ਜਾਮਨੀ ਰੰਗ, 765 ਗ੍ਰਾਮ ਭਾਰ... ਪ੍ਰੀ ਮੈਚਿਓਰ ਪੈਦਾ ਹੋਈ ਸੀ ਮਾਲਤੀ ਮੈਰੀ, ਪ੍ਰਿਅੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਨੇ ਖੋਲ੍ਹਿਆ ਰਾਜ਼
ਹਾਲੀਵੁੱਡ ਗਾਇਕ ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਪ੍ਰਸ਼ੰਸਕਾਂ ਦੀ ਚਹੇਤੀ ਹੈ। ਇਨ੍ਹਾਂ ਦੀ ਇੱਕ ਬੇਟੀ ਹੈ ਜਿਸਦਾ ਨਾਮ ਮਾਲਤੀ ਮੈਰੀ ਹੈ। ਹਾਲ ਹੀ ਵਿੱਚ ਨਿਕ ਜੋਨਸ ਨੇ ਪਹਿਲੀ ਵਾਰ ਆਪਣੀ ਬੇਟੀ ਦੇ ਜਨਮ ਸਮੇਂ ਆਈਆਂ ਮੁਸ਼ਕਲਾਂ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਬੇਟੀ ਮੌਤ ਦੇ ਮੂੰਹ ਵਿੱਚੋਂ ਵਾਪਸ ਆਈ।
Publish Date: Thu, 05 Feb 2026 04:15 PM (IST)
Updated Date: Thu, 05 Feb 2026 04:28 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਹਾਲੀਵੁੱਡ ਗਾਇਕ ਨਿਕ ਜੋਨਸ ਅਤੇ ਪ੍ਰਿਅੰਕਾ ਚੋਪੜਾ ਦੀ ਜੋੜੀ ਪ੍ਰਸ਼ੰਸਕਾਂ ਦੀ ਚਹੇਤੀ ਹੈ। ਇਨ੍ਹਾਂ ਦੀ ਇੱਕ ਬੇਟੀ ਹੈ ਜਿਸਦਾ ਨਾਮ ਮਾਲਤੀ ਮੈਰੀ ਹੈ। ਹਾਲ ਹੀ ਵਿੱਚ ਨਿਕ ਜੋਨਸ ਨੇ ਪਹਿਲੀ ਵਾਰ ਆਪਣੀ ਬੇਟੀ ਦੇ ਜਨਮ ਸਮੇਂ ਆਈਆਂ ਮੁਸ਼ਕਲਾਂ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਬੇਟੀ ਮੌਤ ਦੇ ਮੂੰਹ ਵਿੱਚੋਂ ਵਾਪਸ ਆਈ।
"ਪ੍ਰੀ-ਮੈਚਿਓਰ ਸੀ ਜਨਮ, 3.5 ਮਹੀਨੇ ਹਸਪਤਾਲ 'ਚ ਲੜੀ ਜ਼ਿੰਦਗੀ ਦੀ ਜੰਗ"
ਜੇ ਸ਼ੈੱਟੀ ਦੇ ਪੋਡਕਾਸਟ 'ਤੇ ਗੱਲ ਕਰਦਿਆਂ ਨਿਕ ਕਾਫੀ ਭਾਵੁਕ ਹੋ ਗਏ। ਉਨ੍ਹਾਂ ਦੱਸਿਆ ਕਿ ਮਾਲਤੀ ਦਾ ਜਨਮ ਸਮੇਂ ਤੋਂ ਪਹਿਲਾਂ (Pre-mature) ਹੋਇਆ ਸੀ। ਜਨਮ ਵੇਲੇ ਉਸਦਾ ਵਜ਼ਨ ਸਿਰਫ਼ 1 ਪੌਂਡ 11 ਔਂਸ (ਲਗਪਗ 765 ਗ੍ਰਾਮ) ਸੀ। ਨਿਕ ਨੇ ਦੱਸਿਆ, "ਉਹ ਬੈਂਗਣੀ ਰੰਗ ਦੀ ਸੀ ਅਤੇ ਉਸਨੂੰ 6 ਵਾਰ ਖੂਨ ਚੜ੍ਹਾਉਣਾ (Blood Transfusion) ਪਿਆ। ਉਸਨੂੰ ਕਈ ਹਫ਼ਤਿਆਂ ਤੱਕ NICU ਵਿੱਚ ਰੱਖਣਾ ਪਿਆ।"
"ਮੈਂ ਅਤੇ ਪ੍ਰਿਅੰਕਾ 12-12 ਘੰਟੇ ਦੀ ਸ਼ਿਫਟ ਲਗਾਉਂਦੇ ਸੀ"
ਨਿਕ ਨੇ ਉਹ ਦਰਦਨਾਕ ਦਿਨ ਯਾਦ ਕਰਦਿਆਂ ਕਿਹਾ ਕਿ ਇਹ ਕੋਰੋਨਾ ਦਾ ਸਮਾਂ ਸੀ। ਉਹ ਅਤੇ ਪ੍ਰਿਅੰਕਾ ਹਸਪਤਾਲ ਵਿੱਚ ਆਪਣੀ ਬੇਟੀ ਦੀ ਦੇਖਭਾਲ ਲਈ 12-12 ਘੰਟੇ ਦੀ ਡਿਊਟੀ ਦਿੰਦੇ ਸਨ। ਨਿਕ ਨੇ ਕਿਹਾ, "ਮੈਨੂੰ ਅੱਜ ਵੀ ਉੱਥੋਂ ਦੀ ਸਮੈੱਲ ਯਾਦ ਹੈ। ਮਾਲਤੀ ਨੇ ਸਾਢੇ ਤਿੰਨ ਮਹੀਨੇ ਹਰ ਦਿਨ ਜ਼ਿੰਦਗੀ ਲਈ ਸੰਘਰਸ਼ ਕੀਤਾ। ਜਦੋਂ ਉਸਦਾ ਵਜ਼ਨ ਥੋੜ੍ਹਾ ਵਧਿਆ ਅਤੇ ਹਾਲਤ ਸੁਧਰੀ, ਤਦ ਅਸੀਂ ਉਸਨੂੰ ਘਰ ਲੈ ਕੇ ਆਏ।"