ਦਿਲ ਤੋਂ ਦੇਸੀ ਹੋਵੇਗੀ Jennifer Lopez, Vikrant Massey ਦੀ ਅੰਤਰਰਾਸ਼ਟਰੀ ਫਿਲਮ White 'ਚ ਜੇਲੋ ਦੇਵੇਗੀ ਆਪਣੀ ਆਵਾਜ਼ ?
Jennifer Lopez ਤੇ ਅੰਤਰਰਾਸ਼ਟਰੀ ਮਿਊਜ਼ਿਕ ਲੇਬਲ ਮਿਲ ਕੇ ਫਿਲਮ ‘ਵ੍ਹਾਈਟ’ ਲਈ ਇਕ 'ਥੀਮ ਸੌਂਗ' 'ਤੇ ਵਿਚਾਰ ਕਰ ਰਹੇ ਹਨ, ਜੋ ਫਿਲਮ ਦੀ ਰੂਹ ਨੂੰ ਬਿਆਨ ਕਰੇਗਾ। ਇਹ ਗੀਤ ਅੰਗਰੇਜ਼ੀ ਤੇ ਸਪੈਨਿਸ਼ ਭਾਸ਼ਾ ਵਿਚ ਹੋਵੇਗਾ ਅਤੇ ਭਾਰਤੀ ਫ਼ਲਸਫ਼ੇ ਤੋਂ ਪ੍ਰੇਰਿਤ ਵਿਸ਼ਵ ਸ਼ਾਂਤੀ, ਪਿਆਰ ਅਤੇ ਏਕਤਾ ਦਾ ਸੰਦੇਸ਼ ਦੇਵੇਗਾ।
Publish Date: Tue, 27 Jan 2026 01:23 PM (IST)
Updated Date: Tue, 27 Jan 2026 01:29 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅੰਤਰਰਾਸ਼ਟਰੀ ਥ੍ਰਿਲਰ ਫਿਲਮ ‘ਵ੍ਹਾਈਟ (WHITE)’ ਆਪਣੇ ਐਲਾਨ ਤੋਂ ਬਾਅਦ ਹੀ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਫਿਲਮ 'ਚ ਵਿਕਰਾਂਤ ਮੈਸੀ ਵਿਸ਼ਵ ਪੱਧਰੀ ਅਧਿਆਤਮਕ ਗੁਰੂ, ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਜਿੱਥੇ ਫਿਲਮ ਦੀ ਅੰਤਰਰਾਸ਼ਟਰੀ ਸਟਾਰਕਾਸਟ ਤੇ ਕਰੂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ, ਉੱਥੇ ਹੀ ਹੁਣ ਇਸ ਫਿਲਮ ਨੂੰ ਲੈ ਕੇ ਉਤਸੁਕਤਾ ਹੋਰ ਵੀ ਵਧਣ ਵਾਲੀ ਹੈ।
ਫਿਲਮ ਨਿਰਮਾਤਾ ਇਕ ਨਾਮਵਰ ਅੰਤਰਰਾਸ਼ਟਰੀ ਮਿਊਜ਼ਿਕ ਲੇਬਲ ਨਾਲ ਗੱਲਬਾਤ ਕਰ ਰਹੇ ਹਨ, ਜਿਸ ਨੇ ਗਲੋਬਲ ਆਈਕਨ ਜੈਨੀਫ਼ਰ ਲੋਪੇਜ਼ ਨਾਲ ਫਿਲਮ ਦੇ ਇਕ ਖ਼ਾਸ ਗੀਤ ਲਈ ਸੰਪਰਕ ਕੀਤਾ ਹੈ। ਇਹ ਸਾਂਝੇਦਾਰੀ (Collaboration) ਇਕ ਅਜਿਹੇ ਮਿਊਜ਼ਿਕ ਲੇਬਲ ਰਾਹੀਂ ਹੋ ਰਹੀ ਹੈ ਜੋ ਦੁਨੀਆ ਭਰ ਦੇ ਸ਼ਾਨਦਾਰ ਕਲਾਕਾਰਾਂ ਨਾਲ ਕੰਮ ਕਰਨ ਲਈ ਜਾਣਿਆ ਜਾਂਦਾ ਹੈ।
