January Release 2025 : ਨਵੇਂ ਸਾਲ ਦਾ ਪਹਿਲਾ ਮਹੀਨਾ ਹੋਵੇਗਾ ਧਮਾਕੇਦਾਰ, ਸਿਨੇਮਾਘਰਾਂ 'ਚ ਰਿਲੀਜ਼ ਹੋਣਗੀਆਂ ਇਹ 12 ਫਿਲਮਾਂ
ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਆਪਣੀਆਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮੇਕਰਸ ਵਿਚਕਾਰ ਮੁਕਾਬਲਾ ਹੁੰਦਾ ਹੈ। ਇਸ ਵਾਰ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਣ ਵਾਲਾ ਹੈ।
Publish Date: Tue, 31 Dec 2024 01:09 PM (IST)
Updated Date: Tue, 31 Dec 2024 05:07 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : (January Movie Release 2025) : ਕੱਲ੍ਹ ਤੋਂ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਸਾਲ ਨੂੰ ਲੈ ਕੇ ਹਰ ਕੋਈ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਕਰ ਰਿਹਾ ਹੈ। ਸਿਨੇਮਾ ਜਗਤ ਨੇ ਵੀ ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ਨੂੰ ਧਮਾਕੇਦਾਰ ਬਣਾਉਣ ਲਈ ਪੂਰੀ ਤਿਆਰੀ ਕਰ ਲਈ ਹੈ ਜਿਸ ਦਾ ਅੰਦਾਜ਼ਾ 2025 ਦੇ ਪਹਿਲੇ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀਆਂ 12 ਸ਼ਾਨਦਾਰ ਫਿਲਮਾਂ ਤੋਂ ਲਗਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚ ਹਿੰਦੀ ਸਿਨੇਮਾ ਤੋਂ ਲੈ ਕੇ ਸਾਊਥ ਸਿਨੇਮਾ ਦੀਆਂ ਕਈ ਫਿਲਮਾਂ ਸ਼ਾਮਲ ਹਨ। ਆਓ ਇਸ ਲੇਖ 'ਚ ਜਾਣਦੇ ਹਾਂ ਕਿ ਕਿਹੜੀਆਂ ਫਿਲਮਾਂ ਹਨ।
ਜਨਵਰੀ 2025 'ਚ ਰਿਲੀਜ਼ ਹੋਣਗੀਆਂ ਇਹ ਫਿਲਮਾਂ
ਹਰ ਸਾਲ ਦੇਖਿਆ ਜਾਂਦਾ ਹੈ ਕਿ ਨਵੇਂ ਸਾਲ ਦੇ ਪਹਿਲੇ ਮਹੀਨੇ 'ਚ ਆਪਣੀਆਂ ਫਿਲਮਾਂ ਨੂੰ ਰਿਲੀਜ਼ ਕਰਨ ਲਈ ਮੇਕਰਸ ਵਿਚਕਾਰ ਮੁਕਾਬਲਾ ਹੁੰਦਾ ਹੈ। ਇਸ ਵਾਰ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਣ ਵਾਲਾ ਹੈ।
ਇਨ੍ਹਾਂ 'ਚ ਕੁਝ ਫਿਲਮਾਂ ਅਜਿਹੀਆਂ ਹਨ ਜੋ ਬਾਕਸ ਆਫਿਸ 'ਤੇ ਇਕ-ਦੂਜੇ ਨਾਲ ਕਲੈਸ਼ ਕਰਨਗੀਆਂ, ਜਦਕਿ ਕੁਝ ਵੱਖ-ਵੱਖ ਦਿਨਾਂ 'ਤੇ ਸਿਲਵਰ ਸਕ੍ਰੀਨ 'ਤੇ ਧਮਾਲਾਂ ਪਾਉਣਗੀਆਂ। ਜਨਵਰੀ 2025 'ਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਸੂਚੀ-
ਫਿਲਮ ਭਾਸ਼ਾ ਰਿਲੀਜ਼ ਡੇਟ
ਰਿੰਗ-ਰਿੰਗ ਤਮਿਲ 3 ਜਨਵਰੀ 2025
ਵਿਦਾਮੁਯਾਰਚੀ ਤਮਿਲ 9 ਜਨਵਰੀ 2025
ਗੇਮ ਚੇਂਜਰ ਤੇਲਗੂ 10 ਜਨਵਰੀ 2025
ਫਤਿਹ ਹਿੰਦੀ 10 ਜਨਵਰੀ 2025
ਰਚੇਲ ਮਲਿਆਲਮ 10 ਜਨਵਰੀ 2025
ਡਾਕੂ ਮਹਾਰਾਜ ਤੇਲਗੂ 12 ਜਨਵਰੀ 2025
ਸੰਕ੍ਰਾਂਤਿਕੀ ਵਸਤੂਨਮ ਤੇਲਗੂ 14 ਜਨਵਰੀ 2025
ਐਮਰਜੈਂਸੀ ਹਿੰਦੀ 17 ਜਨਵਰੀ 2025
ਆਜ਼ਾਦ ਹਿੰਦੀ 17 ਜਨਵਰੀ 2025
ਰੁਦਰ ਗਰੁਣਾ ਪੂਰਨਾ ਕੰਨੜ 24 ਜਨਵਰੀ 2025
ਸਕਾਈ ਫੋਰਸ ਹਿੰਦੀ 24 ਜਨਵਰੀ
ਥੁਡਾਰਮ ਮਲਿਆਲਮ 30 ਜਨਵਰੀ 2025
ਇਨ੍ਹਾਂ ਫਿਲਮਾਂ ਦਾ ਫੈਨਜ਼ ਨੂੰ ਇੰਤਜ਼ਾਰ
ਜੇ ਨਵੇਂ ਸਾਲ ਦੇ ਪਹਿਲੇ ਮਹੀਨੇ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀਆਂ ਤੇ ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫਿਲਮਾਂ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ 'ਚ ਸੋਨੂੰ ਸੂਦ ਦੀ ਐਕਸ਼ਨ ਥ੍ਰਿਲਰ ਫਿਲਮ ਫਤਿਹ, ਸਾਊਥ ਸੁਪਰਸਟਾਰ ਰਾਮ ਚਰਨ ਦੀ ਗੇਮ ਚੇਂਜਰ, ਕੰਗਨਾ ਰਣੌਤ ਦੀ ਐਮਰਜੈਂਸੀ ਤੇ ਅਕਸ਼ੈ ਕੁਮਾਰ ਦੀ ਸਕਾਈ ਫੋਰਸ ਸ਼ਾਮਲ ਹਨ। ਇਹ ਉਹ ਫਿਲਮਾਂ ਹਨ ਜਿਨ੍ਹਾਂ ਲਈ ਫੈਨਜ਼ 'ਚ ਕਾਫ਼ੀ ਕ੍ਰੇਜ਼ ਹੈ। ਉਮੀਦ ਹੈ ਕਿ ਇਹ ਫਿਲਮਾਂ ਬਾਕਸ ਆਫਿਸ 'ਤੇ ਯਕੀਨੀ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਨਗੀਆਂ।