ਲੰਬੇ ਸਮੇਂ ਤੋਂ ਰਜਤ ਦਲਾਲ ਇਹ ਕਹਿੰਦੇ ਨਜ਼ਰ ਆ ਰਹੇ ਸਨ ਕਿ ਉਹ ਕਿਸੇ ਨਾਲ ਰਿਲੇਸ਼ਨਸ਼ਿਪ ਵਿੱਚ ਹਨ। ਹਾਲਾਂਕਿ, ਉਨ੍ਹਾਂ ਨੇ ਆਪਣੇ ਪਿਆਰ ਅਤੇ ਗਰਲਫ੍ਰੈਂਡ ਨੂੰ ਸਭ ਤੋਂ ਗੁਪਤ ਰੱਖਿਆ ਸੀ। ਹਾਲ ਹੀ ਵਿੱਚ ਖ਼ਤਮ ਹੋਏ 'ਦ ਫਿਫਟੀ' ਸ਼ੋਅ ਵਿੱਚ ਰਜਤ ਨੇ ਜਲਦੀ ਵਿਆਹ ਕਰਨ ਦਾ ਸੰਕੇਤ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 18' ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਉਣ ਵਾਲੇ ਰਜਤ ਦਲਾਲ ਨੂੰ ਭਲਾ ਕੌਣ ਨਹੀਂ ਜਾਣਦਾ। ਰਜਤ ਨੂੰ ਲੈ ਕੇ ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ—ਰਜਤ ਦਲਾਲ ਨੇ ਵਿਆਹ ਕਰਵਾ ਲਿਆ ਹੈ ਤੇ ਆਪਣੇ ਵਿਆਹ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਵਿਆਹ ਨੂੰ ਲੈ ਕੇ ਰਜਤ ਦਲਾਲ ਦਾ ਨਾਂ ਚਰਚਾ 'ਚ ਆ ਗਿਆ ਹੈ ਅਤੇ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਰਜਤ ਦੀ ਦੁਲਹਨ ਕੌਣ ਹੈ।
ਲੰਬੇ ਸਮੇਂ ਤੋਂ ਰਜਤ ਦਲਾਲ ਇਹ ਕਹਿੰਦੇ ਨਜ਼ਰ ਆ ਰਹੇ ਸਨ ਕਿ ਉਹ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹਨ। ਹਾਲਾਂਕਿ, ਉਨ੍ਹਾਂ ਨੇ ਆਪਣੇ ਪਿਆਰ ਤੇ ਗਰਲਫ੍ਰੈਂਡ ਨੂੰ ਸਭ ਤੋਂ ਗੁਪਤ ਰੱਖਿਆ ਸੀ। ਹਾਲ ਹੀ 'ਚ ਖ਼ਤਮ ਹੋਏ 'ਦ ਫਿਫਟੀ' ਸ਼ੋਅ 'ਚ ਰਜਤ ਨੇ ਜਲਦ ਵਿਆਹ ਕਰਨ ਦਾ ਸੰਕੇਤ ਦਿੱਤਾ ਸੀ ਤੇ ਹੁਣ ਉਨ੍ਹਾਂ ਨੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਹੈ। ਐਤਵਾਰ ਨੂੰ ਰਜਤ ਦਲਾਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਇਨ੍ਹਾਂ ਤਸਵੀਰਾਂ 'ਚ ਰਜਤ ਆਪਣੀ ਲਾੜੀ ਨਾਲ ਨਜ਼ਰ ਆ ਰਹੇ ਹਨ। ਇੰਸਟਾ ਪੋਸਟ 'ਚ ਉਨ੍ਹਾਂ ਲਿਖਿਆ ਹੈ— 'ਜੀਵਨ ਦੇ ਇਕ ਨਵੇਂ ਪੜਾਅ ਦੀ ਸ਼ੁਰੂਆਤ'। ਰਜਤ ਦਾ ਇਹ ਵਿਆਹ ਇਕ 'ਡੈਸਟੀਨੇਸ਼ਨ ਵੈਡਿੰਗ' ਰਿਹਾ ਹੈ। ਉਨ੍ਹਾਂ ਉੱਤਰਾਖੰਡ ਦੇ ਰਿਸ਼ੀਕੇਸ਼ 'ਚ ਗੰਗਾ ਕਿਨਾਰੇ ਵਿਆਹ ਰਚਾਇਆ ਹੈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ, ਕਰੀਬੀ ਦੋਸਤ ਅਤੇ ਹੋਰ ਲੋਕ ਸ਼ਾਮਲ ਹੋਏ।
ਸੋਸ਼ਲ ਮੀਡੀਆ 'ਤੇ ਤਮਾਮ ਲੋਕ ਰਜਤ ਦਲਾਲ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ, ਜਿਨ੍ਹਾਂ ਵਿਚ ਫੈਜ਼ੂ, ਕਸ਼ਿਸ਼ ਕਪੂਰ ਤੇ ਉਰਵਸ਼ੀ ਢੋਲਕੀਆ ਵਰਗੇ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਰਜਤ ਦਾ ਇਹ ਵਿਆਹ ਕਾਫ਼ੀ ਹੈਰਾਨੀਜਨਕ ਰਿਹਾ ਹੈ। ਅਚਾਨਕ ਆਪਣੀਆਂ ਵੈਡਿੰਗ ਫੋਟੋਜ਼ ਸ਼ੇਅਰ ਕਰ ਕੇ ਉਨ੍ਹਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਰਜਤ ਦਲਾਲ ਦੇ ਵਿਆਹ ਦੇ ਐਲਾਨ ਤੋਂ ਬਾਅਦ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਖਿਰ ਰਜਤ ਦੀ ਪਤਨੀ ਕੌਣ ਹੈ। ਫਿਲਹਾਲ ਉਨ੍ਹਾਂ ਨੇ ਆਪਣੀ ਪਤਨੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ, ਪਰ ਰਜਤ ਦਲਾਲ ਦੀ ਪਤਨੀ ਬਾਰੇ ਸਹੀ ਜਾਣਕਾਰੀ ਸਾਹਮਣੇ ਆਉਂਦੇ ਹੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ।