Who is Abhilipsa Panda : ਨਵੀਂ ਦਿੱਲੀ, ਜੇਐੱਨਐੱਨ : ਗਾਇਕ ਫਰਮਾਨੀ ਨਾਜ਼ (Farmani Naaz) ਸ਼ਿਵ ਭਜਨ ‘ਹਰ ਹਰ ਸ਼ੰਭੂ’ ਗਾ ਕੇ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਉਲੇਮਾ ਨੇ ਫਰਮਾਨੀ ਨਾਜ਼ ਦੇ ਇਸ ਭਜਨ ਨੂੰ ਮੁਸਲਮਾਨ ਹੋਣ ਦੇ ਨਾਤੇ ਗਾਉਣ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਇਹ ਇਸਲਾਮ ਦੇ ਖਿਲਾਫ਼ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਅਸਲ ਵਿਚ ਫਰਮਾਨੀ ਨਾਜ਼ ਨੇ ਨਹੀਂ, ਸਗੋਂ ਦੋ ਮਹੀਨੇ ਪਹਿਲਾਂ ਓਡੀਸ਼ਾ ਦੀ ਗਾਇਕਾ ਅਭਿਲਿਪਸਾ ਨੇ ਗਾਇਆ ਸੀ। ਇਹ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਤੇ ਗੀਤ ਨੂੰ ਯੂਟਿਊਬ 'ਤੇ ਕਾਫੀ ਵਧੀਆ ਵਿਊਜ਼ ਮਿਲੇ ਹਨ। ਅੱਜ ਅਸੀਂ ਤੁਹਾਨੂੰ ਇਸ ਲੇਖ ਵਿਚ ਅਭਿਲਿਪਸਾ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ।

4 ਸਾਲ ਦੀ ਉਮਰ ਤੋਂ ਸੰਗੀਤ ਸਿੱਖ ਰਹੀ ਹੈ ਅਭਿਲਿਪਸਾ ਪਾਂਡਾ

ਅਭਿਲਿਪਸਾ ਪਾਂਡਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੂੰ ਸੰਗੀਤ ਵਿਰਾਸਤ 'ਚ ਮਿਲਿਆ ਹੈ। ਅਭਿਲਿਪਸਾ ਨੇ ਦੱਸਿਆ ਕਿ ਉਹ ਮਹਿਜ਼ 4 ਸਾਲ ਦੀ ਉਮਰ ਤੋਂ ਸੰਗੀਤ ਸਿੱਖ ਰਹੀ ਹੈ। ਉਸਨੇ ਸਾਲ 2015 'ਚ ਇਕ ਸੰਸਥਾ ਤੋਂ ਭਾਰਤੀ ਸ਼ਾਸਤਰੀ ਸੰਗੀਤ ਸਿੱਖਿਆ। ਇਸ ਤੋਂ ਇਲਾਵਾ ਅਭਿਲਿਪਸਾ ਨੇ ਕਈ ਸਾਲਾਂ ਤਕ ਓਡੀਸ਼ੀ ਸ਼ਾਸਤਰੀ ਸੰਗੀਤ ਵੀ ਸਿੱਖਿਆ ਸੀ। ਹਾਲਾਂਕਿ ਕੁਝ ਨਿੱਜੀ ਕਾਰਨਾਂ ਕਰਕੇ ਉਸ ਨੇ ਇਸ ਨੂੰ ਵਿਚਾਲੇ ਹੀ ਛੱਡ ਦਿੱਤਾ ਸੀ। ਪਰ ਅਭਿਲਿਪਸਾ ਪਾਂਡਾ ਅਨੁਸਾਰ ਉਸ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸਾਰੇ ਕਲਾ ਨਾਲ ਜੁੜੇ ਹੋਏ ਹਨ। ਉਸ ਦੇ ਦਾਦਾ ਓਡੀਸ਼ਾ ਦੇ ਪ੍ਰਸਿੱਧ ਕਥਾਕਾਰ ਰਹਿ ਚੁੱਕੇ ਹਨ।

