ਮਸ਼ਹੂਰ ਕਾਮੇਡੀਅਨ ਰਾਜ ਸ਼ਰਮਾ ਦਾ ਦੇਹਾਂਤ, 50 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ; ਵੀਰ ਦਾਸ ਨੇ ਸਾਂਝੀ ਕੀਤੀ ਭਾਵੁਕ ਪੋਸਟ
ਡਲਾਸ (ਅਮਰੀਕਾ) ਦੇ ਰਹਿਣ ਵਾਲੇ ਮਸ਼ਹੂਰ ਕਾਮੇਡੀਅਨ ਰਾਜ ਸ਼ਰਮਾ ਦਾ 24 ਅਪ੍ਰੈਲ, 2026 ਨੂੰ 50 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਉਨ੍ਹਾਂ ਕਾਮੇਡੀ ਕਲੱਬਾਂ ਵਿੱਚੋਂ ਇੱਕ ਨੇ ਸਾਂਝੀ ਕੀਤੀ ਹੈ, ਜਿੱਥੇ ਉਹ ਅਕਸਰ ਪਰਫਾਰਮ ਕਰਦੇ ਸਨ। ਇਸ ਮੰਦਭਾਗੀ ਖ਼ਬਰ ਤੋਂ ਬਾਅਦ ਅਦਾਕਾਰ ਤੇ ਕਾਮੇਡੀਅਨ ਵੀਰ ਦਾਸ ਨੇ ਇੰਸਟਾਗ੍ਰਾਮ 'ਤੇ ਆਪਣੇ ਦੋਸਤ ਰਾਜ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਭਾਵੁਕ ਨੋਟ ਲਿਖਿਆ ਹੈ।
Publish Date: Sat, 25 Apr 2026 12:49 PM (IST)
Updated Date: Sat, 25 Apr 2026 12:52 PM (IST)

ਡਲਾਸ/ਨਵੀਂ ਦਿੱਲੀ : ਡਲਾਸ (ਅਮਰੀਕਾ) ਦੇ ਰਹਿਣ ਵਾਲੇ ਮਸ਼ਹੂਰ ਕਾਮੇਡੀਅਨ ਰਾਜ ਸ਼ਰਮਾ ਦਾ 24 ਅਪ੍ਰੈਲ, 2026 ਨੂੰ 50 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖ਼ਬਰ ਉਨ੍ਹਾਂ ਕਾਮੇਡੀ ਕਲੱਬਾਂ ਵਿੱਚੋਂ ਇੱਕ ਨੇ ਸਾਂਝੀ ਕੀਤੀ ਹੈ, ਜਿੱਥੇ ਉਹ ਅਕਸਰ ਪਰਫਾਰਮ ਕਰਦੇ ਸਨ। ਇਸ ਮੰਦਭਾਗੀ ਖ਼ਬਰ ਤੋਂ ਬਾਅਦ ਅਦਾਕਾਰ ਤੇ ਕਾਮੇਡੀਅਨ ਵੀਰ ਦਾਸ ਨੇ ਇੰਸਟਾਗ੍ਰਾਮ 'ਤੇ ਆਪਣੇ ਦੋਸਤ ਰਾਜ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਭਾਵੁਕ ਨੋਟ ਲਿਖਿਆ ਹੈ।
ਵੀਰ ਦਾਸ ਨੇ ਦੋਸਤ ਰਾਜ ਸ਼ਰਮਾ ਨੂੰ ਕੀਤਾ ਯਾਦ
