ਗੈਰੀ ਸੰਧੂ ਨੇ ਰਾਘਵ ਚੱਢਾ ਦੇ ਹੱਕ 'ਚ ਮਾਰੀ ਹਾਕ; ਕਿਹਾ- ‘ਰਾਘਵ ਚੰਗੀ ਸੋਚ ਦਾ ਮਾਲਕ, ਜਿੱਥੇ ਵੀ ਜਾਵੇਗਾ ਲੋਕਾਂ ਦਾ ਭਲਾ ਕਰੇਗਾ’
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਅਕਸਰ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗੈਰੀ ਸੰਧੂ ਨੇ ਸਿਆਸਤਦਾਨ ਰਾਘਵ ਚੱਢਾ ਦੇ ਪੱਖ ਵਿੱਚ ਇੱਕ ਸੋਸ਼ਲ ਮੀਡੀਆ ਸਟੋਰੀ ਸਾਂਝੀ ਕੀਤੀ ਹੈ, ਜਿਸ ਨੇ ਸਿਆਸੀ ਅਤੇ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ।
Publish Date: Wed, 29 Apr 2026 12:35 PM (IST)
Updated Date: Wed, 29 Apr 2026 12:36 PM (IST)
ਮਨੋਰੰਜਨ ਡੈਸਕ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਅਕਸਰ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਗੈਰੀ ਸੰਧੂ ਨੇ ਸਿਆਸਤਦਾਨ ਰਾਘਵ ਚੱਢਾ ਦੇ ਪੱਖ ਵਿੱਚ ਇੱਕ ਸੋਸ਼ਲ ਮੀਡੀਆ ਸਟੋਰੀ ਸਾਂਝੀ ਕੀਤੀ ਹੈ, ਜਿਸ ਨੇ ਸਿਆਸੀ ਅਤੇ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ।
"ਰਾਘਵ ਚੱਢਾ ਚੰਗੀ ਸੋਚ ਦਾ ਮਾਲਕ"
ਗੈਰੀ ਸੰਧੂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਰਾਘਵ ਚੱਢਾ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਉਹ ਇੱਕ ਬਹੁਤ ਹੀ ਸੂਝਵਾਨ ਅਤੇ ਚੰਗੀ ਸੋਚ ਰੱਖਣ ਵਾਲੇ ਇਨਸਾਨ ਹਨ। ਗੈਰੀ ਨੇ ਅੱਗੇ ਲਿਖਿਆ, "ਇਹ (ਰਾਘਵ ਚੱਢਾ) ਜਿਹੜੀ ਵੀ ਪਾਰਟੀ ਵਿੱਚ ਜਾਵੇਗਾ, ਹਮੇਸ਼ਾ ਲੋਕਾਂ ਦੇ ਭਲੇ ਬਾਰੇ ਹੀ ਸੋਚੇਗਾ।"
ਸਿਆਸੀ ਹਲਕਿਆਂ ਵਿੱਚ ਚਰਚਾ
ਗੈਰੀ ਸੰਧੂ ਵੱਲੋਂ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪੰਜਾਬ ਦੀ ਸਿਆਸਤ ਵਿੱਚ ਕਈ ਤਰ੍ਹਾਂ ਦੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ। ਗੈਰੀ ਸੰਧੂ ਨੇ ਰਾਘਵ ਚੱਢਾ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਲੋਕ-ਪੱਖੀ ਨਜ਼ਰੀਏ 'ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਵੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਪੰਜਾਬ ਦੀ ਸਿਆਸਤ ਵਿੱਚ ਇੱਕ ਅਹਿਮ ਚਿਹਰਾ ਰਹੇ ਹਨ ਅਤੇ ਹੁਣ ਗਲੋਬਲ ਸਟਾਰਸ ਅਤੇ ਕਲਾਕਾਰਾਂ ਵੱਲੋਂ ਉਨ੍ਹਾਂ ਦੇ ਸਮਰਥਨ ਵਿੱਚ ਆਉਣਾ ਕਾਫ਼ੀ ਮਾਇਨੇ ਰੱਖਦਾ ਹੈ।