- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Dhurandhar The Revenge ਵੀ 19 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਵਿੱਚ ਸੰਜੇ ਦੱਤ, ਰਣਵੀਰ ਸਿੰਘ, ਆਰ. ਮਾਧਵਨ ਅਤੇ ਅਰਜੁਨ ਰਾਮਪਾਲ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਫ਼ਿਲਮ ਵਿੱਚ ਵੀ ਪੁਰਾਣੇ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਝਲਕ ਟ੍ਰੇਲਰ ਵਿੱਚ ਹੀ ਮਿਲ ਗਈ ਸੀ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: 'ਧੁਰੰਧਰ' ਫ਼ਿਲਮ ਸਿਰਫ਼ ਕਹਾਣੀ, ਕਿਰਦਾਰਾਂ ਜਾਂ ਐਕਸ਼ਨ ਲਈ ਹੀ ਸੁਰਖੀਆਂ 'ਚ ਨਹੀਂ ਰਹੀ, ਸਗੋਂ ਇਸ ਦੇ ਗੀਤਾਂ ਨੇ ਵੀ ਖੂਬ ਚਰਚਾ ਬਟੋਰੀ ਹੈ। ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ 'ਚ ਬਾਲੀਵੁੱਡ ਤੋਂ ਲੈ ਕੇ ਬਹਿਰੀਨੀ ਗੀਤ ਤਕ ਸ਼ਾਮਲ ਕੀਤੇ ਗਏ ਸਨ। ਇਸ ਫ਼ਿਲਮ ਵਿੱਚ ਇੱਕ ਗੀਤ ਪਾਕਿਸਤਾਨੀ ਵੀ ਸੀ।
'ਧੁਰੰਧਰ' 'ਚ ਰਣਵੀਰ ਸਿੰਘ 'ਤੇ ਫ਼ਿਲਮਾਇਆ ਗਿਆ ਪੁਰਾਣਾ ਗੀਤ 'ਰੰਭਾ ਹੋ' ਅਤੇ ਅਕਸ਼ੈ ਖੰਨਾ 'ਤੇ ਫ਼ਿਲਮਾਇਆ ਗਿਆ ਬਹਿਰੀਨੀ ਗੀਤ 'FA9LA' ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਕਰ ਦਿੱਤਾ ਸੀ। ਸੰਜੇ ਦੱਤ ਦੇ ਐਂਟਰੀ ਸੀਨ 'ਤੇ ਵੀ ਇਕ ਗੀਤ 'ਹਵਾ ਹਵਾ' ਵੱਜਿਆ ਸੀ, ਜੋ ਕਾਫੀ ਚਰਚਾ ਵਿਚ ਰਿਹਾ। ਇਹ ਗੀਤ 38 ਸਾਲ ਪੁਰਾਣਾ ਹੈ, ਜਿਸ ਨੂੰ ਇੱਕ ਪਾਕਿਸਤਾਨੀ ਗਾਇਕ ਨੇ ਗਾਇਆ ਹੈ।
ਇਹ ਪਾਕਿਸਤਾਨੀ ਗਾਇਕ ਹਸਨ ਜਹਾਂਗੀਰ (Hasan Jahangir) ਹਨ, ਜਿਨ੍ਹਾਂ ਦਾ 38 ਸਾਲ ਪੁਰਾਣਾ ਗੀਤ 'ਹਵਾ ਹਵਾ' ਸੰਜੇ ਦੱਤ ਦੇ ਐਂਟਰੀ ਸੀਨ 'ਤੇ ਵੱਜਦਾ ਹੈ। ਕਰੀਬ 2 ਮਿੰਟ ਦੇ ਇਸ ਗੀਤ ਲਈ 'ਧੁਰੰਧਰ' ਦੇ ਨਿਰਮਾਤਾਵਾਂ ਨੇ ਪਾਕਿਸਤਾਨੀ ਗਾਇਕ ਨੂੰ 50 ਹਜ਼ਾਰ ਡਾਲਰ (ਕਰੀਬ 45 ਲੱਖ ਰੁਪਏ) ਦਿੱਤੇ ਸਨ।
ਦਰਅਸਲ, ਹਾਲ ਹੀ 'ਚ ਹਸਨ ਜਹਾਂਗੀਰ, ਨਿਦਾ ਯਾਸਿਰ ਦੁਆਰਾ ਹੋਸਟ ਕੀਤੇ ਗਏ ARY ਡਿਜੀਟਲ ਰਮਜ਼ਾਨ ਪ੍ਰੋਗਰਾਮ 'ਸ਼ਾਨ-ਏ-ਸਹੂਰ' 'ਚ ਸ਼ਾਮਲ ਹੋਏ। ਗੱਲਬਾਤ ਦੌਰਾਨ ਹਸਨ ਨੇ ਵੱਡੇ ਬਜਟ ਦੀ ਸੁਪਰਹਿੱਟ ਫ਼ਿਲਮ 'ਧੁਰੰਧਰ' 'ਚ 1987 ਦੇ ਹਿੱਟ ਟ੍ਰੈਕ 'ਹਵਾ ਹਵਾ' ਦੇ ਸ਼ਾਮਲ ਹੋਣ ਦਾ ਜ਼ਿਕਰ ਕੀਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਗੀਤ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਗਏ ਤਾਂ ਗਾਇਕ ਨੇ ਕਿਹਾ, 'ਜੀ ਹਾਂ, ਮੇਕਰਸ ਨੇ ਮੈਨੂੰ 50 ਹਜ਼ਾਰ ਡਾਲਰ (ਕਰੀਬ 45 ਲੱਖ) ਦਿੱਤੇ। ਪੈਸੇ ਵੀ ਦਿੱਤੇ ਅਤੇ ਇਜਾਜ਼ਤ (Permission) ਵੀ ਲਈ। ਪਹਿਲਾਂ ਕਾਪੀਰਾਈਟ ਸਿਸਟਮ ਨਹੀਂ ਸੀ ਪਰ ਹੁਣ ਜੋ ਵੀ ਮੇਰੇ ਗੀਤ ਵਰਤਦਾ ਹੈ, ਉਹ ਪਹਿਲਾਂ ਇਜਾਜ਼ਤ ਲੈਂਦਾ ਹੈ ਅਤੇ ਪੈਸੇ ਵੀ ਦਿੰਦਾ ਹੈ। 'ਹਵਾ ਹਵਾ' 40 ਸਾਲ ਪਹਿਲਾਂ ਆਇਆ ਸੀ। ਮੈਂ ਇਸਨੂੰ 1986 'ਚ ਰਿਕਾਰਡ ਕੀਤਾ ਸੀ ਅਤੇ 1987 ਵਿੱਚ ਲਾਂਚ ਕੀਤਾ ਸੀ।'
Today’s forecast: Hawa mein kuch badlaav hai! 🫣 kyunki The Jinn aka Sanjay Dutt is here 😎💪🏼
Book your tickets.
🔗 - https://t.co/XcvO9heEb8#Dhurandhar Ruling Cinemas Worldwide.@RanveerOfficial #AkshayeKhanna @duttsanjay @ActorMadhavan @rampalarjun #SaraArjun @bolbedibol… pic.twitter.com/wmH2iQbBHu
— Jio Studios (@jiostudios) January 10, 2026
'ਧੁਰੰਧਰ' ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਹੁਣ 'ਧੁਰੰਧਰ ਦ ਰਿਵੈਂਜ' (Dhurandhar The Revenge) ਵੀ 19 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਵਿੱਚ ਸੰਜੇ ਦੱਤ, ਰਣਵੀਰ ਸਿੰਘ, ਆਰ. ਮਾਧਵਨ ਅਤੇ ਅਰਜੁਨ ਰਾਮਪਾਲ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਫ਼ਿਲਮ ਵਿੱਚ ਵੀ ਪੁਰਾਣੇ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਝਲਕ ਟ੍ਰੇਲਰ ਵਿੱਚ ਹੀ ਮਿਲ ਗਈ ਸੀ।