SBI Clerk Admit Card 2021: ਸਟੇਟ ਬੈਂਕ ਨੇ ਕਲਰਕ ਮੁੱਢਲੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤੇ, ਇਸ ਲਿੰਕ ਤੋੋਂ ਕਰੋ ਡਾਉੂਨਲੋਡ
ਐਗਜ਼ਾਮ ਕਾਲ ਲੈਟਰ ਮੰਗਲਵਾਰ 17 ਅਗਸਤ ਨੂੰ ਡਾਊਨਨੋਡ ਲਈ ਉਪਲਬਧ ਕਰਵਾ ਦਿੱਤੇ ਹਨ, ਜਚੋ 29 ਅਗਸਤ 2021 ਤਕ ਡਾਊਨਲੋਡ ਕੀਤੇ ਜਾ ਸਕਣਗੇ। ਅਜਿਹੇ ਵਿਚ ਜਿਨ੍ਹਾਂ ਉਮੀਦਵਾਰਾਂ ਨੇ ਐਬੀਆਈ ਕਲਰਕ ਭਰਤੀ ਲਈ ਅਪਲਾਈ ਕੀਤਾ ਹੈ
Publish Date: Wed, 18 Aug 2021 11:27 AM (IST)
Updated Date: Wed, 18 Aug 2021 11:59 AM (IST)
ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਕਲਰਕ ਮੁੱਢਲੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ। ਬੈਂਕ ਨੇ ਕਲੈਰੀਕਲ ਕੈਡਰ ਵਿਚ ਜੂਨੀਅਰ ਐਸੋਸੀਏਟਸ ਦੇ 5000 ਤੋਂ ਜ਼ਿਆਦਾ ਅਸਾਮੀਆਂ ਦੀ ਭਰਤੀ ਲਈ ਨਿਧਾਰਿਤ ਚੋਣ ਪ੍ਰਕਿਰਿਆ ਅਧੀਨ ਪਹਿਲੇ ਪੜਾਅ ਆਨਲਾਈਨ ਪ੍ਰੀਲਿਮਿਨਰੀ ਐਗਜ਼ਾਮ ਕਾਲ ਲੈਟਰ ਮੰਗਲਵਾਰ 17 ਅਗਸਤ ਨੂੰ ਡਾਊਨਨੋਡ ਲਈ ਉਪਲਬਧ ਕਰਵਾ ਦਿੱਤੇ ਹਨ, ਜੋ 29 ਅਗਸਤ 2021 ਤਕ ਡਾਊਨਲੋਡ ਕੀਤੇ ਜਾ ਸਕਣਗੇ। ਅਜਿਹੇ ਵਿਚ ਜਿਨ੍ਹਾਂ ਉਮੀਦਵਾਰਾਂ ਨੇ ਐਸਬੀਆਈ ਕਲਰਕ ਭਰਤੀ ਲਈ ਅਪਲਾਈ ਕੀਤਾ ਹੈ, ਉਹ ਬੈਂਕ ਆਫਿਸ਼ੀਅਲ ਵੈਬਸਾਈਟ ’ਤੇ ਉਪਲਬਧ ਕਰਵਾਏ ਗਏ ਲਿੰਕ ਜਾਂ ਹੇਠਾਂ ਦਿੱਤੇ ਗਏ ਡਾਇਰੈਕਟਰ Çਲੰਕ ਤੋਂ ਆਪਣਾ ਐਡਮਿਟ ਕਾਰਡ ਡਾਉੂਨਲੋਡ ਕਰ ਸਕਦੇ ਹੋ।