ਅਕਸ਼ੈ ਕੁਮਾਰ ਦੀ ਬੇਟੀ ਤੋਂ ਨਿਊਡ ਫੋਟੋ ਮੰਗਣ ਵਾਲਾ ਮੁਲਜ਼ਮ ਗ੍ਰਿਫ਼ਤਾਰ; 2025 'ਚ ਨਿਤਾਰਾ ਨਾਲ ਵਾਪਰੀ ਸੀ ਇਹ ਘਟਨਾ
ਮਹਾਰਾਸ਼ਟਰ ਸਾਈਬਰ ਵਿਭਾਗ ਨੇ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੀ ਬੇਟੀ ਨਿਤਾਰਾ ਨਾਲ ਜੁੜੇ ਸਾਈਬਰ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADG) ਯਸ਼ਸਵੀ ਯਾਦਵ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਆਓ ਜਾਣਦੇ ਹਾਂ ਅਕਸ਼ੈ ਕੁਮਾਰ ਦੀ ਬੇਟੀ ਨੂੰ ਆਨਲਾਈਨ ਪਰੇਸ਼ਾਨ ਕਰਨ ਦਾ ਇਹ ਪੂਰਾ ਮਾਮਲਾ ਕੀ ਹੈ:
Publish Date: Sat, 25 Apr 2026 11:44 AM (IST)
Updated Date: Sat, 25 Apr 2026 11:45 AM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: ਮਹਾਰਾਸ਼ਟਰ ਸਾਈਬਰ ਵਿਭਾਗ ਨੇ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੀ ਬੇਟੀ ਨਿਤਾਰਾ ਨਾਲ ਜੁੜੇ ਸਾਈਬਰ ਸ਼ੋਸ਼ਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADG) ਯਸ਼ਸਵੀ ਯਾਦਵ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਆਓ ਜਾਣਦੇ ਹਾਂ ਅਕਸ਼ੈ ਕੁਮਾਰ ਦੀ ਬੇਟੀ ਨੂੰ ਆਨਲਾਈਨ ਪਰੇਸ਼ਾਨ ਕਰਨ ਦਾ ਇਹ ਪੂਰਾ ਮਾਮਲਾ ਕੀ ਹੈ:
ਸਾਈਬਰ ਜਾਗਰੂਕਤਾ ਲਈ ਕਰਵਾਇਆ ਗਿਆ ਸੈਸ਼ਨ
ਬੱਚਿਆਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਜਾਗਰੂਕ ਕਰਨ ਲਈ ਮਹਾਰਾਸ਼ਟਰ ਸਾਈਬਰ ਵਿਭਾਗ ਵੱਲੋਂ ਮੁੰਬਈ ਦੇ ਆਰ.ਡੀ. ਨੈਸ਼ਨਲ ਕਾਲਜ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਦੇ ਖ਼ਤਰਿਆਂ ਜਿਵੇਂ ਕਿ ਵਿੱਤੀ ਧੋਖਾਧੜੀ, ਸੋਸ਼ਲ ਮੀਡੀਆ ਸੁਰੱਖਿਆ ਅਤੇ ਸਾਈਬਰ ਬੁਲਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ADG ਯਸ਼ਸਵੀ ਯਾਦਵ ਨੇ ਕਿਹਾ: "ਅਕਸ਼ੈ ਕੁਮਾਰ ਨੇ ਸਾਡੇ ਨਾਲ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਕਹਾਣੀ ਸਾਂਝੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪਣੀ ਬੇਟੀ ਨੂੰ ਸੈਕਸਟੌਰਸ਼ਨ (Sextortion) ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਉਹ ਬੱਚੀ ਬਹੁਤ ਬਹਾਦਰ ਸੀ ਅਤੇ ਉਸ ਨੇ ਤੁਰੰਤ ਆਪਣੇ ਮਾਪਿਆਂ ਨੂੰ ਦੱਸਿਆ, ਜਿਸ ਤੋਂ ਬਾਅਦ ਅਸੀਂ ਇਸ ਕੇਸ 'ਤੇ ਕਾਰਵਾਈ ਕੀਤੀ।"
ਆਨਲਾਈਨ ਗੇਮਿੰਗ ਦੌਰਾਨ ਭੇਜੇ ਗਏ ਸਨ ਗੰਦੇ ਮੈਸੇਜ
ਇਸ ਸਮਾਗਮ ਵਿੱਚ ਅਕਸ਼ੈ ਕੁਮਾਰ ਦੀ ਇੱਕ ਵੀਡੀਓ ਕਲਿੱਪ ਵੀ ਚਲਾਈ ਗਈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਬੇਟੀ ਨਾਲ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ: "ਮੇਰੀ ਬੇਟੀ ਆਨਲਾਈਨ ਵੀਡੀਓ ਗੇਮ ਖੇਡ ਰਹੀ ਸੀ। ਕੁਝ ਗੇਮਾਂ ਅਜਿਹੀਆਂ ਹੁੰਦੀਆਂ ਹਨ ਜੋ ਅਣਜਾਣ ਲੋਕਾਂ ਨਾਲ ਖੇਡੀਆਂ ਜਾਂਦੀਆਂ ਹਨ। ਖੇਡਦੇ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਪੁੱਛਿਆ- 'ਤੁਸੀਂ ਕਿੱਥੋਂ ਦੇ ਹੋ?' ਉਸ ਨੇ ਜਵਾਬ ਦਿੱਤਾ- 'ਮੁੰਬਈ'। ਫਿਰ ਉਸ ਨੇ ਪੁੱਛਿਆ ਕਿ ਤੁਸੀਂ 'ਮੁੰਡਾ ਹੋ ਜਾਂ ਕੁੜੀ?' ਮੇਰੀ ਬੇਟੀ ਨੇ ਜਵਾਬ ਦਿੱਤਾ- 'ਕੁੜੀ'। ਇਸ ਤੋਂ ਤੁਰੰਤ ਬਾਅਦ ਉਸ ਵਿਅਕਤੀ ਨੇ ਮੈਸੇਜ ਭੇਜਿਆ- 'ਕੀ ਤੁਸੀਂ ਮੈਨੂੰ ਆਪਣੀ ਨਿਊਡ (ਨਗਨ) ਫੋਟੋ ਭੇਜ ਸਕਦੇ ਹੋ?'"
ਅਕਸ਼ੈ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਘਬਰਾ ਕੇ ਤੁਰੰਤ ਗੇਮ ਬੰਦ ਕਰ ਦਿੱਤੀ ਅਤੇ ਆਪਣੀ ਮਾਂ (ਟਵਿੰਕਲ ਖੰਨਾ) ਨੂੰ ਸਭ ਕੁਝ ਦੱਸ ਦਿੱਤਾ। ਅਕਸ਼ੈ ਕੁਮਾਰ ਨੇ ਕਿਹਾ ਕਿ ਅਕਸਰ ਬੱਚੇ ਬਹਿਕਾਵੇ ਵਿੱਚ ਆ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ, ਜਿਸ ਕਾਰਨ ਕਈ ਖ਼ੁਦਕੁਸ਼ੀ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਅਕਸ਼ੈ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਸਕੂਲਾਂ ਵਿੱਚ ਸਾਈਬਰ ਕ੍ਰਾਈਮ ਬਾਰੇ ਕਲਾਸਾਂ ਲਗਾਈਆਂ ਜਾਣ।