ਵਿਦਿਆਰਥੀਆਂ ਲਈ ਅਹਿਮ ਖ਼ਬਰ ! PSEB ਨੇ ਸਾਰੇ ਸਕੂਲ ਮੁਖੀਆਂ ਨੂੰ ਦਿੱਤੀਆਂ ਇਹ ਜ਼ਰੂਰੀ ਹਦਾਇਤਾਂ
Punjab Board ਨੇ ਸਕੂਲ ਮੁਖੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਮਾਈਗ੍ਰੇਸ਼ਨ ਦੀ ਆਖ਼ਰੀ ਮਿਤੀ 28 ਨਵੰਬਰ 2025 ਹੀ ਰਹੇਗੀ। ਸਕੂਲਾਂ ਨੂੰ ਇਹ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਕਿਸੇ ਵਿਦਿਆਰਥੀ ਦੀ ਮਾਈਗ੍ਰੇਸ਼ਨ ਕਿਸੇ ਵੀ ਕਾਰਨ ਕਰ ਕੇ ਰਹਿ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਜਾਂ ਕਰਮਚਾਰੀ ਦੀ ਹੋਵੇਗੀ।
Publish Date: Wed, 20 Aug 2025 10:35 AM (IST)
Updated Date: Wed, 20 Aug 2025 01:59 PM (IST)
ਸਟਾਫ ਰਿਪੋਰਟ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੈਸ਼ਨ 2025-26 ਲਈ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਨਲਾਈਨ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਬੋਰਡ ਨਾਲ ਸਬੰਧਤ ਸਮੂਹ ਸਕੂਲ ਮੁਖੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ 31 ਅਕਤੂਬਰ 2025 ਤੱਕ 1000 ਰੁਪਏ ਫੀਸ ਦੇ ਨਾਲ ਜਦ ਕਿ 1 ਨਵੰਬਰ 2025 ਤੋਂ 28 ਨਵੰਬਰ 2025 ਤੱਕ 2000 ਰੁਪਏ ਫੀਸ ਦੇ ਨਾਲ ਸਕੂਲ ਮਾਈਗ੍ਰੇਸ਼ਨ ਕਰਵਾਈ ਜਾ ਸਕਦੀ ਹੈ। ਬੋਰਡ ਨੇ ਸਕੂਲ ਮੁਖੀਆਂ ਨੂੰ ਸਪੱਸ਼ਟ ਕੀਤਾ ਹੈ ਕਿ ਮਾਈਗ੍ਰੇਸ਼ਨ ਦੀ ਆਖ਼ਰੀ ਮਿਤੀ 28 ਨਵੰਬਰ 2025 ਹੀ ਰਹੇਗੀ। ਸਕੂਲਾਂ ਨੂੰ ਇਹ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਕਿਸੇ ਵਿਦਿਆਰਥੀ ਦੀ ਮਾਈਗ੍ਰੇਸ਼ਨ ਕਿਸੇ ਵੀ ਕਾਰਨ ਕਰ ਕੇ ਰਹਿ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਜਾਂ ਕਰਮਚਾਰੀ ਦੀ ਹੋਵੇਗੀ। ਇਸ ਲਈ ਸਕੂਲਾਂ ਨੂੰ ਆਪਣੇ ਅਮਲੇ ਨੂੰ ਇਸ ਬਾਰੇ ਖ਼ਾਸ ਤੌਰ 'ਤੇ ਨੋਟਿਸ ਦੇਣ ਲਈ ਕਿਹਾ ਗਿਆ ਹੈ।