8 ਵੱਖ-ਵੱਖ ਭਾਸ਼ਾਵਾਂ 'ਚ ਗਾਉਂਦੀ ਹੈ ਅਭਿਲਿਪਸਾ ਪਾਂਡਾ

'ਹਰ ਹਰ ਸ਼ੰਭੂ' ਫੇਮ ਅਭਿਲਿਪਸਾ ਪਾਂਡਾ 8 ਵੱਖ-ਵੱਖ ਭਾਸ਼ਾਵਾਂ 'ਚ ਗਾਉਂਦੀ ਹੈ। ਅਭਿਲਿਪਸਾ ਪਾਂਡਾ ਨੇ ਦੱਸਿਆ ਕਿ ਸੰਗੀਤ ਉਸ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਹੈ ਤੇ ਜਦੋਂ ਉਹ ਛੋਟੀ ਸੀ ਤਾਂ ਉਸ ਦੀ ਦਾਦੀ ਉਸ ਨੂੰ ਮੰਤਰ ਸਿਖਾਉਂਦੀ ਸੀ, ਹੌਲੀ-ਹੌਲੀ ਜਦੋਂ ਉਹ ਇਕਸੁਰ ਹੋ ਕੇ ਮੰਤਰ ਗਾਉਣ ਲੱਗੀ ਤਾਂ ਉਸ ਦੇ ਪਰਿਵਾਰ ਨੇ ਉਸ ਦੀ ਕਲਾ ਨੂੰ ਪਛਾਣਿਆ ਤੇ ਇੱਥੋਂ ਹੀ ਅਭਿਲਿਪਸਾ ਪਾਂਡਾ ਦਾ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ। ਅਭਿਲਿਪਸਾ ਨੇ ਦੱਸਿਆ ਕਿ ਜਿਹੜੀਆਂ ਗੱਲਾਂ ਉਹ ਲੋਕਾਂ ਨੂੰ ਕਹਿ ਕੇ ਨਹੀਂ ਸਮਝਾ ਪਾਉਂਦੀ ਉਨ੍ਹਾਂ ਨੂੰ ਆਪਣੇ ਗੀਤਾਂ ਤੇ ਸੰਗੀਤ ਰਾਹੀਂ ਪਹੁੰਚਾਉਂਦੀ ਹੈ।

ਜੂਡੋ ਕਰਾਟੇ 'ਚ ਬਲੈਕ ਪੈਲਟ ਹੈ ਪਾਂਡਾ

ਅਭਿਲਿਪਸਾ ਪਾਂਡਾ ਨਾ ਸਿਰਫ ਗਾਇਕੀ 'ਚ ਨਿਪੁੰਨ ਹੈ ਸਗੋਂ ਉਹ ਹੋਰ ਗਤੀਵਿਧੀਆਂ 'ਚ ਵੀ ਬੇਹੱਦ ਨਿਪੁੰਨ ਹੈ। ਅਭਿਲਿਪਸਾ ਨੇ ਰਾਸ਼ਟਰੀ ਪੱਧਰ ਦੇ ਕਰਾਟੇ 'ਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਉਹ ਬਲੈਕ ਬੈਲਟ ਹੈ। ਅਭਿਲਿਪਸਾ ਨੇ ਆਪਣੇ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਉਸ ਨੂੰ ਡਾਂਸ ਦਾ ਵੀ ਬਹੁਤ ਸ਼ੌਕ ਹੈ। ਅਭਿਲਿਪਸਾ ਤੋਂ ਜਦੋਂ ਮਿਊਜ਼ਿਕ ਇੰਡਸਟਰੀ 'ਚ ਉਸ ਦੀ ਪ੍ਰੇਰਨਾ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਭਾਵੇਂ ਹਰ ਕੋਈ ਚੰਗਾ ਹੈ ਪਰ ਉਸ ਨੂੰ ਗਾਇਕਾ ਵਜੋਂ ਸੁਨਿਧੀ ਚੌਹਾਨ ਦੀ ਗਾਇਕੀ ਪਸੰਦ ਹੈ।

2 ਮਹੀਨੇ ਪਹਿਲਾਂ 'ਹਰ ਹਰ ਸ਼ੰਭੂ' ਹੋਇਆ ਸੀ ਰਿਲੀਜ਼

ਹਰ ਹਰ ਸ਼ੰਭੂ ਦਾ ਓਰਿਜਨਲ ਗੀਤ 2 ਮਹੀਨੇ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਜੀਤੂ ਸ਼ਰਮਾ ਨੇ ਅਭਿਲਿਪਸਾ ਨਾਲ ਮਿਲ ਕੇ ਗਾਇਆ ਸੀ। ਇਸ ਗੀਤ 'ਚ ਮੰਤਰਾਂ ਦਾ ਜਾਪ ਕੀਤਾ ਗਿਆ। ਇਸ ਗੀਤ ਨੂੰ ਯੂ-ਟਿਊਬ 'ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ ਤੇ ਹੁਣ ਤਕ ਇਸ ਨੂੰ 730 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਿਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

Posted By: Seema Anand