ਕਮਾਲ ਅਮਰੋਹੀ ਨੇ ਰੀਲ ਵੇਖ ਕੇ ਆਖ ਦਿੱਤਾ ਸੀ ਕਿ ਕੁਝ ਦ੍ਰਿਸ਼ ਆਊਟ ਆਫ ਫੋਕਸ ਹਨ। ‘ਪਾਕੀਜ਼ਾ’ 1972 ’ਚ ਰਿਲੀਜ਼ ਹੋਈ। ਕਮਾਲ ਅਮਰੋਹੀ ਦੇ ਿਨਰਦੇਸ਼ਨਾ ਵਿਚ ਬਣੀ ਆਖਰੀ ਿਫਲਮ ‘ਰਜ਼ੀਆ ਸੁਲਤਾਨ’ ਸੀ। •

ਕਮਾਲ ਅਮਰੋਹੀ ਦਾ ਨਾਂ ਲੈਂਦਿਆਂ ਹੀ ਫਿਲਮ ‘ਮਹਲ’, ‘ਪਾਕੀਜ਼ਾ’, ‘ਦਾਇਰਾ’ ਅਤੇ ‘ਰਜ਼ੀਆ ਸੁਲਤਾਨ’ ਦਾ ਨਾਂ ਯਾਦ ਆਉਂਦਾ ਹੈ। ਕਮਾਲ ਅਮਰੋਹੀ ਨੇ ਬਹੁਤ ਘੱਟ ਫਲਮਾਂ ਨਰਦੇਸ਼ਿਤ ਕੀਤੀਆਂ ਪਰ ਸਾਰਿਆਂ ਉਤੇ ਆਪਣੀ ਅਮਿੱਟ ਛਾਪ ਛੱਡੀ। ਉਂਜ ਤਾਂ ਉਹ 1938 ਤੋਂ ਹੀ ਫਿਲਮ ਜਗਤ ’ਚ ਕਹਾਣੀਕਾਰ ਅਤੇ ਸੰਵਾਦ ਲੇਖਕ ਦੇ ਰੂਪ ’ਚ ਹਾਜ਼ਰ ਸਨ ਪਰ ਉਨ੍ਹਾਂ ਨੂੰ ਨਿਰਦੇਸ਼ਕ ਦੇ ਤੌਰ ’ਤੇ ਪਛਾਣ ਮਿਲੀ ਬੰਬੇ ਟਾਕੀਜ਼ ਦੀ ਫਿਲਮ ‘ਮਹਲ’ ਤੋਂ।
ਆਜ਼ਾਦੀ ਤੋਂ ਠੀਕ ਪਹਿਲਾਂ ਦੇਵਿਕਾ ਰਾਣੀ ਨੇ 1946 ’ਚ ਰੂਸੀ ਪੇਂਟਰ ਰੋਰਿਕ ਨਾਲ ਵਿਆਹ ਕਰਵਾ ਲਿਆ ਤੇ ਬੰਬੇ ਟਾਕੀਜ਼ ’ਚ ਉਨ੍ਹਾਂ ਦੀ ਰੁਚੀ ਘੱਟ ਹੋ ਗਈ। ਉਨ੍ਹਾਂ ਅਭਿਨੇਤਾ ਅਸ਼ੋਕ ਕੁਮਾਰ ਤੇ ਸਾਵਕ ਵਾਚਾ ਨੂੰ 28 ਲੱਖ ਰੁਪਏ ਵਿਚ ਵੇਚ ਦਿੱਤਾ। ਅਸ਼ੋਕ ਕੁਮਾਰ ਨੇ ਜਦੋਂ ਬੰਬੇ ਟਾਕੀਜ਼ ਸੰਭਾਲਿਆ ਤਾਂ ਉਸ ਸਮੇਂ ਆਜ਼ਾਦੀ ਦੀ ਲਹਿਰ ਪੂਰੇ ਜ਼ੋਰਾਂ ’ਤੇ ਸੀ। ਪੂਰੇ ਦੇਸ਼ ’ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਤਣਾਅ ਵਾਲਾ ਮਾਹੌਲ ਸੀ। ਬੰਬੇ ਟਾਕੀਜ਼ ’ਚ ਕੰਮ ਕਰਨ ਵਾਲੇ ਹਿੰਦੂਆਂ ਤੇ ਮੁਸਲਮਾਨ ਕਰਮਚਾਰੀਆਂ ਵਿਚਾਲੇ ਵੀ ਤਣਾਅ ਸੀ।
ਉਸ ਵੇਲੇ ਅਸ਼ੋਕ ਕੁਮਾਰ ਤੇ ਸਾਵਨ ਵਾਚਾ ਨੇ ਬੰਬੇ ਟਾਕੀਜ਼ ਤੋਂ ਕਈ ਹਿੰਦੂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਕੇ ਮੁਸਲਮਾਨ ਕਰਮਚਾਰੀਆਂ ਨੂੰ ਕੰਮ ’ਤੇ ਰੱਖ ਲਿਆ ਸੀ। ਉਨ੍ਹਾਂ ਲਈ ਕੰਮ ਕਰਨ ਵਾਲੇ ਲੇਖਕ ਸਆਦਤ ਹਸਨ ਮੰਟੋ ਨੇ ਅਸ਼ੋਕ ਕੁਮਾਰ ਨੂੰ ਚਿਤਾਇਆ ਸੀ ਕਿ ਉਹ ਏਦਾਂ ਨਾ ਕਰਨ। ਅਸ਼ੋਕ ਕੁਮਾਰ ਕਹਿੰਦੇ ਸਨ ਕਿ ਉਹ ਨਾ ਤਾਂ ਹਿੰਦੂ ਹਨ ਤੇ ਨਾ ਹੀ ਮੁਸਲਮਾਨ ਬਲਕਿ ਉਹ ਤਾਂ ਕਲਾਕਾਰ ਹਨ। ਕਲਾ ਹੀ ਉਨ੍ਹਾਂ ਦਾ ਧਰਮ ਹੈ। ਇਸ ਸੋਚ ਦੇ ਤਹਿਤ ਅਸ਼ੋਕ ਕੁਮਾਰ ਨੇ ਬੰਬੇ ਟਾਕੀਜ਼ ਦੀ ਆਪਣੀ ਪਹਿਲੀ ਫਿਲਮ ‘ਮਹਲ’ ਨੂੰ ਨਿਰਦੇਸ਼ਿਤ ਕਰਨ ਲਈ ਨਿਰਦੇਸ਼ਕ ਕਮਾਲ ਅਮਰੋਹੀ ਨੂੰ ਸਾਈਨ ਕੀਤਾ ਸੀ।
ਅਜਿਹੇ ਮਾਹੌਲ ਵਿਚ ਅਸ਼ੋਕ ਕੁਮਾਰ ਨੇ ਮੁਸਲਿਮ ਨਿਰਦੇਸ਼ਕ ਨੂੰ ਫਿਲਮ ਸੌਂਪਣ ਦਾ ਫ਼ੈਸਲਾ ਲਿਆ ਸੀ ਜਿਸ ਦੀ ਆਲੋਚਨਾ ਵੀ ਹੋਈ ਪਰ ਅਸ਼ੋਕ ਕੁਮਾਰ ਆਪਣੇ ਫ਼ੈਸਲੇ ’ਤੇ ਅਡਿੱਗ ਰਹੇ। ਕਮਾਲ ਅਮਰੋਹੀ ਨੇ ਹੀ ਫਲਮ ‘ਮਹਲ’ ਨਿਰਦੇਸ਼ਿਤ ਕੀਤੀ ਜੋ 1949 ’ਚ ਪ੍ਰਦਰਸ਼ਿਤ ਹੋਈ। ਇਸ ਫਿਲਮ ਨੇ ਇਤਿਹਾਸ ਰਚ ਦਿੱਤਾ ਸੀ। ਸਾਲ 1953 ’ਚ ਕਮਾਲ ਅਮਰੋਹੀ ਨੇ ‘ਦਾਇਰਾ’ ਫਿਲਮ ਨਿਰਦੇਸ਼ਿਤ ਕੀਤੀ। ਇਹ ਫਲਮ ਫਲਾਪ ਰਹੀ ਤੇ ਕਮਾਲ ਅਮਰੋਹੀ ਇਹ ਬਿਹਤਰ ਕਹਾਣੀ ਤੇ ਫਿਲਮ ਦੀ ਤਲਾਸ਼ ਵਿਚ ਸਨ। ਉਨ੍ਹਾਂ ਨੂੰ ‘ਪਾਕੀਜ਼ਾ’ ਦੀ ਕਹਾਣੀ ’ਚ ਇਹ ਸੰਭਾਵਨਾ ਨਜ਼ਰ ਆਈ ਅਤੇ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ‘ਪਾਕੀਜ਼ਾ’ ਨੇ ਹੀ ਕਮਾਲ ਅਮਰੋਹੀ ਨੂੰ ਹਿੰਦੀ ਫਿਲਮਾਂ ਦੇ ਪ੍ਰਮੁੱਖ ਨਰਦੇਸ਼ਕਾਂ ਦੀ ਕਤਾਰ ਵਿਚ ਖੜ੍ਹਾ ਕੀਤਾ। ਮੀਨਾ ਕੁਮਾਰੀ ਇਸ ਫਿਲਮ ਦੀ ਨਾਇਕਾ ਸੀ ਜੋ ਕਮਾਲ ਅਮਰੋਹੀ ਦੀ ਪਤਨੀ ਸੀ। ‘ਪਾਕੀਜ਼ਾ’ ਦੀ ਸ਼ੂਟਿੰਗ ਦੌਰਾਨ ਹੀ ਦੋਵਾਂ ਦੇ ਸਬੰਧ ਬਹੁਤ ਖ਼ਰਾਬ ਹੋ ਚੁੱਕੇ ਸਨ।
ਮੀਨਾ ਕੁਮਾਰੀ ਦਾ ਦਿਲ ਟੁੱਟ ਚੁੱਕਾ ਸੀ। ਫਿਲਮ ਦੀ ਕਹਾਣੀ ਵੀ ਅਜਿਹੀ ਸੀ ਕਿ ਨਾਇਕਾ ਪਿਆਰ ਖੋਜਦੀ ਹੈ ਪਰ ਉਸ ਨੂੰ ਨਹੀਂ ਮਿਲਦਾ। ‘ਪਾਕੀਜ਼ਾ’ ਵਿਚ ਬੁਰੀ ਤਰ੍ਹਾਂ ਟੁੱਟੇ ਦਿਲ ਵਾਲੀ ਨਾਇਕਾ ’ਚ ਦਰਸ਼ਕਾਂ ਨੂੰ ਮੀਨਾ ਕੁਮਾਰੀ ਦੀ ਰੀਅਲ ਲਾਈਫ ਦੀ ਕਹਾਣੀ ਨਜ਼ਰ ਆਈ ਸੀ। ‘ਪਾਕੀਜ਼ਾ’ ਦੀ ਸ਼ੂਟਿੰਗ ਦੌਰਾਨ ਮੀਨਾ ਇੰਨੀ ਬਿਮਾਰ ਸੀ ਕਿ ਮੁਜਰਾ ਕਰਨ ਦੀ ਸਥਿਤੀ ’ਚ ਨਹੀਂ ਸੀ। ਅਜਿਹੇ ’ਚ ਅਮਰੋਹੀ ਨੇ ਫ਼ੈਸਲਾ ਕੀਤਾ ਕਿ ਮੀਨਾ ਦੀ ਡਾਂਸ ਸੀਕਵੈਂਸ ਨੂੰ ਪਦਮਾ ਖ਼ਾਨ ਤੋਂ ਕਰਵਾਇਆ ਜਾਵੇ। ਪਦਮਾ ਦਾ ਕੱਦ-ਕਾਠ ਮੀਨਾ ਕੁਮਾਰੀ ਵਰਗਾ ਸੀ ਤੇ ਉਨ੍ਹਾਂ ਨੂੰ ਬੁਰਕਾ ਪਹਿਨਾ ਕੇ ਕਲਾਈਮੈਕਸ ਦਾ ਡਾਂਸ ਕਰਵਾਇਆ ਗਿਆ ਸੀ ਕੈਮਰੇ ਤੇ ਉਸ ਦੀ ਵਰਤੋਂ ਦੀ ਕਮਾਲ ਅਮਰੋਹੀ ਦੀ ਸਮਝ ਤੇ ਜਾਣਕਾਰੀ ਸੀ। ਕਮਾਲ ਅਮਰੋਹੀ ਨੇ ਰੀਲ ਵੇਖ ਕੇ ਆਖ ਦਿੱਤਾ ਸੀ ਕਿ ਕੁਝ ਦ੍ਰਿਸ਼ ਆਊਟ ਆਫ ਫੋਕਸ ਹਨ। ‘ਪਾਕੀਜ਼ਾ’ 1972 ’ਚ ਰਿਲੀਜ਼ ਹੋਈ। ਕਮਾਲ ਅਮਰੋਹੀ ਦੇ ਨਿਰਦੇਸ਼ਨਾ ਵਿਚ ਬਣੀ ਆਖਰੀ ਿਫਲਮ ‘ਰਜ਼ੀਆ ਸੁਲਤਾਨ’ ਸੀ। •
-ਅਨੰਤ ਵਿਜੈ