ਨਵੀਂ ਦਿੱਲੀ, ਜੇਐੱਨਐੱਨ। ਕਨਿਕਾ ਕਪੂਰ ਦਾ ਕੋਰੋਨਾ ਵਾਇਰਸ ਖ਼ਤਮ ਨਹੀਂ ਹੋ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਕਨਿਕਾ ਕਪੂਰ ਦਾ ਤੀਸਰਾ ਕੋਰੋਨਾ ਵਾਇਰਸ ਟੈਸਟ ਵੀ ਪੌਜ਼ਿਟਿਵ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਦੂਸਰੀ ਰਿਪੋਰਟ ਐਤਵਾਰ ਨੂੰ ਆਈ ਸੀ, ਜੋ ਪੌਜ਼ਿਟਿਵ ਸੀ। ਕਨਿਕਾ ਕਪੂਰ ਨੂੰ ਕੋਰੋਨਾ ਸੰਕ੍ਰਮਣ ਮੁਕਤ ਹੋਣ ਲਈ ਲਗਾਤਾਰ ਦੋ ਰਿਪੋਰਟ ਨੈਗੇਟਿਵ ਆਉਣੀ ਚਾਹੀਦੀ ਹੈ। ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੇਜੂਏਟ ਇੰਟੀਚਿਊਟ ਆਫ ਮੈਡੀਕਲ ਸਾਇੰਸ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਕਨਿਕਾ ਕਪੂਰ ਪਿਛੇ ਦਿਨੀਂ ਲੰਡਨ ਤੋਂ ਆਈ ਸੀ ਤੇ ਏਅਰਪੋਰਟ 'ਤੇ ਬਿਨਾਂ ਜਾਂਚ ਕਰਵਾਏ ਚਲੀ ਗਈ ਸੀ।

ਇਸ ਤੋਂ ਬਾਅਦ ਕਨਿਕਾ ਕਪੂਰ ਨੇ ਲਖਨਊ ਤੇ ਕਾਨਪੁਰ 'ਚ ਆਈ ਪ੍ਰੋਗਰਾਮਾਂ 'ਚ ਹਿੱਸਾ ਲਿਆ ਸੀ। ਇਸ 'ਚ ਇਕ ਹੋਲੀ ਪਾਰਟੀ ਤੇ ਦੋ ਹਾਈ ਪ੍ਰੋਫਾਈਲ ਪਾਰਟੀਆਂ ਸਨ। ਅਜਿਹੀ ਹੀ ਇਕ ਪਾਰਟੀ 'ਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਰਸੁੰਧਰਾ ਰਾਜੇ, ਉਨ੍ਹਾਂ ਦੇ ਸੰਸਦ ਮੈਂਬਰ ਬੇਟਾ ਦੁਸ਼ਯੰਤ ਸਿੰਘ, ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ, ਟੀਐੱਮਸੀ ਸੰਸਦ ਮੈਂਬਰ ਤੇ ਕਈ ਵੱਡੇ ਅਧਿਕਾਰੀ ਮੌਜੂਦ ਸਨ।

ਚੱਲ ਸਕਦਾ ਹੈ ਕਤਲ ਕੇਸ

ਇਕ ਅਨੁਮਾਨ ਅਨੁਸਾਰ ਕਨਿਕਾ ਕਪੂਰ ਦੀ ਲਾਪਰਵਾਹੀ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਨੂੰ ਖ਼ਤਰਾ ਹੋ ਗਿਆ ਹੈ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਨਿਕਾ ਕਪੂਰ ਕਾਰਨ ਕਿਸੇ ਨੂੰ ਕੋਰੋਨਾ ਵਾਇਰਸ ਹੋਇਆ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਸਿੰਗਰ ਖ਼ਿਲਾਫ਼ ਕਤਲ ਦਾ ਕੇਸ ਚੱਲੇਗਾ।

Posted By: Akash Deep