21 ਸਾਲ ਪੁਰਾਣੀ ਫ਼ਿਲਮ 'ਚ ਅਮੀਸ਼ਾ ਪਟੇਲ ਨੇ ਐਸ਼ਵਰਿਆ ਰਾਏ ਨੂੰ ਕੀਤਾ ਸੀ ਰਿਪਲੇਸ? ਅਦਾਕਾਰਾ ਬੋਲੀ- 'ਮੈਂ ਇੰਟੈਲੀਜੈਂਟ...'
ਅਮੀਸ਼ਾ ਪਟੇਲ ਨੇ ਦੱਸਿਆ ਕਿ ਆਮਿਰ ਖਾਨ ਨੇ ਬੀਬੀਸੀ (BBC) 'ਤੇ ਉਨ੍ਹਾਂ ਦਾ ਇੱਕ ਇੰਟਰਵਿਊ ਦੇਖਿਆ ਸੀ। ਆਮਿਰ ਨੂੰ ਅਮੀਸ਼ਾ ਦੀਆਂ ਗੱਲਾਂ ਬਹੁਤ ਸਮਝਦਾਰੀ ਵਾਲੀਆਂ ਲੱਗੀਆਂ। ਅਮੀਸ਼ਾ ਨੇ ਯਾਦ ਕਰਦਿਆਂ ਦਹਾ ਕਿ, "ਆਮਿਰ ਨੂੰ ਮੈਂ ਬਹੁਤ ਸਿਆਣੀ ਲੱਗੀ। ਅਸੀਂ ਇੱਕ ਇੰਟਰਵਿਊ ਦੌਰਾਨ 'ਟਿਕ-ਟੈਕ-ਟੋ' (ਜ਼ੀਰੋ-ਕਾਟਾ) ਖੇਡਣਾ ਸ਼ੁਰੂ ਕਰ ਦਿੱਤਾ ਸੀ
Publish Date: Sun, 26 Apr 2026 03:30 PM (IST)
Updated Date: Sun, 26 Apr 2026 03:32 PM (IST)
ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦੇ ਕੁਝ ਅਹਿਮ ਕਿੱਸਿਆਂ ਬਾਰੇ ਖ਼ੁਲਾਸਾ ਕੀਤਾ ਹੈ। ਅਮੀਸ਼ਾ ਨੇ ਦੱਸਿਆ ਕਿ ਕਿਵੇਂ ਸਾਲ 2005 ਵਿੱਚ ਆਈ ਆਮਿਰ ਖਾਨ ਦੀ ਵੱਡੀ ਫ਼ਿਲਮ 'ਮੰਗਲ ਪਾਂਡੇ: ਦ ਰਾਈਜ਼ਿੰਗ' (Mangal Pandey: The Rising) ਵਿੱਚ ਉਨ੍ਹਾਂ ਨੇ ਐਸ਼ਵਰਿਆ ਰਾਏ ਦੀ ਜਗ੍ਹਾ ਲਈ ਸੀ।
ਆਮਿਰ ਖਾਨ ਨੇ ਇੰਟਰਵਿਊ ਦੇਖ ਕੇ ਕੀਤਾ ਸੀ ਕਾਸਟ
ਅਮੀਸ਼ਾ ਪਟੇਲ ਨੇ ਦੱਸਿਆ ਕਿ ਆਮਿਰ ਖਾਨ ਨੇ ਬੀਬੀਸੀ (BBC) 'ਤੇ ਉਨ੍ਹਾਂ ਦਾ ਇੱਕ ਇੰਟਰਵਿਊ ਦੇਖਿਆ ਸੀ। ਆਮਿਰ ਨੂੰ ਅਮੀਸ਼ਾ ਦੀਆਂ ਗੱਲਾਂ ਬਹੁਤ ਸਮਝਦਾਰੀ ਵਾਲੀਆਂ ਲੱਗੀਆਂ। ਅਮੀਸ਼ਾ ਨੇ ਯਾਦ ਕਰਦਿਆਂ ਦਹਾ ਕਿ, "ਆਮਿਰ ਨੂੰ ਮੈਂ ਬਹੁਤ ਸਿਆਣੀ ਲੱਗੀ। ਅਸੀਂ ਇੱਕ ਇੰਟਰਵਿਊ ਦੌਰਾਨ 'ਟਿਕ-ਟੈਕ-ਟੋ' (ਜ਼ੀਰੋ-ਕਾਟਾ) ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਾਡੇ ਵਿਚਾਲੇ ਇੱਕ ਦੋਸਤਾਨਾ ਮੁਕਾਬਲਾ ਵੀ ਹੋਇਆ।" ਇਸ ਮੁਲਾਕਾਤ ਤੋਂ ਬਾਅਦ ਹੀ ਆਮਿਰ ਨੇ ਉਨ੍ਹਾਂ ਨੂੰ ਫ਼ਿਲਮ ਲਈ ਨੋਟਿਸ ਕੀਤਾ।