ਰਾਜ ਸ਼ਰਮਾ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਯਾਦ ਕਰਦਿਆਂ ਵੀਰ ਨੇ ਲਿਖਿਆ: "ਰਾਜ ਸ਼ਰਮਾ ਨੇ ਮੈਨੂੰ 'ਲਾਫ਼ ਫੈਕਟਰੀ' ਵਿੱਚ ਮੇਰਾ ਪਹਿਲਾ ਮੌਕਾ ਦਿਵਾਇਆ ਸੀ। ਉਨ੍ਹਾਂ ਨੇ ਹੀ ਮੈਨੂੰ ਯਕੀਨ ਦਿਵਾਇਆ ਕਿ ਮੈਂ ਅਮਰੀਕੀ ਬਾਜ਼ਾਰ ਵਿੱਚ ਮੁਕਾਬਲਾ ਕਰਨ ਦੇ ਕਾਬਿਲ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਵਧੀਆ ਸਲਾਹਾਂ ਦਿੱਤੀਆਂ ਅਤੇ ਖ਼ੂਬ ਹਸਾਇਆ। ਉਹ ਇੱਕ ਬਿਹਤਰੀਨ ਕਾਮੇਡੀਅਨ ਸਨ ਅਤੇ ਉਨ੍ਹਾਂ ਦਾ 'ਕ੍ਰਾਊਡ ਵਰਕ' (ਦਰਸ਼ਕਾਂ ਨਾਲ ਗੱਲਬਾਤ) ਅੱਜ ਵੀ ਲਾਜਵਾਬ ਮੰਨਿਆ ਜਾਂਦਾ ਹੈ।"
ਤੁਹਾਡੇ ਤੋਂ ਬਾਅਦ ਪਰਫਾਰਮ ਕਰਨਾ ਲਗਭਗ ਅਸੰਭਵ ਸੀ
ਵੀਰ ਦਾਸ ਨੇ ਅੱਗੇ ਲਿਖਿਆ ਕਿ ਉਹ ਹਮੇਸ਼ਾ ਰਾਜ ਦਾ ਅਹਿਸਾਨ ਚੁਕਾਉਣਾ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਨੇ ਆਪਣੇ ਪ੍ਰੋਜੈਕਟਾਂ 'ਵਿਅਰਡਐਸ ਪਜਾਮਾ ਫੈਸਟੀਵਲ' ਅਤੇ 'ਜੈਸਟੀਨੇਸ਼ਨ ਅਨਨੋਨ' ਵਿੱਚ ਸਭ ਤੋਂ ਪਹਿਲਾਂ ਰਾਜ ਨੂੰ ਹੀ ਸ਼ਾਮਲ ਕੀਤਾ ਸੀ। ਵੀਰ ਨੇ ਆਪਣੇ ਨੋਟ ਦੇ ਅਖੀਰ ਵਿੱਚ ਲਿਖਿਆ: "ਤੁਸੀਂ ਇੱਕ ਬਹੁਤ ਚੰਗੇ ਦੋਸਤ ਸੀ ਅਤੇ ਤੁਹਾਡਾ ਦਿਲ ਬਹੁਤ ਵੱਡਾ ਸੀ। ਇੱਕ ਕਾਮੇਡੀਅਨ ਹੋਣ ਦੇ ਨਾਤੇ ਮੈਂ ਤੁਹਾਨੂੰ ਕਾਮੇਡੀਅਨਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਤਾਰੀਫ਼ ਨਾਲ ਵਿਦਾ ਕਰਦਾ ਹਾਂ: ਤੁਹਾਡੇ ਤੋਂ ਬਾਅਦ ਸਟੇਜ 'ਤੇ ਜਾ ਕੇ ਪਰਫਾਰਮ ਕਰਨਾ ਲਗਭਗ ਅਸੰਭਵ ਸੀ। ਪ੍ਰਮਾਤਮਾ ਤੁਹਾਡੀ ਰੂਹ ਨੂੰ ਸ਼ਾਂਤੀ ਦੇਵੇ।"
ICU ਤੋਂ ਕੀਤਾ ਸੀ ਆਖ਼ਰੀ ਪੋਸਟ
ਰਾਜ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਉਹ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਉੱਥੋਂ ਤਸਵੀਰਾਂ ਸਾਂਝੀਆਂ ਕਰ ਰਹੇ ਸਨ। ਉਨ੍ਹਾਂ ਦੀ ਆਖ਼ਰੀ ਪੋਸਟ 7 ਅਪ੍ਰੈਲ, 2026 ਦੀ ਸੀ, ਜਿਸ ਵਿੱਚ ਉਨ੍ਹਾਂ ਨੇ ਹਸਪਤਾਲ ਦੇ ਸਟਾਫ਼ ਅਤੇ ਆਪਣੇ ਇਲਾਜ ਬਾਰੇ ਲਿਖਿਆ ਸੀ। ਈਸਟਰ ਦੇ ਮੌਕੇ 'ਤੇ ਉਨ੍ਹਾਂ ਨੇ ICU ਤੋਂ ਹੀ ਸਾਰਿਆਂ ਨੂੰ ਵਧਾਈਆਂ ਭੇਜੀਆਂ ਸਨ।