ਸਾਫ਼ ਹੈ ਕਿ ਉੱਚ ਵਿੱਦਿਅਕ ਅਦਾਰਿਆਂ ਵਿਚ ਨਾ ਤਾਂ ਕਿਸੇ ਗਾਈਡਲਾਈਨ ਦੀ ਪਾਲਣਾ ਹੋ ਰਹੀ ਹੈ, ਨਾ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਇੱਛਾ ਸ਼ਕਤੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਦਾ ਰਵੱਈਆ ਵੀ ਇਸ ਸਬੰਧੀ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂਕਿ ਗਾਈਡਲਾਈਨ ਤੋਂ ਬਾਅਦ ਉਨ੍ਹਾਂ ਨੇ ਅਦਾਰਿਆਂ ਵਿਚ ਇਸ ਦਾ ਅਮਲ ਜਾਂਚਣ ’ਤੇ ਧਿਆਨ ਨਹੀਂ ਦਿੱਤਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਦਖ਼ਲ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਉੱਚ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਪਿਛਲੇ ਦੋ ਮਹੀਨਿਆਂ ਵਿਚ ਐੱਨਆਈਟੀ ਕੁਰੂਕਸ਼ੇਤਰ ਵਿਚ ਚਾਰ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੀ ਘਟਨਾ ਤੋਂ ਬਾਅਦ ਆਈਆਈਟੀ ਖੜਗਪੁਰ ਵਿਚ ਵੀ ਇਕ ਮਹੀਨੇ ’ਚ ਦੋ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਸਵਾਲ ਇਹ ਹੈ ਕਿ ਜੇਕਰ ਖ਼ੁਦਕੁਸ਼ੀਆਂ ਰੋਕਣ ਲਈ ਗਾਈਡਲਾਈਨ ਹੈ ਤਾਂ ਇਹਨਾਂ ਘਟਨਾਵਾਂ ਦਾ ਹੋਣਾ ਕਿਉਂ ਜਾਰੀ ਹੈ ਜਾਂ ਇਹ ਗਾਈਡਲਾਈਨ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਹੈ।
ਸਾਫ਼ ਹੈ ਕਿ ਉੱਚ ਵਿੱਦਿਅਕ ਅਦਾਰਿਆਂ ਵਿਚ ਨਾ ਤਾਂ ਕਿਸੇ ਗਾਈਡਲਾਈਨ ਦੀ ਪਾਲਣਾ ਹੋ ਰਹੀ ਹੈ, ਨਾ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੋਈ ਇੱਛਾ ਸ਼ਕਤੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਦਾ ਰਵੱਈਆ ਵੀ ਇਸ ਸਬੰਧੀ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂਕਿ ਗਾਈਡਲਾਈਨ ਤੋਂ ਬਾਅਦ ਉਨ੍ਹਾਂ ਨੇ ਅਦਾਰਿਆਂ ਵਿਚ ਇਸ ਦਾ ਅਮਲ ਜਾਂਚਣ ’ਤੇ ਧਿਆਨ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਅਦਾਰਿਆਂ ਵਿਚ ਵਿਦਿਆਰਥੀਆਂ ਦੀਆਂ ਇਕ ਮਹੀਨੇ ਅੰਦਰ ਖ਼ੁਦਕੁਸ਼ੀ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਯੂਜੀਸੀ ਨੇ ਵਿਦਿਆਰਥੀਆਂ ਦੀ ਖ਼ੁਦਕੁਸ਼ੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਸਾਲ ਜਨਵਰੀ ਵਿਚ ਗਾਈਡਲਾਈਨ ਜਾਰੀ ਕੀਤੀ ਸੀ, ਜਦੋਂ ਦੇਸ਼ ਦੀ ਕੁੱਲ ਆਬਾਦੀ ਦੇ ਲਗਪਗ 10.6 ਫ਼ੀਸਦੀ ਲੋਕ ਮਾਨਸਿਕ ਸਿਹਤ ਨਾਲ ਪੀੜਤ ਹਨ, ਜਿਨ੍ਹਾਂ ਵਿਚੋਂ 18 ਤੋਂ 29 ਉਮਰ ਦੇ ਲਗਪਗ ਅੱਠ ਫ਼ੀਸਦੀ ਨੌਜਵਾਨ ਗੰਭੀਰ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਘਿਰੇ ਹੋਏ ਹਨ। ਇਸ ਦੇ ਨਾਲ ਹੀ ਐੱਨਸੀਆਰਬੀ (ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ) ਦੀ ਇਕ ਰਿਪੋਰਟ ਮੁਤਾਬਕ, ਦੇਸ਼ ਵਿਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਵਿਚ ਲਗਪਗ 7.6 ਫ਼ੀਸਦੀ ਮਾਮਲੇ ਵਿਦਿਆਰਥੀਆਂ ਦੇ ਹਨ।
ਉੱਚ ਵਿੱਦਿਅਕ ਅਦਾਰਿਆਂ ਵਿਚ ਪੜ੍ਹਨ ਵਾਲੇ ਹਰ ਵਿਦਿਆਰਥੀ ਦੀ ਮਾਨਸਿਕ ਸਥਿਤੀ ’ਤੇ ਨਜ਼ਰ ਰੱਖਣ ਲਈ ਹਰ 500 ਵਿਦਿਆਰਥੀਆਂ ’ਤੇ ਇਕ ਮੈਂਟਰ ਅਧਿਆਪਕ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਲਾਸਰੂਮ ਵਿਚ ਪੜ੍ਹਾਉਣ ਵਾਲੇ ਅਧਿਆਪਕ ਵੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਸਥਿਤੀ ’ਤੇ ਨਜ਼ਰ ਰੱਖਣਗੇ। ਹਰ 100 ਵਿਦਿਆਰਥੀਆਂ ’ਤੇ ਇਕ ਸਹਾਇਕ ਮੈਂਟਰ ਵਿਦਿਆਰਥੀ ਵੀ ਨਿਯੁਕਤ ਕੀਤਾ ਜਾਵੇਗਾ, ਜੋ ਵਿਦਿਆਰਥੀਆਂ ਵਿਚੋਂ ਹੀ ਇਕ ਹੋਵੇਗਾ। ਉਹ ਕਲਾਸਰੂਮ, ਵਿਦਿਆਰਥੀ ਹੋਸਟਲ, ਲੈਬ, ਲਾਇਬ੍ਰੇਰੀਆਂ ਅਤੇ ਮੈੱਸ ਵਿਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ’ਤੇ ਨਜ਼ਰ ਰੱਖੇਗਾ। ਕਿਸੇ ਵੀ ਵਿਦਿਆਰਥੀ ਦੇ ਡਿਪ੍ਰੈਸਡ ਦਿਖਾਈ ਦੇਣ ’ਤੇ ਤੁਰੰਤ ਉਸ ਦੀ ਕੌਂਸਲਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੈਂਟਰ ਅਧਿਆਪਕ ਨੂੰ ਵੀ ਸੂਚਿਤ ਕੀਤਾ ਜਾਵੇਗਾ। ਹਰ ਉੱਚ ਵਿੱਦਿਅਕ ਅਦਾਰੇ ਨੂੰ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਪਾਤ ਵਿਚ ਮਾਨਸਿਕ ਚਿਕਿਤਸਕ ਵੀ ਤਾਇਨਾਤ ਕਰਨੇ ਹੋਣਗੇ। ਜੇ ਲੋੜ ਪਈ ਤਾਂ ਡਿਪ੍ਰੈਸਡ ਵਿਦਿਆਰਥੀਆਂ ਨੂੰ ਤੁਰੰਤ ਮਾਨਸਿਕ ਚਿਕਿਤਸਕ ਕੋਲ ਭੇਜਿਆ ਜਾਵੇਗਾ। ਇਸ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੁੜੇ ਤਣਾਅ ਨੂੰ ਦੂਰ ਕਰਨ ਲਈ ਜ਼ਰੂਰੀ ਮਦਦ ਦਿੱਤੀ ਜਾਵੇਗੀ।