ਐਸ਼ਵਰਿਆ ਰਾਏ ਦੀ ਜਗ੍ਹਾ ਕਿਵੇਂ ਮਿਲੀ
ਫ਼ਿਲਮ 'ਮੰਗਲ ਪਾਂਡੇ' ਵਿੱਚ 'ਜਵਾਲਾ' ਦਾ ਕਿਰਦਾਰ ਪਹਿਲਾਂ ਐਸ਼ਵਰਿਆ ਰਾਏ ਨੂੰ ਆਫਰ ਹੋਇਆ ਸੀ। ਅਮੀਸ਼ਾ ਨੇ ਦੱਸਿਆ ਕਿ ਐਸ਼ਵਰਿਆ ਦੇ ਫ਼ਿਲਮ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਇਹ ਰੋਲ ਮਿਲਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਐਸ਼ਵਰਿਆ ਅਤੇ ਫ਼ਿਲਮ ਦੇ ਪ੍ਰੋਡਿਊਸਰ ਵਿਚਾਲੇ ਫ਼ੀਸ ਨੂੰ ਲੈ ਕੇ ਕੁਝ ਮਤਭੇਦ ਹੋ ਗਏ ਸਨ। ਹਾਲਾਂਕਿ, ਬਾਅਦ ਵਿੱਚ ਐਸ਼ਵਰਿਆ ਨੇ ਸਪੱਸ਼ਟ ਕੀਤਾ ਸੀ ਕਿ ਪ੍ਰੋਡਿਊਸਰ ਨੇ ਉਨ੍ਹਾਂ ਤੋਂ ਮੁਆਫੀ ਵੀ ਮੰਗੀ ਸੀ।
'ਲਗਾਨ' 'ਚੋਂ ਕਿਉਂ ਹੋਈ ਸੀ ਛੁੱਟੀ
ਅਮੀਸ਼ਾ ਨੇ ਇੱਕ ਹੋਰ ਦਿਲਚਸਪ ਗੱਲ ਦੱਸੀ ਕਿ ਉਨ੍ਹਾਂ ਨੂੰ ਆਮਿਰ ਖਾਨ ਦੀ ਸੁਪਰਹਿੱਟ ਫ਼ਿਲਮ 'ਲਗਾਨ' ਲਈ ਵੀ ਚੁਣਿਆ ਗਿਆ ਸੀ। ਉਨ੍ਹਾਂ ਨੇ ਲੁੱਕ ਟੈਸਟ ਦਿੱਤਾ ਅਤੇ ਤਾਰੀਖਾਂ ਵੀ ਦੇ ਦਿੱਤੀਆਂ ਸਨ। ਪਰ ਬਾਅਦ ਵਿੱਚ ਡਾਇਰੈਕਟਰ ਆਸ਼ੂਤੋਸ਼ ਗੋਵਾਰੀਕਰ ਨੂੰ ਲੱਗਿਆ ਕਿ ਪਿੰਡ ਦੀ ਕੁੜੀ ਦੇ ਰੋਲ ਲਈ ਅਮੀਸ਼ਾ ਦੀਆਂ ਅੱਖਾਂ ਬਹੁਤ 'ਪੜ੍ਹੀਆਂ-ਲਿਖੀਆਂ' ਲੱਗਦੀਆਂ ਹਨ ਅਤੇ ਉਨ੍ਹਾਂ ਦਾ ਰੰਗ ਬਹੁਤ ਗੋਰਾ ਹੈ। ਇਸ ਕਾਰਨ ਉਹ ਫ਼ਿਲਮ 'ਲਗਾਨ' ਦਾ ਹਿੱਸਾ ਨਹੀਂ ਬਣ ਸਕੀ, ਪਰ ਬਾਅਦ ਵਿੱਚ ਉਨ੍ਹਾਂ ਨੂੰ 'ਗਦਰ: ਏ ਪ੍ਰੇਮ ਕਥਾ' ਮਿਲੀ, ਜੋ ਕਿ ਇੱਕ ਇਤਿਹਾਸਕ ਹਿੱਟ ਸਾਬਤ ਹੋਈ। ਕੇਤਨ ਮਹਿਤਾ ਦੇ ਨਿਰਦੇਸ਼ਨ ਹੇਠ ਬਣੀ 'ਮੰਗਲ ਪਾਂਡੇ' ਵਿੱਚ ਅਮੀਸ਼ਾ ਪਟੇਲ ਤੋਂ ਇਲਾਵਾ ਰਾਣੀ ਮੁਖਰਜੀ, ਕਿਰਨ ਖੇਰ ਅਤੇ ਟੋਬੀ ਸਟੀਫਨਜ਼ ਵੀ ਮੁੱਖ ਭੂਮਿਕਾਵਾਂ ਵਿੱਚ ਸਨ।