Jaya Prada ਨੇ 37 ਸਾਲ ਬਾਅਦ ਖੋਲਿਆ ਰਾਜ਼, ਦੱਸਿਆ ਆਖ਼ਰ ਕਿਉਂ 'ਦੇ ਦੇ ਪਿਆਰ ਦੇ' ਗਾਣੇ 'ਚ ਅਮਿਤਾਭ ਬੱਚਨ ਨੇ ਰੱਖਿਆ ਸੀ ਜੇਬ ਅੰਦਰ ਹੱਥ
ਜਯਾ ਪ੍ਰਦਾ ਨੇ ਸ਼ੋਅ ਦੌਰਾਨ ਦੱਸਿਆ, 'ਦੇ ਦੇ ਪਿਆਰ ਦੇ' ਗਾਣੇ ਵਿਚ ਸ਼ੂਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਦੇ ਹੱਥ ਵਿਚ ਪਟਾਕਾ ਫਟ ਗਿਆ ਅਤੇ ਉਨ੍ਹਾਂ ਦਾ ਹੱਥ ਸੜ ਗਿਆ ਤੇ ਫਿਰ ਸਟਾਈਲ ਦੇ ਰੂਪ ਵਿਚ ਉਨ੍ਹਾਂ ਆਪਣੀ ਜੇਬ ਵਿਚ ਆਪਣਾ ਹੱਥ ਰੱਖਿਆ ਅਤੇ ਰੁਮਾਲ ਰੱਖ ਕੇ ਗਾਣਾ ਪੂਰਾ ਕੀਤਾ।
Publish Date: Sat, 24 Apr 2021 11:23 AM (IST)
Updated Date: Sat, 24 Apr 2021 12:06 PM (IST)
ਨਵੀਂ ਦਿੱਲੀ, ਜੇਐਨਐਨ : ਸੋਨੀ ਟੀਵੀ ਦਾ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 12' ਨੇ ਬਹੁਤ ਸਾਰੇ ਗਾਇਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਾਇਆ ਹੈ। ਇਸ ਸ਼ੋਅ ਵਿਚ ਦੇਸ਼ ਦੇ ਹਰ ਕੋਨੇ ਤੋਂ ਮੁਕਾਬਲੇਬਾਜ਼ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਆਉਂਦੇ ਹਨ। ਇਹ ਸ਼ੋਅ ਹਮੇਸ਼ਾ ਹੀ ਦਰਸ਼ਕਾਂ ਦਾ ਮਨਪਸੰਦ ਸ਼ੋਅ ਰਿਹਾ ਹੈ। ਹਰ ਹਫਤੇ, ਕੁਝ ਬਾਲੀਵੁਡ ਦੇ ਅਦਾਕਾਰ ਬਤੌਰ ਮਹਿਮਾਨ ਪਹੁੰਚਦੇ ਹਨ। ਉਨ੍ਹਾਂ ਦੇ ਆਉਣ ਨਾਲ ਨਾ ਸਿਰਫ ਸ਼ੋਅ ਨੂੰ ਚਾਰ ਚੰਨ ਲੱਗਦੇ ਹਨ ਬਲਕਿ ਉਹ ਆਪਣੀ ਜ਼ਿੰਦਗੀ ਦੀਆਂ ਕਈ ਦਿਲਚਸਪ ਕਹਾਣੀਆਂ ਨੂੰ ਵੀ ਦਰਸਾਉਂਦੇ ਹੈ। ਹਾਲ ਹੀ ਵਿਚ, ਜਯਾ ਪ੍ਰਦਾ ਨੇ ਇਸ ਹਫ਼ਤੇ ਵਿਚ 'ਇੰਡੀਅਨ ਆਈਡਲ 12' 'ਚ ਸ਼ਿਰਕਤ ਕੀਤੀ ਸੀ। ਸ਼ੋਅ ਵਿਚ, ਜਿਥੇ ਮੁਕਾਬਲੇਬਾਜ਼ਾਂ ਨੇ ਜਯਾ ਦੇ ਸੁਪਰਹਿੱਟ ਗਾਣਿਆਂ ਦੀ ਝਡ਼ੀ ਲਗਾਈ। ਇਸ ਦੇ ਨਾਲ ਹੀ ਜਯਾ ਨੇ ਕਈ ਕਿੱਸਿਆਂ ਤੋਂ ਪਰਦਾ ਚੁੱਕਿਆ। ਇਕ ਕਿੱਸਾ ਜਯਾ ਪ੍ਰਦਾ ਨੇ ਅਮਿਤਾਭ ਬੱਚਨ ਬਾਰੇ ਸਾਂਝਾ ਕੀਤਾ।
ਜਯਾ ਪ੍ਰਦਾ ਨੇ 'ਇੰਡੀਅਨ ਆਈਡਲ 12' ਵਿਚ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ 1984 ਵਿਚ ਰਿਲੀਜ਼ ਹੇਈ ਆਪਣੀ ਅਤੇ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ 'ਸ਼ਾਰਬੀ' ਦੇ ਗਾਣੇ 'ਦੇ ਦੇ ਪਿਆਰ ਦੇ' ਨਾਲ ਜੁੜਿਆ ਕਿੱਸਾ ਸੁਣਾਇਆ। ਜਯਾ ਪ੍ਰਦਾ ਨੇ ਦੱਸਿਆ ਕਿ ਅਮਿਤਾਭ ਨੇ ਜੇਬ ਵਿਚ ਹੱਥ ਕਿਉਂ ਰੱਖਿਆ। ਜਯਾ ਕਹਿੰਦੀ ਹੈ, 'ਇਹ ਪੈਪੀ ਗਾਣਾ ਹੈ, ਇਸ ਦੇ ਪਿੱਛੇ ਅਮਿਤ ਜੀ ਦੀ ਇਕ ਕਹਾਣੀ ਹੈ।'
ਜਯਾ ਪ੍ਰਦਾ ਨੇ ਸ਼ੋਅ ਦੌਰਾਨ ਦੱਸਿਆ, 'ਅਮਿਤਾਭ ਬੱਚਨ ਨੇ 'ਦੇ ਦੇ ਪਿਆਰ ਦੇ' ਗਾਣੇ ਵਿਚ ਬਹੁਤ ਐਕਟਿਵ ਦਿਖਾਈ ਦੇਣਾ ਸੀ। ਦੂਜੇ ਪਾਸੇ , ਅਮਿਤ ਜੀ ਇਕ ਲੈਜੇਂਡ ਹਨ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦਾ ਲਾਭ ਕਿਵੇਂ ਲੈਣਾ ਹੈ, ਇਹ ਚੰਗੀ ਤਰ੍ਹਾਂ ਆਉਂਦਾ ਹੈ। ਇਸ ਗੀਤ ਦੀ ਸ਼ੂਟਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਉਨ੍ਹਾਂ ਦੇ ਹੱਥ ਵਿਚ ਪਟਾਕਾ ਫਟ ਗਿਆ ਅਤੇ ਉਨ੍ਹਾਂ ਦਾ ਹੱਥ ਸੜ ਗਿਆ ਤੇ ਫਿਰ ਸਟਾਈਲ ਦੇ ਰੂਪ ਵਿਚ ਉਨ੍ਹਾਂ ਆਪਣੀ ਜੇਬ ਵਿਚ ਆਪਣਾ ਹੱਥ ਰੱਖਿਆ ਅਤੇ ਰੁਮਾਲ ਰੱਖ ਕੇ ਗਾਣਾ ਪੂਰਾ ਕੀਤਾ।