ਮਾਂ ਬਣਨ ਵਾਲੀ ਹੈ ਟੀਵੀ ਦੀ 'ਨਾਗਿਨ', ਵਿਆਹ ਦੇ ਡੇਢ ਸਾਲ ਬਾਅਦ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ
ਸੁਰਭੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਕਿਊਟ ਤਸਵੀਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਤਸਵੀਰ ਵਿੱਚ ਸੁਰਭੀ ਅਤੇ ਉਸ ਦੇ ਪਤੀ ਸੁਮਿਤ ਸੂਰੀ ਦੇ ਪੈਰ ਨਜ਼ਰ ਆ ਰਹੇ ਹਨ ਅਤੇ ਵਿਚਕਾਰ ਬੱਚੇ ਦੇ ਨਿੱਕੇ ਜਿਹੇ ਚਿੱਟੇ ਰੰਗ ਦੇ ਜੁੱਤੇ ਰੱਖੇ ਹੋਏ ਹਨ। ਸੁਰਭੀ ਨੇ ਕੈਪਸ਼ਨ ਵਿੱਚ ਲਿਖਿਆ, "ਸਾਡਾ ਸਭ ਤੋਂ ਵੱਡਾ ਐਡਵੈਂਚਰ ਸ਼ੁਰੂ ਹੋ ਰਿਹਾ ਹੈ।" ਉਸਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਬੱਚਾ ਜੂਨ ਵਿੱਚ ਆ ਰਿਹਾ ਹੈ।
Publish Date: Thu, 12 Feb 2026 03:42 PM (IST)
Updated Date: Thu, 12 Feb 2026 03:43 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ: ਟੀਵੀ ਜਗਤ ਤੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। 'ਕੁਬੂਲ ਹੈ' ਦੀ 'ਜ਼ੋਯਾ' ਯਾਨੀ ਅਦਾਕਾਰਾ ਸੁਰਭੀ ਜੋਤੀ ਨੇ ਵਿਆਹ ਦੇ ਲਗਪਗ ਡੇਢ ਸਾਲ ਬਾਅਦ ਆਪਣੀ ਪ੍ਰੈਗਨੈਂਸੀ (Pregnancy) ਦਾ ਐਲਾਨ ਕਰ ਦਿੱਤਾ ਹੈ। ਸੁਰਭੀ ਨੇ ਅਕਤੂਬਰ 2024 ਵਿੱਚ ਅਦਾਕਾਰ ਸੁਮਿਤ ਸੂਰੀ ਨਾਲ ਵਿਆਹ ਰਚਾਇਆ ਸੀ।
ਸੁਰਭੀ ਨੇ ਸਾਂਝੀ ਕੀਤੀ ਪਿਆਰੀ ਪੋਸਟ
ਸੁਰਭੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਬਹੁਤ ਹੀ ਕਿਊਟ ਤਸਵੀਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਤਸਵੀਰ ਵਿੱਚ ਸੁਰਭੀ ਅਤੇ ਉਸ ਦੇ ਪਤੀ ਸੁਮਿਤ ਸੂਰੀ ਦੇ ਪੈਰ ਨਜ਼ਰ ਆ ਰਹੇ ਹਨ ਅਤੇ ਵਿਚਕਾਰ ਬੱਚੇ ਦੇ ਨਿੱਕੇ ਜਿਹੇ ਚਿੱਟੇ ਰੰਗ ਦੇ ਜੁੱਤੇ ਰੱਖੇ ਹੋਏ ਹਨ। ਸੁਰਭੀ ਨੇ ਕੈਪਸ਼ਨ ਵਿੱਚ ਲਿਖਿਆ, "ਸਾਡਾ ਸਭ ਤੋਂ ਵੱਡਾ ਐਡਵੈਂਚਰ ਸ਼ੁਰੂ ਹੋ ਰਿਹਾ ਹੈ।" ਉਸਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਬੱਚਾ ਜੂਨ ਵਿੱਚ ਆ ਰਿਹਾ ਹੈ। ਪੋਸਟ ਵਿੱਚ ਉਸਨੇ 'ਓਮ' (ॐ) ਦਾ ਚਿੰਨ੍ਹ ਅਤੇ ਨਜ਼ਰ ਉਤਾਰਨ ਵਾਲਾ ਇਮੋਜੀ ਵੀ ਲਗਾਇਆ ਹੈ।
ਸੈਲੀਬ੍ਰਿਟੀਜ਼ ਨੇ ਦਿੱਤੀਆਂ ਵਧਾਈਆਂ
ਸੁਰਭੀ ਦੀ ਇਸ ਪੋਸਟ 'ਤੇ ਟੀਵੀ ਸਿਤਾਰਿਆਂ ਨੇ ਪਿਆਰ ਦੀ ਵਰਖਾ ਕੀਤੀ ਹੈ:
ਮੌਨੀ ਰਾਏ: "ਓਹ! ਹਾਰਦਿਕ ਵਧਾਈਆਂ ਪਿਆਰੇ।"
ਆਰਤੀ ਸਿੰਘ: "ਬਹੁਤ ਖੁਸ਼ ਹਾਂ, ਰੱਬ ਤੁਹਾਡੇ ਦੋਵਾਂ 'ਤੇ ਮਿਹਰ ਕਰੇ।"
ਕਿਸ਼ਵਰ ਮਰਚੈਂਟ: "OMG.. ਵਧਾਈਆਂ! ਤਾਂ ਹੀ ਤੂੰ ਇੰਨੇ ਦਿਨਾਂ ਤੋਂ ਇੰਸਟਾ ਤੋਂ ਗਾਇਬ ਸੀ।" ਨਕੁਲ ਮਹਿਤਾ, ਸ਼ਵੇਤਾ ਤਿਵਾਰੀ ਅਤੇ ਹੋਰ ਕਈ ਸਿਤਾਰਿਆਂ ਨੇ ਵੀ ਜੋੜੇ ਨੂੰ ਵਧਾਈ ਦਿੱਤੀ ਹੈ।
ਕਿਵੇਂ ਸ਼ੁਰੂ ਹੋਈ ਪ੍ਰੇਮ ਕਹਾਣੀ?
ਰਿਪੋਰਟਾਂ ਮੁਤਾਬਕ ਸੁਰਭੀ ਅਤੇ ਸੁਮਿਤ ਨੂੰ ਆਪਣੇ ਮਿਊਜ਼ਿਕ ਵੀਡੀਓ 'ਹਾਂਜੀ - ਦਾ ਮੈਰਿਜ ਮੰਤਰਾ' ਦੇ ਸੈੱਟ 'ਤੇ ਪਿਆਰ ਹੋਇਆ ਸੀ, ਜਿੱਥੇ ਉਹਨਾਂ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਮਈ 2024 ਵਿੱਚ ਸੁਰਭੀ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ (Official) ਕੀਤਾ ਸੀ।