Punjab Police Exam : ਬਿਨਾ ਨੈਗੇਟਿਵ ਮਾਰਕਿੰਗ ਦੇ ਕਾਂਸਟੇਬਲ ਪ੍ਰੀਖਿਆ 5 ਅਗਸਤ ਤੋਂ, ਇਹ ਹੈ Admit Card ਡਾਊਨਲੋਡ ਲਿੰਕ
ਭਰਤੀ ਲਈ ਅਪਲਾਈ ਕੀਤੇ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਉਮੀਦਵਾਰ ਅਧਿਕਾਰਤ ਵੈੱਬਸਾਈਟ punjabpolice.gov.in ਤੋਂ ਐਕਟਿਵ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।
Publish Date: Fri, 04 Aug 2023 12:14 PM (IST)
Updated Date: Fri, 04 Aug 2023 02:36 PM (IST)
Punjab Police Constable Admit Card 2023 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਪਡੇਟ। ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਕਾਡਰ 'ਚ ਕਾਂਸਟੇਬਲ ਦੀਆਂ 1746 ਅਸਾਮੀਆਂ ਦੀ ਭਰਤੀ ਲਈ ਨਿਰਧਾਰਿਤ ਚੋਣ ਪ੍ਰਕਿਰਿਆ ਤਹਿਤ ਲਈ ਜਾਣ ਵਾਲੀ ਲਿਖਤੀ ਪ੍ਰੀਖਿਆ ਇਸ ਸ਼ਨੀਵਾਰ 5 ਅਗਸਤ ਤੋਂ ਸ਼ੁਰੂ ਹੋ ਰਹੀ ਹੈ। ਇਹ ਪ੍ਰੀਖਿਆ 14 ਸਤੰਬਰ ਤਕ ਚੱਲੇਗੀ। ਇਸ ਭਰਤੀ ਲਈ ਅਪਲਾਈ ਕੀਤੇ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ ਉਮੀਦਵਾਰ ਅਧਿਕਾਰਤ ਵੈੱਬਸਾਈਟ punjabpolice.gov.in ਤੋਂ ਐਕਟਿਵ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਕਾਂਸਟੇਬਲ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਜਮ੍ਹਾਂ ਕਰਨਾ ਪਵੇਗਾ। ਡਾਉਨਲੋਡ ਕੀਤੇ ਐਡਮਿਟ ਕਾਰਡ ਦਾ ਪ੍ਰਿੰਟ ਲੈਣ ਤੋਂ ਬਾਅਦ ਇਸਦੀ ਸਾਫਟ ਕਾਪੀ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਹੈ। ਨਾਲ ਹੀ ਐਡਮਿਟ ਕਾਰਡ 'ਤੇ ਦਿੱਤੇ ਗਏ ਆਪਣੇ ਨਿੱਜੀ ਵੇਰਵਿਆਂ ਦੀ ਜਾਂਚ ਕਰਨੀ ਚਾਹੀਦੀ ਹੈ, ਕਿਸੇ ਵੀ ਗੜਬੜ ਦੀ ਸਥਿਤੀ ਵਿੱਚ ਜਿੰਨੀ ਜਲਦੀ ਹੋ ਸਕੇ ਪੰਜਾਬ ਪੁਲਿਸ ਭਰਤੀ ਸੈੱਲ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਬਿਨਾਂ ਨੈਗੇਟਿਵ ਮਾਰਕਿੰਗ ਹੋਵੇਗੀ ਪ੍ਰੀਖਿਆ
ਪੰਜਾਬ ਪੁਲਿਸ ਵੱਲੋਂ ਕਾਂਸਟੇਬਲ ਦੀ ਭਰਤੀ ਦੇ ਪਹਿਲੇ ਪੜਾਅ 'ਚ ਲਿਖਤੀ ਪ੍ਰੀਖਿਆ 'ਚ ਦੋ ਪੇਪਰ ਹੋਣਗੇ। ਦੋ ਘੰਟੇ ਦੀ ਮਿਆਦ ਦੇ ਪੇਪਰ 1 'ਚ 100 ਮਲਟੀਪਲ ਚੁਆਇਸ ਕਵੈਸ਼ਨਜ਼ ਹੋਣਗੇ ਜੋ ਕਿ ਜਨਰਲ ਅਵੇਅਰਨੈੱਸ, ਕਵਾਂਟੀਟੇਟਿਵ ਐਪਟੀਟਿਊਡ ਅਤੇ ਨਿਊਮੈਰੀਕਲ ਸਕਿਲਜ਼, ਮੈਂਟਲ ਐਬਿਲਟੀ ਤੇ ਲੌਜਿਕਲ ਰੀਜਨਿੰਗ, ਅੰਗਰੇਜ਼ੀ ਬਾਸ਼ਾ, ਪੰਜਾਬੀ ਭਾਸ਼ਾ ਤੇ ਡਿਜੀਟਲ ਲਿਟਰੇਸੀ ਨਾਲ ਹੋਣਗੇ।। ਪੇਪਰ 2 ਇਕ ਘੰਟੇ ਦਾ ਹੋਵੇਗਾ ਤੇ ਇਸ ਵਿਚ ਪੰਜਾਬੀ ਭਾਸ਼ਾ ਨਾਲ ਸਬੰਧਤ ਸਵਾਲ ਹੋਣਗੇ। ਦੋਵਾਂ ਪੇਪਰਾਂ 'ਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਦੋਵਾਂ ਹੀ ਪੇਪਰਾਂ ਦੇ ਸਿਲੇਬਸ ਨੂੰ ਭਰਤੀ ਨੋਟਿਫੇਕਸ਼ਨ 'ਚ ਦੇਖ ਸਕਦੇ ਹਨ।