SSC MTS, Havaldar Result 2021 : ਇਹ ਉਮੀਦਵਾਰ ਐੱਮਟੀਐੱਸ, ਹੌਲਦਾਰ ਡੀਵੀ ਰਾਉਂਟ 'ਚ ਹੋਣਗੇ ਸ਼ਾਮਲ, SSC ਨੇ ਜਾਰੀ ਕੀਤੀ ਸੂਚੀ
SSC MTS, Havaldar Result 2021 : SSC ਯੋਗਤਾ ਪ੍ਰਾਪਤ/ਯੋਗ ਉਮੀਦਵਾਰਾਂ ਦੇ ਅੰਕ 28 ਫਰਵਰੀ ਨੂੰ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਏ ਜਾਣਗੇ। ਇਹ ਸਹੂਲਤ 14 ਮਾਰਚ ਤਕ ਉਪਲਬਧ ਰਹੇਗੀ। ਉਮੀਦਵਾਰ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਰਜਿਸਟਰਡ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਵਿਅਕਤੀਗਤ ਅੰਕਾਂ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਬਾਅਦ ਨਤੀਜੇ ਦਾ ਲਿੰਕ ਹਟਾ ਦਿੱਤਾ ਜਾਵੇਗਾ।
Publish Date: Tue, 14 Feb 2023 11:32 AM (IST)
Updated Date: Tue, 14 Feb 2023 04:25 PM (IST)
SSC MTS, Havaldar Result 2021 : ਐੱਸਐੱਸਸੀ ਨੇ MTS ਤੇ Havaldar ਭਰਤੀ ਪ੍ਰੀਖਿਆ ਸੰਬੰਧੀ ਇਹ ਅਹਿਮ ਸੂਚਨਾ ਜਾਰੀ ਕੀਤੀ ਹੈ। ਇਸ ਦੇ ਮੁਤਾਬਕ, ਕਰਮਚਾਰੀ ਚੋਣ ਕਮਿਸ਼ਨ ਨੇ ਐੱਮਟੀਐੱਸ ਤੇ ਹੌਲਦਾਰ ਭਰਤੀ ਲਈ ਹੋਣ ਵਾਲੇ ਡੀਵੀ ਰਾਉਂਡ 'ਚ ਸਫ਼ਲ ਉਮੀਦਵਾਰਾਂ ਦੀ ਸੂਚੀ ਰਿਲੀਜ਼ ਕੀਤੀ ਹੈ। ਇਹ ਲਿਸਟ ਅਧਿਕਾਰਤ ਵੈੱਬਸਾਈਟ 'ਤੇ ਰਿਲੀਜ਼ ਕੀਤੀ ਗਈ ਹੈ। ਐਗਜ਼ਾਮ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਪੋਰਟਲ 'ਤੇ ਜਾ ਕੇ ਇਸ ਦੀ ਜਾਂਚ ਕਰਨੀ ਪਵੇਗੀ।
ਕਮਿਸ਼ਨ ਵੱਲੋਂ 6 ਨਵੰਬਰ ਨੂੰ ਮਲਟੀ ਟਾਸਕਿੰਗ (ਗੈਰ-ਤਕਨੀਕੀ) ਸਟਾਫ ਅਤੇ ਹੌਲਦਾਰ (ਸੀਬੀਆਈਸੀ ਅਤੇ ਸੀਬੀਐਨ) ਪ੍ਰੀਖਿਆ, 2021 ਪੇਪਰ-2 (ਵਿਆਣਕਾਰੀ ਪੇਪਰ) ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਹੌਲਦਾਰ ਦੀਆਂ ਅਸਾਮੀਆਂ ਲਈ ਸਰੀਰਕ ਕੁਸ਼ਲਤਾ ਟੈਸਟ/ਫਿਜ਼ੀਕਲ ਸਟੈਂਡਰਡ ਟੈਸਟ (ਪੀ.ਈ.ਟੀ./ਪੀ.ਐੱਸ.ਟੀ.) 14 ਨਵੰਬਰ, 2022 ਤੋਂ 9 ਦਸੰਬਰ, 2022 ਤੱਕ ਲਿਆ ਗਿਆ ਸੀ। ਹੌਲਦਾਰ ਦੇ ਅਹੁਦੇ ਲਈ ਪੰਜ ਉਮੀਦਵਾਰਾਂ ਨੂੰ ਪੀ.ਈ.ਟੀ./ਪੀ.ਐੱਸ.ਟੀ. ਲਈ ਅਸਥਾਈ ਤੌਰ 'ਤੇ ਅਯੋਗ ਕਰਾਰ ਦਿੱਤਾ ਗਿਆ ਹੈ।
28 ਫਰਵਰੀ ਨੂੰ ਰਿਲੀਜ਼ ਹੋਣਗੇ ਅੰਕ
SSC ਯੋਗਤਾ ਪ੍ਰਾਪਤ/ਯੋਗ ਉਮੀਦਵਾਰਾਂ ਦੇ ਅੰਕ 28 ਫਰਵਰੀ ਨੂੰ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਕਰਵਾਏ ਜਾਣਗੇ। ਇਹ ਸਹੂਲਤ 14 ਮਾਰਚ ਤਕ ਉਪਲਬਧ ਰਹੇਗੀ। ਉਮੀਦਵਾਰ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਰਜਿਸਟਰਡ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਵਿਅਕਤੀਗਤ ਅੰਕਾਂ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਬਾਅਦ ਨਤੀਜੇ ਦਾ ਲਿੰਕ ਹਟਾ ਦਿੱਤਾ ਜਾਵੇਗਾ।
ਐੱਸਐੱਸਸੀ ਐੱਮਟੀਐੱਸ ਹੌਲਦਾਰ ਰਿਜ਼ਲਟ ਦੀ ਜਾਂਚ ਕਰਨ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਐੱਸਐੱਸਸੀ ਦੀ ਅਧਿਕਾਰਤ ਵੈੱਬਸਾਈਟ SSC.NIC.IN 'ਤੇ ਜਾਣਾ ਪਵੇਗਾ। ਹੋਮਪੇਜ 'ਤੇ 'ਪਰਿਣਾਮ' ਟੈਬ 'ਤੇ ਕਲਿੱਕ ਕਰੋ। ਹੁਣ 'ਮਲਟੀ ਟਾਸਕਿੰਗ' (ਨਾਨ-ਟੈਕਨੀਕਲ) ਸਟਾਫ ਤੇ ਹੌਲਦਾਰ (CBIC & CBN) ਪ੍ਰੀਖਿਆ, 2021 ਡਾਕਿਊਮੈਂਟ ਵੈਰੀਫਿਕੇਸ਼ਨ (DV) 'ਚ ਮੌਜੂਦ ਹੋਣ ਲਈ ਚੁਣੇ ਗਏ ਉਮੀਦਵਾਰਾਂ' ਵਾਲੇ ਲਿੰਕ 'ਤੇ ਕਲਿੱਕ ਕਰੋ। ਹੁਣ ਸਕ੍ਰੀਨ 'ਤੇ ਇਕ ਪੀਡੀਐੱਫ ਪ੍ਰਦਰਸ਼ਿਤ ਕੀਤਾ ਜਾਵੇਗਾ। ਪੀਡੀਐੱਫ 'ਤੇ ਜਾਓ ਅਤੇ ਇਸ ਨੂੰ ਡਾਊਨਲੋਡ ਕਰੋ।