ਮਾਈਕਲ ਜੈਕਸਨ ਦੇ ਆਈਕੋਨਿਕ ਗੀਤ ਤੋਂ ਪ੍ਰੇਰਿਤ
ਜੈਨੀਫ਼ਰ ਲੋਪੇਜ਼ ਤੇ ਅੰਤਰਰਾਸ਼ਟਰੀ ਮਿਊਜ਼ਿਕ ਲੇਬਲ ਮਿਲ ਕੇ ਫਿਲਮ ‘ਵ੍ਹਾਈਟ’ ਲਈ ਇਕ 'ਥੀਮ ਸੌਂਗ' 'ਤੇ ਵਿਚਾਰ ਕਰ ਰਹੇ ਹਨ, ਜੋ ਫਿਲਮ ਦੀ ਰੂਹ ਨੂੰ ਬਿਆਨ ਕਰੇਗਾ। ਇਹ ਗੀਤ ਅੰਗਰੇਜ਼ੀ ਤੇ ਸਪੈਨਿਸ਼ ਭਾਸ਼ਾ ਵਿਚ ਹੋਵੇਗਾ ਅਤੇ ਭਾਰਤੀ ਫ਼ਲਸਫ਼ੇ ਤੋਂ ਪ੍ਰੇਰਿਤ ਵਿਸ਼ਵ ਸ਼ਾਂਤੀ, ਪਿਆਰ ਅਤੇ ਏਕਤਾ ਦਾ ਸੰਦੇਸ਼ ਦੇਵੇਗਾ। ਇਸ ਗੀਤ ਦੀ ਕਲਪਨਾ ਮਾਈਕਲ ਜੈਕਸਨ ਦੇ ਮਸ਼ਹੂਰ ਗੀਤ ‘Heal The World’ ਦੀ ਭਾਵਨਾ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ।
ਫਿਲਮ ‘ਵ੍ਹਾਈਟ’ ਬਾਰੇ ਕੁਝ ਅਹਿਮ ਗੱਲਾਂ :
ਭਾਸ਼ਾ: ਇਹ ਫਿਲਮ ਮੁੱਖ ਤੌਰ 'ਤੇ ਅੰਗਰੇਜ਼ੀ ਅਤੇ ਸਪੈਨਿਸ਼ 'ਚ ਬਣਾਈ ਗਈ ਹੈ ਜਿਸ ਨੂੰ ਬਾਅਦ ਵਿੱਚ ਹਿੰਦੀ ਸਮੇਤ 21 ਭਾਸ਼ਾਵਾਂ ਵਿੱਚ ਡਬ ਕਰਨ ਦੀ ਯੋਜਨਾ ਹੈ।
ਸ਼ੂਟਿੰਗ: ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਜਿਸ ਦਾ ਲਗਪਗ 90% ਹਿੱਸਾ ਦੱਖਣੀ ਅਮਰੀਕਾ ਵਿੱਚ ਸ਼ੂਟ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਟੀਮ: ਫਿਲਮ ਦੇ 90% ਕਲਾਕਾਰ ਤੇ ਤਕਨੀਕੀ ਟੀਮ ਵਿਦੇਸ਼ੀ ਹੈ। ਸਿਨੇਮੈਟੋਗ੍ਰਾਫੀ ਦੀ ਕਮਾਨ ਜੁਆਨ ਕਾਰਲੋਸ ਗਿੱਲ ਨੇ ਸੰਭਾਲੀ ਹੈ ਜੋ ਮਸ਼ਹੂਰ ਵੈੱਬ ਸੀਰੀਜ਼ 'Narcos' ਲਈ ਜਾਣੇ ਜਾਂਦੇ ਹਨ।
ਨਿਰਮਾਣ: ‘ਵ੍ਹਾਈਟ’ ਨੂੰ ਸਿਧਾਰਥ ਆਨੰਦ ਤੇ ਮਹਾਵੀਰ ਜੈਨ ਦਾ ਸਮਰਥਨ ਹਾਸਲ ਹੈ। ਫਿਲਮ ਦਾ ਨਿਰਦੇਸ਼ਨ ਮੋਂਟੂ ਬੱਸੀ ਨੇ ਕੀਤਾ ਹੈ।