- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਕਰਸ ਦਾ ਵੈਲੇਨਟਾਈਨ ਡੇਅ 'ਤੇ ਖਾਸ ਪਲਾਨ ਹੈ। ਉਨ੍ਹਾਂ ਨੇ ਕਈ 'ਕਲਟ' ਫਿਲਮਾਂ ਨੂੰ ਰੀ-ਰੀਲੀਜ਼ ਕਰਨ ਦੀ ਯੋਜਨਾ ਬਣਾਈ ਹੈ। ਸਾਲ 2003 ਵਿਚ ਰਿਲੀਜ਼ ਹੋਈ ਸਲਮਾਨ ਖਾਨ ਦੀ ਸੁਪਰਹਿੱਟ ਰੋਮਾਂਟਿਕ ਡਰਾਮਾ ਫਿਲਮ 'ਤੇਰੇ ਨਾਮ' ਨੂੰ ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਕੀਤਾ ਜਾਵੇਗਾ। ਸਲਮਾਨ ਖਾਨ ਅਤੇ ਭੂਮਿਕਾ ਚਾਵਲਾ ਸਟਾਰਰ 'ਤੇਰੇ ਨਾਮ' 27 ਫਰਵਰੀ, 2026 ਨੂੰ ਦੁਬਾਰਾ ਰਿਲੀਜ਼ ਹੋਵੇਗੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਪਿਛਲੇ ਸਾਲ ਫਰਵਰੀ 'ਚ ਹਰਸ਼ਵਰਧਨ ਰਾਣੇ ਦੀ ਫਿਲਮ 'ਸਨਮ ਤੇਰੀ ਕਸਮ' (Sanam Teri Kasam) ਰੀ-ਰੀਲੀਜ਼ ਹੋਈ ਸੀ। ਇਸ ਫਿਲਮ ਨੇ ਅਸਲ ਰਿਲੀਜ਼ ਸਮੇਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਸੀ ਕੀਤਾ, ਪਰ ਰੀ-ਰੀਲੀਜ਼ 'ਚ ਜ਼ਬਰਦਸਤ ਸਫਲਤਾ ਹਾਸਲ ਕੀਤੀ। ਹੁਣ ਇਸ ਸਾਲ ਵੀ ਮੇਕਰਸ ਦਾ ਵੈਲੇਨਟਾਈਨ ਡੇਅ 'ਤੇ ਖਾਸ ਪਲਾਨ ਹੈ। ਉਨ੍ਹਾਂ ਨੇ ਕਈ 'ਕਲਟ' ਫਿਲਮਾਂ ਨੂੰ ਰੀ-ਰੀਲੀਜ਼ ਕਰਨ ਦੀ ਯੋਜਨਾ ਬਣਾਈ ਹੈ। ਸਾਲ 2003 ਵਿਚ ਰਿਲੀਜ਼ ਹੋਈ ਸਲਮਾਨ ਖਾਨ ਦੀ ਸੁਪਰਹਿੱਟ ਰੋਮਾਂਟਿਕ ਡਰਾਮਾ ਫਿਲਮ 'ਤੇਰੇ ਨਾਮ' ਨੂੰ ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਕੀਤਾ ਜਾਵੇਗਾ। ਸਲਮਾਨ ਖਾਨ ਅਤੇ ਭੂਮਿਕਾ ਚਾਵਲਾ ਸਟਾਰਰ 'ਤੇਰੇ ਨਾਮ' 27 ਫਰਵਰੀ, 2026 ਨੂੰ ਦੁਬਾਰਾ ਰਿਲੀਜ਼ ਹੋਵੇਗੀ।
'ਤੇਰੇ ਨਾਮ' ਨੂੰ ਸਲਮਾਨ ਖਾਨ ਦੇ ਕਰੀਅਰ ਦੀਆਂ ਸਰਵੋਤਮ ਫਿਲਮਾਂ 'ਚ ਗਿਣਿਆ ਜਾਂਦਾ ਹੈ। ਸਲਮਾਨ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਬਾਅਦ ਕਾਫੀ ਉਤਸ਼ਾਹਿਤ ਹਨ। ਇੱਕ ਪ੍ਰਸ਼ੰਸਕ ਨੇ ਟਵੀਟ ਕੀਤਾ, "ਰਾਧੇ ਦੀ ਕਹਾਣੀ ਇਕ ਵਾਰ ਫਿਰ ਸਾਡੇ ਦਿਲਾਂ ਨੂੰ ਝੰਜੋੜਨ ਲਈ ਪਰਤ ਆਈ ਹੈ। 23 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਬਾਲੀਵੁੱਡ ਦੀ ਸਭ ਤੋਂ ਦੁਖਦਾਈ ਪ੍ਰੇਮ ਕਹਾਣੀ ਦੇ ਦਰਦ ਅਤੇ ਜਨੂੰਨ ਨੂੰ ਫਿਰ ਤੋਂ ਜਿਊਣ ਦਾ ਸਮਾਂ ਆ ਗਿਆ ਹੈ। ਵੱਡੇ ਪਰਦੇ 'ਤੇ ਇਸ ਦੀਵਾਨਗੀ ਲਈ ਤਿਆਰ ਹੋ ਜਾਓ!"
ਦੱਸ ਦੇਈਏ ਕਿ ਇਸ ਤੋਂ ਇਲਾਵਾ ਆਸ਼ਕਾਂ ਲਈ ਦੋ ਹੋਰ ਕਲਟ ਫਿਲਮਾਂ ਨੂੰ ਰੀ-ਰੀਲੀਜ਼ ਕਰਨ ਦਾ ਪਲਾਨ ਹੈ। ਸ਼ਾਹਰੁਖ ਖਾਨ ਦੀ ਫਿਲਮ 'ਦੇਵਦਾਸ', ਜੋ ਸਾਲ 2002 'ਚ ਰਿਲੀਜ਼ ਹੋਈ ਸੀ, ਉਸ ਨੂੰ ਵੀ ਦੁਬਾਰਾ ਰਿਲੀਜ਼ ਕੀਤਾ ਜਾਵੇਗਾ। ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ 'ਚ ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ ਤੇ ਜੈਕੀ ਸ਼ਰਾਫ ਵਰਗੇ ਸਿਤਾਰੇ ਨਜ਼ਰ ਆਏ ਸਨ। 'ਦੇਵਦਾਸ' ਵੱਡੇ ਪਰਦੇ 'ਤੇ 6 ਫਰਵਰੀ ਨੂੰ PVR INOX 'ਚ ਦਸਤਕ ਦੇਵੇਗੀ।
ਇਸ ਤੋਂ ਇਲਾਵਾ ਅਜੇ ਦੇਵਗਨ ਦੀ ਫਿਲਮ 'ਯੁਵਾ' ਵੀ ਦੁਬਾਰਾ PVR INOX 'ਚ 20 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਮਣੀ ਰਤਨਮ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸਾਲ 2004 ਵਿੱਚ ਰਿਲੀਜ਼ ਹੋਈ ਸੀ। 'ਯੇ ਦਿਲ ਆਸ਼ਿਕਾਨਾ' ਵੀ 13 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।