UGC NET 2021: ਫਿਰ ਮੁਲਤਵੀ ਹੋਈ ਯੂਜੀਸੀ ਨੈੱਟ ਪ੍ਰੀਖਿਆ, NTA ਨੇ ਜਾਰੀ ਕੀਤਾ ਨੋਟਿਸ, ਇਨ੍ਹਾਂ ਪ੍ਰੀਖਿਆਵਾਂ ਨਾਲ ਹੋ ਰਿਹੈ ਸੀ ਡੇਟ-ਕਲੈਸ਼
ਐਨਟੀਏ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਰਾਸ਼ਟਰੀ ਯੋਗਤਾ ਟੈਸਟ ਦੇ ਦਸੰਬਰ 2020 ਪੜਾਅ ਤੇ ਜੂਨ 2021 ਦੀਆਂ ਪ੍ਰੀਖਿਆਵਾਂ ਦੇ ਕਰਵਾਉਣ ਲਈ ਇਕ ਵਾਰ ਫਿਰ ਤੋਂ ਮੁਲਤਵੀ ਕੀਤੇ ਜਾਣ ਦੇ ਨੋਟਿਸ 'ਚ ਪ੍ਰੀਖਿਆ ਦੀਆਂ ਨਵੀਂਆਂ ਮਿਤੀਆਂ ਜਾਂ ਸੰਭਾਵਿਤ ਮਿਤੀਆਂ ਦਾ ਐਲਾਨ ਫਿਲਹਾਲ ਨਹੀਂ ਕੀਤਾ ਹੈ।
Publish Date: Sun, 10 Oct 2021 10:36 AM (IST)
Updated Date: Mon, 11 Oct 2021 07:23 AM (IST)
ਨਵੀਂ ਦਿੱਲੀ, ਆਨਲਾਈਨ ਡੈਸਕ : UGC NET 2021: ਨੈਸ਼ਨਲ ਟੈਸਟਿੰਗ ਏਜੰਸੀ ਨੇ ਦਸੰਬਰ 2020 ਤੇ ਜੂਨ 2021 ਪੜਾਆਂ ਲਈ ਇਕੱਠੀ ਕਰਵਾਈ ਜਾਣ ਵਾਲੀ ਯੂਜੀਸੀ ਨੈੱਟ 2021 ਪ੍ਰੀਖਿਆ ਨੂੰ ਇਕ ਵਾਰ ਫਿਰ ਤੋਂ ਮੁਲਤਵੀ ਕਰ ਦਿੱਤਾ ਹੈ। ਏਜੰਸੀ ਦੁਆਰਾ ਸ਼ਨੀਵਾਰ 9 ਅਕਤੂਬਰ 2021 ਨੂੰ ਜਾਰੀ ਫ੍ਰੈਸ਼ ਨੋਟਿਸ ਮੁਤਾਬਕ ਦੇਸ਼ਭਰ ਤੋਂ ਉਮੀਦਵਾਰ ਯੂਜੀਸੀ ਨੈੱਟ ਪ੍ਰੀਖਿਆ ਨੂੰ ਲੈ ਕੇ ਏਜੰਸੀ ਨਾਲ ਸੰਪਰਕ ਕਰ ਰਹੇ ਸੀ ਕਿ ਉਨ੍ਹਾਂ ਨਾਲ ਸਬੰਧਿਤ ਸੂਬੇ 'ਚ ਮੁਕਾਬਲੇਬਾਜ਼ ਭਰਤੀ ਪ੍ਰੀਖਿਆਵਾਂ ਜਾਂ ਯੂਨੀਵਰਸਿਟੀ ਦੀ ਪ੍ਰੀਖਿਆਵਾਂ ਨਾਲ ਤਾਰੀਖ਼ਾਂ ਕਲੈਸ਼ ਹੋ ਰਹੀਆਂ ਸੀ। ਇਸ ਦੇ ਮੱਦੇਨਜ਼ਰ ਐਨਟੀਏ ਨੇ ਯੂਜੀਸੀ ਨੈੱਟ 2021 ਪ੍ਰੀਖਿਆ ਨੂੰ ਇਕ ਵਾਰ ਫਿਰ ਤੋਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਏਜੰਸੀ ਦੁਆਰਾ ਯੂਜੀਸੀ ਨੈੱਟ 17 ਅਕਤੂਬਰ ਤੋਂ 25 ਅਕਤੂਬਰ 2021 ਤਕ ਕੀਤਾ ਜਾਣਾ ਸੀ। ਇਸ ਤੋਂ ਪਹਿਲਾਂ ਐਨਟੀਏ ਨੇ ਨੈੱਟ ਪ੍ਰੀਖਿਆ ਦਾ ਆਯੋਜਨ 6 ਅਕਤੂਬਰ ਤੋਂ ਕੀਤਾ ਜਾਣਾ ਨਿਰਧਾਰਿਤ ਕੀਤਾ ਸੀ।
ਐਨਟੀਏ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਰਾਸ਼ਟਰੀ ਯੋਗਤਾ ਟੈਸਟ ਦੇ ਦਸੰਬਰ 2020 ਪੜਾਅ ਤੇ ਜੂਨ 2021 ਦੀਆਂ ਪ੍ਰੀਖਿਆਵਾਂ ਦੇ ਕਰਵਾਉਣ ਲਈ ਇਕ ਵਾਰ ਫਿਰ ਤੋਂ ਮੁਲਤਵੀ ਕੀਤੇ ਜਾਣ ਦੇ ਨੋਟਿਸ 'ਚ ਪ੍ਰੀਖਿਆ ਦੀਆਂ ਨਵੀਂਆਂ ਮਿਤੀਆਂ ਜਾਂ ਸੰਭਾਵਿਤ ਮਿਤੀਆਂ ਦਾ ਐਲਾਨ ਫਿਲਹਾਲ ਨਹੀਂ ਕੀਤਾ ਹੈ। ਹਾਲਾਂਕਿ ਏਜੰਸੀ ਨੇ ਨੋਟਿਸ 'ਚ ਕਿਹਾ ਕਿ ਯੂਜੀਸੀ ਨੈੱਟ 2021 ਫ੍ਰੈਸ਼ ਐਗਜ਼ਾਮ ਡੇਟ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਅਜਿਹੇ ਉਮੀਦਵਾਰਾਂ ਨੂੰ ਐਨਟੀਏ ਯੂਜੀਸੀ ਨੈੱਟ ਦੀ ਅਧਿਕਾਰਤ ਵੈੱਬਸਾਈਟ ugcnet.nta.nic.in 'ਤੇ ਨਜ਼ਰ ਬਣਾਈ ਰੱਖਣੀ ਚਾਹੀਦੀ ਹੈ। ਨਾਲ ਹੀ ਉਮੀਦਵਾਰ ਐਨਟੀਏ ਦੇ ਯੂਜੀਸੀ ਨੈੱਟ ਹੈਲਪਲਾਈਨ ਨੰਬਰ 011-40759000 'ਤੇ ਫੋਨ ਕਰ ਕੇ ਜਾਂ ਅਧਿਕਾਰਤ ਈਮੇਲ -ugcnet@nta.ac.in 'ਤੇ ਸੰਪਰਕ ਕਰ ਕੇ ਪ੍ਰੀਖਿਆ ਨੂੰ ਲੈ ਕੇ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।