ਫਿਲਮ 'ਡੁਪਕੀ' ਦੇ ਕਲਾਕਾਰਾਂ ਨੂੰ ਚੀਨ ਜਾਣ ਦਾ ਨਹੀਂ ਮਿਲਿਆ ਵੀਜ਼ਾ
ਭਾਰਤੀ ਕਾਮੇਡੀ ਫਿਲਮ ਡੁਪਕੀ ਦਾ ਸ਼ਨਿਚਰਵਾਰ ਨੂੰ ਛੇਵੇਂ ਬੀਜਿੰਗ ਅੰਤਰਰਾਸ਼ਟਰੀ ਬਾਲ ਉਤਸਵ ’ਚ ਪ੍ਰੀਮੀਅਰ ਹੋਇਆ। ਹਾਲਾਂਕਿ ਫਿਲਮ ਦੇ ਡਾਇਰੈਕਟਰ ਤੇ ਕਲਾਕਾਰ ਮੌਜੂਦ ਨਹੀਂ ਸਨ ਕਿਉਂਕਿ ਫਿਲਮ ਨਾਲ ਜੁੜੀ ਟੀਮ ਨੂੰ ਚੀਨ ਜਾਣ ਲਈ ਵੀਜ਼ਾ ਹੀ ਨਹੀਂ ਮਿਲਿਆ।
Publish Date: Sun, 19 Oct 2025 10:16 AM (IST)
Updated Date: Sun, 19 Oct 2025 11:55 AM (IST)
ਬੀਜਿੰਗ, ਪੀਟੀਆਈ - ਭਾਰਤੀ ਕਾਮੇਡੀ ਫਿਲਮ ਡੁਪਕੀ ਦਾ ਸ਼ਨਿਚਰਵਾਰ ਨੂੰ ਛੇਵੇਂ ਬੀਜਿੰਗ ਅੰਤਰਰਾਸ਼ਟਰੀ ਬਾਲ ਉਤਸਵ ’ਚ ਪ੍ਰੀਮੀਅਰ ਹੋਇਆ। ਹਾਲਾਂਕਿ ਫਿਲਮ ਦੇ ਡਾਇਰੈਕਟਰ ਤੇ ਕਲਾਕਾਰ ਮੌਜੂਦ ਨਹੀਂ ਸਨ ਕਿਉਂਕਿ ਫਿਲਮ ਨਾਲ ਜੁੜੀ ਟੀਮ ਨੂੰ ਚੀਨ ਜਾਣ ਲਈ ਵੀਜ਼ਾ ਹੀ ਨਹੀਂ ਮਿਲਿਆ।
ਉਤਸਵ ਦੇ ਅਧਿਕਾਰੀ ਗੇਵਿਨ ਲੀ ਨੇ ਕਿਹਾ ਕਿ 16 ਅਕਤੂਬਰ ਤੋਂ ਸ਼ੁਰੂ ਹੋਏ ਚਾਰ ਰੋਜ਼ਾ ਉਤਸਵ ’ਚ 62 ਫਿਲਮਾਂ ਦਿਖਾਈਆਂ ਗਈਆਂ। ਇਹ ਅਫਸੋਸ ਦੀ ਗੱਲ ਹੈ ਕਿ ਫਿਲਮ ਨਿਰਮਾਤਾਵਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ।
ਡਾਇਰੈਕਟਰ ਅਭੈ ਪੰਜਾਬੀ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦੇ ਪ੍ਰਦਰਸ਼ਣ ਲਈ ਚੁਣੇ ਜਾਣ ਦੇ ਬਾਵਜੂਦ ਡੁਪਕੀ ਦੀ ਟੀਮ ਦਾ ਕੋਈ ਵੀ ਮੈਂਬਰ ਬੀਜਿੰਗ ਜਾਣ ਲਈ ਵੀਜ਼ਾ ਪ੍ਰਾਪਤ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਦਿੱਲੀ ਸਥਿਤ ਚੀਨੀ ਦੂਤਘਰ ਨੇ ਉਨ੍ਹਾਂ ਦੇ ਵੀਜ਼ੇ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਪ੍ਰਬੰਧਕਾਂ ਦੇ ਸਰਕਾਰੀ ਸੱਦੇ ਪੱਤਰ ਨਾਲ ਵੀਜ਼ਾ ਅਰਜ਼ੀ ਜਮ੍ਹਾ ਕੀਤੀ ਸੀ ਪਰ ਉਨ੍ਹਾਂ ਦੀ ਅਰਜ਼ੀ ਫਿਰ ਵੀ ਮਨਜ਼ੂਰ ਨਹੀਂ ਕੀਤੀ ਗਈ ਤੇ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।