ਬਿੱਗ ਬੌਸ ਫੇਮ ਸਿਧਾਰਥ ਸ਼ੁਕਲਾ ‘ਨੱਚ ਬਲੀਏ 10’ ’ਚ ਆਉਣਗੇ ਨਜ਼ਰ! ਐਕਟਰ ਦੱਸੀ ਸੱਚਾਈ
ਸਿਧਾਰਥ ਨੇ ਸਾਫ਼ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਨਹੀਂ ਹੈ। ਸ਼ੋਅ ’ਚ ਕਪਲ ਐਂਟਰੀ ਹੈ ਤਾਂ ਉਹ ਇਸ ਸ਼ੋਅ ’ਚ ਭਾਗ ਲੈਣ ਦੀ ਸੋਚ ਵੀ ਨਹੀਂ ਸਕਦੇ। ਇਸ ਤਰ੍ਹਾਂ ਸਿਧਾਰਥ ਨੇ ਫੈਨਜ਼ ਨੂੰ ਇਹ ਮੈਸੇਜ ਵੀ ਦਿੱਤਾ ਕਿ ਉਹ ਅਜੇ ਤਕ ਸਿੰਗਲ ਹੈ
Publish Date: Thu, 06 May 2021 02:45 PM (IST)
Updated Date: Thu, 06 May 2021 05:09 PM (IST)
ਜੇਐੱਨਐੱਨ, ਨਵੀਂ ਦਿੱਲੀ : ਐਕਟਰ ਸਿਧਾਰਥ ਸ਼ੁਕਲਾ ਕਾਫੀ ਰਿਐਲਿਟੀ ਸ਼ੋਅ ਦਾ ਹਿੱਸਾ ਰਹਿ ਚੁੱਕੇ ਹਨ। ਖਤਰੋ ਕੇ ਖਿਡਾਰੀ, ਝਲਕ ਦਿਖਲਾਜਾ ਤੇ ਬਿੱਗ ਬੌਸ 13 ’ਚ ਵੀ ਹੋਏ ਸੀ ਸ਼ਾਮਲ। ਸਿਧਾਰਥ ਬਿੱਗ ਬੌਸ ਦੇ ਵਿਨਰ ਵੀ ਰਹਿ ਚੁੱਕੇ ਹਨ। ਪਿਛਲੇ ਦਿਨੀਂ ਸਿਧਾਰਥ ਨੂੰ ਲੈ ਕੇ ਖ਼ਬਰ ਆ ਰਹੀ ਸੀ ਕਿ ਉਹ ਜਲਦ ਹੀ ‘ਨੱਚ ਬਲੀਏ-10’ 'ਚ ਨਜ਼ਰ ਆਉਣ ਵਾਲੇ ਹਨ। ਸੱਚ ਕੀ ਹੈ ਤੁਸੀਂ ਖੁਦ ਸ਼ਿਧਾਰਥ ਸ਼ੁਕਲਾ ਤੋਂ ਹੀ ਸੁਣ ਲਓ।
ਸਿਧਾਰਥ ਨੇ ਸਾਫ਼ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਨਹੀਂ ਹੈ। ਸ਼ੋਅ ’ਚ ਕਪਲ ਐਂਟਰੀ ਹੈ ਤਾਂ ਉਹ ਇਸ ਸ਼ੋਅ ’ਚ ਭਾਗ ਲੈਣ ਦੀ ਸੋਚ ਵੀ ਨਹੀਂ ਸਕਦੇ। ਇਸ ਤਰ੍ਹਾਂ ਸਿਧਾਰਥ ਨੇ ਫੈਨਜ਼ ਨੂੰ ਇਹ ਮੈਸੇਜ ਵੀ ਦਿੱਤਾ ਕਿ ਉਹ ਅਜੇ ਤਕ ਸਿੰਗਲ ਹੈ...
ਸਹਿਨਾਜ਼ ਦੇ ਰਿਸ਼ਤੇ ਨੂੰ ਲੈ ਕੇ ਇਹ ਬੋਲੇ ਐਕਟਰ
TOI ਨਾਲ ਗੱਲ ਕਰਦੇ ਹੋਏ ਸਿਧਾਰਥ ਨੇ ਕਿਹਾ, ‘ਨਹੀਂ ਮੈਂ ਨੱਚ ਬਲੀਏ ਦਾ ਪਾਰਟ ਨਹੀਂ ਹਾਂ ਤੇ ਇਸ ਸ਼ੋਅ ’ਚ ਤੁਹਾਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਹੁੰਦਾ ਹੈ। ਇਸ ਸ਼ੋਅ ਦਾ ਹਿੱਸਾ ਕਿਵੇਂ ਹੋ ਸਕਦਾ ਹਾਂ। ਦੱਸ ਦਈਏ ਕਿ ‘ਨੱਚ ਬਲੀਏ ਸੀਜ਼ਨ 10’ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਸ਼ੋਅ ’ਚ ਗੌਹਰ ਖ਼ਾਨ-ਜ਼ੈਦ ਦਰਬਾਰ, ਰੁਪਾਲੀ-ਅਸ਼ਵਨੀ ਵਰਮਾ, ਦੀਪਿਕ ਸਿੰਘ-ਰੋਹਿਤ ਰਾਜ ਗੋਇਲ ਆਦਿ ਵਰਗੇ ਜੋੜੇ ਆਪਣੇ ਪਾਰਟਨਰ ਦੇ ਨਾਲ ਡਾਂਸ ਦਾ ਜਲਵਾ ਦਿਖਾਉਣ ਲਈ ਤਿਆਰ ਹਨ।