ਜੇਐਨਐਨ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 29 ਸਤੰਬਰ, 30 ਸਤੰਬਰ ਅਤੇ 1 ਅਕਤੂਬਰ 2020 ਨੂੰ ਆਯੋਜਿਤ ਕੀਤੀ ਜਾਣ ਵਾਲੀ ਯੂਜੀਸੀ ਨੈੱਟ ਪ੍ਰੀਖਿਆ ਵਿਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਜ਼ਰੂੀ ਖ਼ਬਰ ਹੈ। ਐਨਟੀਏ ਨੇ ਇਨ੍ਹਾਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ, ਵੈੱਬਸਾਈਟ, ugcnet.nta.nic.in ’ਤੇ ਜਾ ਕੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

ਡਾਊਨਲੋਡ ਕਰੋ ਐਡਮਿਟ ਕਾਰਡ

ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰ ਆਫਿਸ਼ੀਅਲ ਵੈਬਸਾਈਟ ugcnet.nta.nic.in ਤੇ ਲਾਗਇਨ ਕਰੋ। ਹੋਮਪੇਜ਼ ’ਤੇ ਉਪਲਬਧ ਡਾਊਨਲੋਡ ਐਡਮਿਟ ਕਾਰਡ ਫਾਰ ਯੂਜੀਸੀ ਨੈੱਟ ਜੂਨ 2020 ਲਿੰਕ ’ਤੇ ਕਲਿੱਕ ਕਰੋ। ਹੁਣ ਇਕ ਨਵਾਂ ਪੇਜ਼ ਖੁੱਲ੍ਹੇਗਾ। ਇਥੇ ਉਮੀਦਵਾਰ ਆਪਣਾ ਐਪਲੀਕੇਸ਼ਨ ਨੰਬਰ, ਜਨਮ ਮਿਤੀ ਅਤੇ ਸਕਿਓਰਿਟੀ ਪਿਨ ਦਰਜ ਕਰ ਸਬਮਿਟ ਕਰਨ। ਹੁਣ ਤੁਹਾਡਾ ਐਡਮਿਟ ਕਾਰਡ ਸਕਰੀਨ ’ਤੇ ਨਜ਼ਰ ਆਵੇਗਾ। ਐਡਮਿਟ ਕਾਰਡ ਵਿਚ ਦਿੱਤੇ ਗਏ ਵੇਰਵੇ ਦੀ ਜਾਂਚ ਕਰਨ। ਅੱਗੇ ਇਸਤੇਮਾਲ ਲਈ ਇਸ ਨੂੰ ਡਾਊਨਲੋਡ ਕਰੋ ਅਤੇ ਇਸਦੀ ਹਾਰਡ ਕਾਪੀ ਕੱਢ ਕਰ ਰੱਖ ਲਓ।

Posted By: Tejinder Thind