Railway Recruitment 2025 : ਅਪਰੈਂਟਿਸਸ਼ਿਪ ਭਰਤੀ ਲਈ ਅਰਜ਼ੀ ਪ੍ਰਕਿਰਿਆ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਜੋ ਨਿਰਧਾਰਤ ਆਖ਼ਰੀ ਤਰੀਕ 2 ਨਵੰਬਰ 2025 ਤਕ ਜਾਰੀ ਰਹੇਗੀ। ਜੋ ਵੀ ਨੌਜਵਾਨ ਰੇਲਵੇ 'ਚ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ ਤੇ ਇਸ ਭਰਤੀ ਲਈ ਪੂਰੀ ਯੋਗਤਾ ਰੱਖਦੇ ਹਨ, ਉਹ ਆਨਲਾਈਨ ਮੋਡ ਰਾਹੀਂ RRC ਜੈਪੁਰ ਦੀ ਅਧਿਕਾਰਤ ਵੈਬਸਾਈਟ rrcjaipur.in 'ਤੇ ਜਾ ਕੇ ਨਿਰਧਾਰਿਤ ਤਾਰੀਕਾਂ 'ਚ ਫਾਰਮ ਭਰ ਸਕਦੇ ਹਨ।

Railway Recruitment 2025 : ਜੌਬ ਡੈਸਕ, ਨਵੀਂ ਦਿੱਲੀ : ਰੇਲਵੇ ਰਿਕਰੂਟਮੈਂਟ ਸੈੱਲ (RRC) ਵੱਲੋਂ ਨੌਰਥ ਵੈਸਟਰਨ ਰੇਲਵੇ 'ਚ ਅਪਰੈਂਟਿਸਸ਼ਿਪ ਦੀਆਂ 2162 ਖਾਲੀ ਪੋਸਟਾਂ ਨੂੰ ਭਰਨ ਲਈ ਭਰਤੀ ਕੱਢੀ ਹੈ। ਨੋਟੀਫਿਕੇਸ਼ਨ ਅਨੁਸਾਰ, ਅਪਰੈਂਟਿਸਸ਼ਿਪ ਭਰਤੀ ਲਈ ਅਰਜ਼ੀ ਪ੍ਰਕਿਰਿਆ 3 ਅਕਤੂਬਰ ਤੋਂ ਸ਼ੁਰੂ ਹੋਵੇਗੀ ਜੋ ਨਿਰਧਾਰਤ ਆਖ਼ਰੀ ਤਰੀਕ 2 ਨਵੰਬਰ 2025 ਤਕ ਜਾਰੀ ਰਹੇਗੀ। ਜੋ ਵੀ ਨੌਜਵਾਨ ਰੇਲਵੇ 'ਚ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ ਤੇ ਇਸ ਭਰਤੀ ਲਈ ਪੂਰੀ ਯੋਗਤਾ ਰੱਖਦੇ ਹਨ, ਉਹ ਆਨਲਾਈਨ ਮੋਡ ਰਾਹੀਂ RRC ਜੈਪੁਰ ਦੀ ਅਧਿਕਾਰਤ ਵੈਬਸਾਈਟ rrcjaipur.in 'ਤੇ ਜਾ ਕੇ ਨਿਰਧਾਰਿਤ ਤਾਰੀਕਾਂ 'ਚ ਫਾਰਮ ਭਰ ਸਕਦੇ ਹਨ।
ਇਸ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰ ਦਾ ਮਾਨਤਾ ਪ੍ਰਾਪਤ ਬੋਰਡ/ਸੰਸਥਾਨ ਤੋਂ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10ਵੀਂ ਜਾਂ ਬਰਾਬਰ (10+2 ਸਿਸਟਮ) ਪਾਸ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਸੰਬੰਧਿਤ ਟਰੇਡ 'ਚ ITI, NCVT/SCVT ਪਾਸ ਹੋਣਾ ਜ਼ਰੂਰੀ ਹੈ।
ਉਮੀਦਵਾਰ ਦੀ ਘੱਟੋ-ਘੱਟ ਉਮਰ 15 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ 24 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਗਰੁੱਪਾਂ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਉਮਰ 'ਚ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 2 ਨਵੰਬਰ 2025 ਨੂੰ ਧਿਆਨ 'ਚ ਰੱਖ ਕੇ ਕੀਤੀ ਜਾਵੇਗੀ।
ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 10ਵੀਂ ਅਤੇ ITI ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਮੈਰਿਟ ਲਿਸਟ ਡਿਵੀਜ਼ਨ ਅਤੇ ਟਰੇਡ ਵਾਈਜ਼ ਵੱਖ-ਵੱਖ ਜਾਰੀ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਨਿਯੁਕਤੀ ਲਈ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਮੈਡੀਕਲ ਸਰਟੀਫਿਕੇਟ ਪ੍ਰਦਾਨ ਕਰਨੇ ਹੋਣਗੇ।
ਇਸ ਭਰਤੀ 'ਚ ਸ਼ਾਮਲ ਹੋਣ ਲਈ ਸਿਰਫ ਆਨਲਾਈਨ ਹੀ ਅਪਲਾਈ ਕੀਤਾ ਜਾ ਸਕੇਗਾ। ਹੋਰ ਕਿਸੇ ਵੀ ਤਰੀਕੇ ਦੇ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਅਰਜ਼ੀ ਦੇ ਨਾਲ ਉਮੀਦਵਾਰਾਂ ਨੂੰ ਨਿਰਧਾਰਤ ਫੀਸ ਵੀ ਜਮ੍ਹਾਂ ਕਰਨੀ ਪਵੇਗੀ, ਨਹੀਂ ਤਾਂ ਤੁਹਾਡਾ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਭਰਤੀ 'ਚ ਸ਼ਾਮਲ ਹੋਣ ਲਈ ਹੋਰ ਸਾਰੀਆਂ ਸ਼੍ਰੇਣੀਆਂ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਐਸਸੀ, ਐਸਟੀ, ਮਹਿਲਾ ਅਤੇ ਪੀਡਬਲਯੂਡੀ ਵਰਗ ਤੋਂ ਆਉਣ ਵਾਲੇ ਉਮੀਦਵਾਰ ਮੁਫਤ ਅਪਲਾਈ ਕਰ ਸਕਦੇ ਹਨ। ਭਰਤੀ ਨਾਲ ਜੁੜੀ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਦੇਖ ਲੈਣ।
1. ਅਪਲਾਈ ਕਰ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ rrcjaipur.in 'ਤੇ ਜਾਣਾ ਹੋਵੇਗਾ।
2. ਵੈਬਸਾਈਟ ਦੇ ਮੁੱਖ ਪੇਜ 'ਤੇ ਭਰਤੀ ਨਾਲ ਸੰਬੰਧਤ ਲਿੰਕ 'ਤੇ ਕਲਿਕ ਕਰੋ।
3. ਨਵੀਂ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰ ਕੇ ਮੰਗੀ ਗਈ ਜਾਣਕਾਰੀ ਭਰ ਕੇ ਰਜਿਸਟਰ ਹੋਣਾ ਪਵੇਗਾ।
4. ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਉਮੀਦਵਾਰ ਨੂੰ ਲੌਗਇਨ ਕਰ ਕੇ ਹੋਰ ਜਾਣਕਾਰੀ ਭਰਨੀ ਪਵੇਗੀ।
5. ਇਸ ਤੋਂ ਬਾਅਦ ਨਿਰਧਾਰਿਤ ਫੀਸ (ਜੇ ਲਾਗੂ ਹੋਵੇ) ਜਮ੍ਹਾਂ ਕਰਨੀ ਪਵੇਗੀ।
6. ਅਖੀਰ 'ਚ, ਉਮੀਦਵਾਰ ਪੂਰੀ ਤਰ੍ਹਾਂ ਭਰੇ ਹੋਏ ਫਾਰਮ ਦਾ ਇਕ ਪ੍ਰਿੰਟਆਉਟ ਕੱਢ ਕੇ ਸੁਰੱਖਿਅਤ ਰੱਖਣ।