LokSabha Elections 2019 : ਬਸਪਾ ਨੇ ਉੱਤਰ ਪ੍ਰਦੇਸ਼ ਤੋਂ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ
ਬਸਪਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਉੱਤਰ ਪ੍ਰਦੇਸ਼ ਦੇ 11 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ ਲਿਸਟ ਵਿਚ ਨਗੀਨਾ ਤੋਂ ਗਿਰੀਸ਼ ਚੰਦਰ ਚੋਣ ਮੈਦਾਨ 'ਚ ਹਨ। ਇਸ ਤੋਂ ਪਹਿਲਾਂ ਇਸ ਸੀਟ ਤੋਂ ਮਾਇਆਵਤੀ ਦੇ ਲੜਨ ਦੀ ਚਰਚਾ ਸੀ ਪਰ ਮਾਇਆਵਤੀ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
Publish Date: Fri, 22 Mar 2019 03:28 PM (IST)
Updated Date: Fri, 22 Mar 2019 03:34 PM (IST)
ਲਖਨਊ : ਬਸਪਾ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਉੱਤਰ ਪ੍ਰਦੇਸ਼ ਦੇ 11 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ ਲਿਸਟ ਵਿਚ ਨਗੀਨਾ ਤੋਂ ਗਿਰੀਸ਼ ਚੰਦਰ ਚੋਣ ਮੈਦਾਨ 'ਚ ਹਨ। ਇਸ ਤੋਂ ਪਹਿਲਾਂ ਇਸ ਸੀਟ ਤੋਂ ਮਾਇਆਵਤੀ ਦੇ ਲੜਨ ਦੀ ਚਰਚਾ ਸੀ ਪਰ ਮਾਇਆਵਤੀ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
ਉਮੀਦਵਾਰਾਂ ਦੀ ਸੂਚੀ ਵਿਚ ਸਹਾਰਨਪੁਰ ਤੋਂ ਹਾਜ਼ੀ ਫਜ਼ਰਲੁਰਹਿਮਾਨ, ਬਿਜਨੌਰ ਤੋਂ ਮਲੂਕ ਨਾਗਰ, ਨਗੀਨਾ ਤੋਂ ਗਿਰੀਸ਼ ਚੰਦਰ, ਅਮਰੋਹਾ ਤੋਂ ਕੁੰਵਰ ਦਾਨਿਸ਼ ਅਲੀ, ਗੌਤਮਬੁੱਧ ਨਗਰ ਤੋਂ ਸਤਬੀਰ ਨਗਰ, ਬੁਲੰਦਸ਼ਹਿਰ ਤੋਂ ਯੋਗੇਸ਼ ਸ਼ਰਮਾ, ਅਲੀਗੜ੍ਹ ਤੋਂ ਅਜੀਤ ਬਾਲਿਆਨ, ਆਗਰਾ ਤੋਂ ਮਨੋਜ ਕੁਮਾਰ ਸੋਨੀ, ਫਤੇਹਪੁਰ ਸੀਕਰੀ ਤੋਂ ਰਾਜਬੀਰ ਸਿੰਘ ਅਤੇ ਆਵਲਾ ਸੀਟ ਤੋਂ ਰੁਚੀ ਵੀਰਾ ਦੇ ਨਾਂ ਸ਼ਾਮਲ ਹਨ।
ਅਮਰੋਹਾ ਲੋਕ ਸਭਾ ਸੀਟ ਤੋਂ ਕੁੰਵਰ ਦਾਨਿਸ਼ ਅਲੀ ਚੋਣ ਲੜਨਗੇ। ਮੂਲ ਰੂਪ 'ਚ ਹਾਪੁੜ ਦੇ ਰਹਿਣ ਵਾਲੇ ਕੁੰਵਰ ਦਾਨਿਸ਼ ਅਲੀ ਦੱਖਣੀ ਭਾਰਤ ਵਿਚ ਕਾਂਗਰਸ ਤੇ ਜੇਡੀਐੱਸ ਗਠਜੋੜ ਤਾਲਮੇਲ ਕਮੇਟੀ ਦੇ ਸੰਚਾਲਕ ਰਹੇ ਹਨ। ਕੁਝ ਦਿਨ ਪਹਿਲਾਂ ਹੀ ਬਸਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਹੈ। ਉਨ੍ਹਾਂ ਦੇ ਦਾਦਾ ਕੁੰਵਰ ਮਹਿਮੂਦ ਅਲੀ ਦੂਸਰੀਆਂ ਵਿਧਾਨ ਸਭਾ ਚੋਣਾਂ (1957) ਵਿਚ ਡਾਸਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਤੇ 1977 ਵਿਚ ਹਾਪੁੜ ਲੋਕ ਸਭਾ ਸੀਟ ਤੋਂ ਜਨਤਾ ਦਲ ਦੀ ਟਿਕਟ 'ਤੇ ਸੰਸਦ ਮੈਂਬਰ ਚੁਣੇ ਗਏ ਸਨ।