦਰ ਚੱਟੋਪਾਧਿਆਏ ਦੇ ਮਸ਼ਹੂਰ ਨਾਵਲ 'ਤੇ ਅਧਾਰਿਤ ਇਸ ਫ਼ਿਲਮ 'ਚ ਸਹਿਗਲ ਨੇ ਮੁੱਖ ਕਿਰਦਾਰ ਨਿਭਾਇਆ ਸੀ। ਫ਼ਿਲਮ 'ਚ ਦਮਦਾਰ ਐਕਟਿੰਗ ਦੇ ਨਾਲ-ਨਾਲ ਉਨ੍ਹਾਂ ਨੇ ਕਈ ਗਾਣੇ ਵੀ ਗਾਏ। ਇਸ ਮੂਵੀ ਦਾ ਉਨ੍ਹਾਂ ਦਾ ਗਾਣਾ 'ਬਾਲਮ ਆਏ ਬਸੋ ਮੋਰੇ ਮਨ ਮੇਂ' ਅਤੇ 'ਦੁੱਖ ਕੇ ਅਬ ਦਿਨ ਬੀਤਤ ਨਾਹੀਂ' ਉਸ ਸਮੇਂ ਕਾਫੀ ਲੋਕਪ੍ਰਿਯ ਹੋਇਆ ਸੀ।
ਕਿਹਾ ਜਾਂਦਾ ਹੈ ਕਿ ਜਦੋਂ ਸਾਲ 1934 'ਚ ਨੌਜਵਾਨ ਲਤਾ ਮੰਗੇਸ਼ਕਰ ਨੇ ਉਨ੍ਹਾਂ ਦੀ ਫ਼ਿਲਮ 'ਚੰਡੀਦਾਸ' ਦੇਖੀ ਸੀ ਤਾਂ ਉਹ ਉਨ੍ਹਾਂ ਦੀ ਅਦਾਕਾਰੀ ਤੇ ਆਵਾਜ਼ ਦੀ ਇਸ ਕਦਰ ਦੀਵਾਨੀ ਹੋ ਗਈ ਸੀ ਕਿ ਉਨ੍ਹਾਂ ਨਾਲ ਵਿਆਹ ਕਰਨਾ ਚਾਹੁੰਦੀ ਸੀ। ਖੁਦ ਇਕ ਇੰਟਰਵਿਊ 'ਚ ਵੀ ਲਤਾ ਮੰਗੇਸ਼ਕਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ।
ਸਾਲ 1941 'ਚ ਕੇਐਲ ਸਹਿਗਲ ਰੰਜੀਤ ਮੂਵੀਟੋਨ ਨਾਲ ਕੰਮ ਕਰਨ ਲਈ ਬਾਂਬੇ (ਹੁਣ ਮੁੰਬਈ) ਆ ਗਏ। ਇੱਥੇ ਆ ਕੇ ਉਨ੍ਹਾਂ ਕਈ ਸਫਲ ਫ਼ਿਲਮਾਂ 'ਚ ਕੰਮ ਕੀਤਾ ਅਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। 'ਭਕਤ ਸੂਰਦਾਸ' ਅਤੇ 'ਤਾਨਸੇਨ' ਉਨ੍ਹਾਂ ਦੀਆਂ ਹਿੱਟ ਫ਼ਿਲਮਾਂ 'ਚ ਸ਼ੁਮਾਰ ਹਨ।
ਰਿਪੋਰਟਾਂ ਦੀ ਮੰਨੀਏ ਤਾਂ ਸਫਲਤਾ ਦੇ ਸਿਖਰ 'ਤੇ ਬੈਠੇ ਸਹਿਗਲ ਨੂੰ ਹੌਲੀ-ਹੌਲੀ ਸ਼ਰਾਬ ਦੀ ਲਤ ਲੱਗ ਗਈ। ਉਹ ਜਲਦੀ ਹੀ ਸ਼ਰਾਬ ਦੇ ਇੰਨੇ ਆਦੀ ਹੋ ਗਏ ਕਿ ਇਸਦਾ ਸਿੱਧਾ ਅਸਰ ਉਨ੍ਹਾਂ ਦੇ ਕੰਮ ਅਤੇ ਸਿਹਤ 'ਤੇ ਦਿਖਣ ਲੱਗਾ। ਅਜਿਹਾ ਕਿਹਾ ਜਾਂਦਾ ਹੈ ਕਿ ਇਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਕੇਐਲ ਸਹਿਗਲ ਸ਼ਰਾਬ ਪੀਤੇ ਬਿਨਾਂ ਗਾਣਾ ਹੀ ਨਹੀਂ ਗਾ ਪਾਉਂਦੇ ਸਨ। ਦਸ ਸਾਲ ਤਕ ਉਨ੍ਹਾਂ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਚਾਹ ਕੇ ਵੀ ਉਹ ਇਸ ਲਤ ਨੂੰ ਛੱਡ ਨਹੀਂ ਸਕੇ।
ਅਖੀਰ 18 ਜਨਵਰੀ 1947 ਉਹ ਕਾਲਾ ਦਿਨ ਸੀ, ਜਦੋਂ ਗਾਇਕੀ ਦੀ ਦੁਨੀਆ ਦੇ ਇਸ ਪਹਿਲੇ ਸੁਪਰਸਟਾਰ ਨੇ ਮਹਿਜ਼ 42 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਆਪਣੇ ਪਿੱਛੇ ਪਤਨੀ ਆਸ਼ਾ ਰਾਣੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਸਭ ਦੀਆਂ ਅੱਖਾਂ ਵਿੱਚ ਅੰਝੂ ਦੇ ਗਏ।