'ਦੰਗਲ ਗਰਲ' ਜ਼ਾਇਰਾ ਵਸੀਮ ਨੇ ਕਰਵਾਇਆ ਨਿਕਾਹ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ
ਸਾਬਕਾ ਬਾਲੀਵੁੱਡ ਅਦਾਕਾਰਾ ਜਾਇਰਾ ਵਸੀਮ, ਜਿਸ ਨੇ ‘ਦੰਗਲ’, ‘ਸੀਕ੍ਰੇਟ ਸੁਪਰਸਟਾਰ’ ਅਤੇ ‘ਦਿ ਸਕਾਈ ਇਜ਼ ਪਿੰਕ’ ਵਰਗੀਆਂ ਫਿਲਮਾਂ ਵਿਚ ਆਪਣੇ ਅਦਾਕਾਰੀ ਦੇ ਜੌਹਰ ਦਿਖਾਏ, ਨੇ ਹਾਲ ਹੀ ਵਿਚ ਆਪਣੇ ਨਿਕਾਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Publish Date: Sun, 19 Oct 2025 10:53 AM (IST)
Updated Date: Sun, 19 Oct 2025 10:56 AM (IST)
ਸ੍ਰੀਨਗਰ : ਸਾਬਕਾ ਬਾਲੀਵੁੱਡ ਅਦਾਕਾਰਾ ਜਾਇਰਾ ਵਸੀਮ, ਜਿਸ ਨੇ ‘ਦੰਗਲ’, ‘ਸੀਕ੍ਰੇਟ ਸੁਪਰਸਟਾਰ’ ਅਤੇ ‘ਦਿ ਸਕਾਈ ਇਜ਼ ਪਿੰਕ’ ਵਰਗੀਆਂ ਫਿਲਮਾਂ ਵਿਚ ਆਪਣੇ ਅਦਾਕਾਰੀ ਦੇ ਜੌਹਰ ਦਿਖਾਏ, ਨੇ ਹਾਲ ਹੀ ਵਿਚ ਆਪਣੇ ਨਿਕਾਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
24 ਸਾਲਾ ਜ਼ਾਇਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿਚੋਂ ਪਹਿਲੀ ਵਿਚ ਉਹ ਨਿਕਾਹਨਾਮੇ ’ਤੇ ਦਸਤਖ਼ਤ ਕਰਦੀ ਦਿਖਾਈ ਦੇ ਰਹੀ ਹੈ। ਦੂਜੀ ਤਸਵੀਰ ਵਿਚ ਉਹ ਆਪਣੇ ਪਤੀ ਨਾਲ ਚੰਦ ਹੇਠਾਂ ਖੜ੍ਹੀ ਹਨ। ਜ਼ਾਇਰਾ ਨੇ 2016 ਵਿਚ ‘ਦੰਗਲ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 2019 ਵਿਚ ਅਦਾਕਾਰੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਸੀ।