SBI SCO Recruitment 2021 : ਐੱਸਬੀਆਈ ਵੱਲੋਂ ਕੱਢੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 13 ਜਨਵਰੀ
ਚਾਹਵਾਨ ਉਮੀਦਵਾਰ SBI SCO Recruitment 2021 ਲਈ ਅਧਿਕਾਰਤ ਵੈੱਬਸਾਈਟ bank.sbi/careers 'ਤੇ 24 ਦਸੰਬਰ 2021 ਤੋਂ ਆਨਲਾਈ ਅਪਲਾਈ ਕਰ ਸਕਦੇ ਹੋ। ਇਨ੍ਹਾਂ ਪੋਸਟਾਂ 'ਤੇ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਰੀਕ 13 ਜਨਵਰੀ 2022 ਨਿਰਧਾਰਤ ਕੀਤੀ ਗਈ ਹੈ।
Publish Date: Sat, 25 Dec 2021 12:42 PM (IST)
Updated Date: Wed, 12 Jan 2022 11:23 AM (IST)
SBI Recruitment 2021 : ਸਟੇਟ ਬੈਂਕ ਆਫ ਇੰਡੀਆ (SBI) ਨੇ ਸਪੈਸ਼ਲਿਸਟ ਕੇਡਰ ਆਫਿਸਰ (SCO) ਪੋਸਟਾਂ 'ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਸਾਰੇ ਚਾਹਵਾਨ ਉਮੀਦਵਾਰ SBI SCO Recruitment 2021 ਲਈ ਅਧਿਕਾਰਤ ਵੈੱਬਸਾਈਟ bank.sbi/careers 'ਤੇ 24 ਦਸੰਬਰ 2021 ਤੋਂ ਆਨਲਾਈ ਅਪਲਾਈ ਕਰ ਸਕਦੇ ਹੋ। ਇਨ੍ਹਾਂ ਪੋਸਟਾਂ 'ਤੇ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਰੀਕ 13 ਜਨਵਰੀ 2022 ਨਿਰਧਾਰਤ ਕੀਤੀ ਗਈ ਹੈ।
ਇਸ ਪ੍ਰਕਿਰਿਆ ਜ਼ਰੀਏ ਸਟੇਟ ਬੈਂਕ ਇੰਡੀਆ 'ਚ ਸਪੈਸ਼ਲਿਸਟ ਕੇਡਰ ਆਫਿਸਰ ਦੀਆਂ ਕੁੱਲ 10 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਜਿਨ੍ਹਾਂ ਵਿਚ ਚੀਫ ਮੈਨੇਜਰ (ਕੰਪਨੀ ਸਕੱਤਰ) ਦੀਆਂ 2 ਅਸਾਮੀਆਂ, ਮੈਨੇਜਰ ਦੀਆਂ 6 ਅਸਾਮੀਆਂ ਤੇ ਡਿਪਟੀ ਮੈਨੇਜਰ (ਚਾਰਟਰਡ ਅਕਾਊਂਟੈਂਟ) ਦੀਆਂ 7 ਪੋਸਟਾਂ ਸ਼ਾਮਲ ਹਨ। ਇਨ੍ਹਾਂ ਪੋਸਟਾਂ 'ਤੇ੍ ਭਰਤੀ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਸ਼ਾਰਟਲਿਸਟ ਕੀਤਾ ਜਾਵੇਗਾ ਤੇ ਫਿਰ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।
ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਮੈਨੇਜਰ ਪੋਸਟਾਂ 'ਤੇ ਭਰਤੀ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ MBA/PGDM ਜਾਂ ਬਰਾਬਰ ਦੀ ਪੋਸਟ ਗ੍ਰੈਜੂਏਟ ਮੈਨੇਜਮੈਂਟ ਡਿਗਰੀ ਹੋਣੀ ਚਾਹੀਦੀ ਹੈ। ਉੱਥੇ ਹੀ ਡਿਪਟੀ ਮੈਨੇਜਰ ਅਹੁਦੇ ਲਈ ਉਮੀਦਵਾਰ ਚਾਰਟਰਡ ਅਕਾਊਂਟੈਂਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚੀਫ ਮੈਨੇਜਰ ਪੋਸਟ ਲਈ ਉਮਰ 45 ਸਾਲ ਨਿਰਧਾਰਤ ਕੀਤੀ ਗਈ ਹੈ। ਉੱਥੇ ਹੀ ਮੈਨੇਜਰ ਤੇ ਡਿਪਟੀ ਮੈਨੇਜਰ ਪੋਸਟ ਲਈ ਉਮੀਦਵਾਰ ਦੀ ਉਮਰ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਕੈਟਾਗਰੀ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ। ਵਿਦਿਅਕ ਯੋਗਤਾ ਤੇ ਉਮਰ ਹੱਦ ਨਾਲ ਜੁੜੀ ਜਾਣਕਾਰੀ ਲਈ ਅਧਿਕਾਰਤ ਨੋਟੀਫਿਕੇਸ਼ਨ ਚੈੱਕ ਕਰੋ।
ਉਮੀਦਵਾਰ ਅਧਿਕਾਰਤ ਵੈੱਬਸਾਈਟ sbi.co.in/careers 'ਤੇ 13 ਜਨਵਰੀ 2022 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਜਨਰਲ, EWS ਤੇ OBC ਕੈਟਾਗਰੀ ਦੇ ਉਮੀਦਵਾਰਾਂ ਨੂੰ 750 ਰੁਪਏ ਅਪਲਾਈ ਫੀਸ ਜਮ੍ਹਾਂ ਕਰਨੀ ਪਵੇਗੀ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ਚੈੱਕ ਕਰ ਸਕਦੇ ਹੋ।