- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਤਾ ਮੰਗੇਸ਼ਕਰ ਨੇ 1943 'ਚ ਹਿੰਦੀ ਫਿਲਮ 'ਗਜਾਭਾਊ' ਦੇ ਗੀਤ 'ਮਾਤਾ ਏਕ ਸਪੂਤ ਕੀ ਦੁਨੀਆ ਬਦਲ ਦੇ ਤੂ' ਰਾਹੀਂ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 13 ਸਾਲ ਦੀ ਉਮਰ 'ਚ ਗਾਇਕੀ 'ਚ ਕਦਮ ਰੱਖਣ ਵਾਲੀ ਲਤਾ ਦੀਦੀ ਨੇ ਆਪਣੇ 77 ਸਾਲਾਂ ਦੇ ਕਰੀਅਰ 'ਚ 30 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਦਾ ਕੱਦ ਹਿੰਦੀ ਸਿਨੇਮਾ ਜਗਤ 'ਚ ਇਕ ਗਾਇਕਾ ਵਜੋਂ ਬਹੁਤ ਵੱਡਾ ਰਿਹਾ ਹੈ। ਉਨ੍ਹਾਂ ਨੇ ਲਗਪਗ 8 ਦਹਾਕਿਆਂ ਤਕ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਿਆ। ਇਸ ਦੌਰਾਨ ਲਤਾ ਦੀਦੀ ਨੇ ਇਕ ਤੋਂ ਵੱਧ ਕੇ ਇਕ ਗੀਤ ਗਾਏ ਜਿਨ੍ਹਾਂ ਨੂੰ ਸੁਣ ਕੇ ਅੱਜ ਵੀ ਸਰੋਤਿਆਂ ਦੇ ਦਿਲਾਂ ਨੂੰ ਸਕੂਨ ਮਿਲਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਲਤਾ ਮੰਗੇਸ਼ਕਰ ਨੇ ਆਪਣੀ ਮੌਤ ਤੋਂ ਪਹਿਲਾਂ ਕਿਹੜਾ ਆਖਰੀ ਗੀਤ ਗਾਇਆ ਸੀ, ਜੋ ਰਿਲੀਜ਼ ਦੇ 7 ਸਾਲ ਬਾਅਦ ਵੀ ਹਿੱਟ ਮੰਨਿਆ ਜਾਂਦਾ ਹੈ? ਆਓ ਜਾਣਦੇ ਹਾਂ ਉਹ ਗੀਤ ਕਿਹੜਾ ਹੈ ਜਿਸ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖਾਸ ਸਬੰਧ ਰਿਹਾ ਹੈ।
ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ 6 ਫਰਵਰੀ 2022 ਨੂੰ ਹੋਇਆ ਸੀ। ਪਰ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੇ ਕਰੀਬ 3 ਸਾਲ ਪਹਿਲਾਂ ਹੀ ਗਾਇਕੀ ਛੱਡ ਦਿੱਤੀ ਸੀ। 30 ਮਾਰਚ 2019 ਨੂੰ ਲਤਾ ਦੀਦੀ ਦਾ ਆਖਰੀ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਸੀ, ਜਿਸ ਦਾ ਪੀਐਮ ਮੋਦੀ ਨਾਲ ਖਾਸ ਕੁਨੈਕਸ਼ਨ ਰਿਹਾ। ਉਸ ਗੀਤ ਦੇ ਬੋਲ ਹਨ— 'ਸੌਗੰਧ ਮੁਝੇ ਇਸ ਮਿੱਟੀ ਕੀ...' (Saugandh Mujhe Is Mitti Ki)।
ਜੀ ਹਾਂ, ਇਸ ਦੇਸ਼ ਭਗਤੀ ਦੇ ਗੀਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ 'ਪੀਐਮ ਨਰਿੰਦਰ ਮੋਦੀ' 'ਚ ਵੀ ਦਿਖਾਇਆ ਗਿਆ ਹੈ। ਲਤਾ ਮੰਗੇਸ਼ਕਰ ਦੀ ਆਵਾਜ਼ ਨਾਲ ਇਸ ਗੀਤ ਦੀ ਸ਼ੁਰੂਆਤ ਹੋਈ ਤੇ ਬਾਅਦ 'ਚ ਇਸ ਨੂੰ ਗਾਇਕ ਸੁਖਵਿੰਦਰ ਸਿੰਘ ਨੇ ਗਾਇਆ। ਇਸ ਤਰ੍ਹਾਂ ਲਤਾ ਦੀਦੀ ਦਾ ਆਖਰੀ ਗੀਤ ਅਮਰ ਹੋ ਗਿਆ।
ਯੂਟਿਊਬ ਚੈਨਲ 'LM Music' 'ਤੇ ਇਹ ਗੀਤ ਮੌਜੂਦ ਹੈ ਜਿਸ ਨੂੰ ਹੁਣ ਤਕ 1.4 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਅਤੇ 64 ਹਜ਼ਾਰ ਲੋਕਾਂ ਨੇ ਇਸ ਨੂੰ ਲਾਈਕ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਅਤੇ ਨਿਮੋਨੀਆ ਤੋਂ ਇਨਫੈਕਟਿਡ ਹੋਣ ਤੋਂ ਬਾਅਦ ਲਤਾ ਜੀ ਦੀ ਤਬੀਅਤ ਕਾਫੀ ਵਿਗੜ ਗਈ ਸੀ ਤੇ 92 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਉਨ੍ਹਾਂ ਨੇ 1943 'ਚ ਹਿੰਦੀ ਫਿਲਮ 'ਗਜਾਭਾਊ' ਦੇ ਗੀਤ 'ਮਾਤਾ ਏਕ ਸਪੂਤ ਕੀ ਦੁਨੀਆ ਬਦਲ ਦੇ ਤੂ' ਰਾਹੀਂ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 13 ਸਾਲ ਦੀ ਉਮਰ 'ਚ ਗਾਇਕੀ 'ਚ ਕਦਮ ਰੱਖਣ ਵਾਲੀ ਲਤਾ ਦੀਦੀ ਨੇ ਆਪਣੇ 77 ਸਾਲਾਂ ਦੇ ਕਰੀਅਰ 'ਚ 30 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।