- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੋਰਡ ਅਨੁਸਾਰ ਇਸ ਵਾਰ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਬਿਹਤਰ ਰਿਹਾ। ਪੇਂਡੂ ਖੇਤਰਾਂ ਦਾ ਨਤੀਜਾ 91.63 ਫੀਸਦੀ ਜਦਕਿ ਸ਼ਹਿਰੀ ਖੇਤਰਾਂ ਦਾ ਨਤੀਜਾ 91.24 ਫੀਸਦੀ ਦਰਜ ਕੀਤਾ ਗਿਆ। ਸਰਕਾਰੀ ਸਕੂਲਾਂ ਦਾ ਨਤੀਜਾ 91.41 ਫੀਸਦੀ ਅਤੇ ਗੈਰ-ਸਰਕਾਰੀ (ਪ੍ਰਾਈਵੇਟ) ਸਕੂਲਾਂ ਦਾ ਨਤੀਜਾ 92.68 ਫੀਸਦੀ ਰਿਹਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਵੀ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰੀਖਿਆ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ 2 ਲੱਖ 65 ਹਜ਼ਾਰ 417 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 2 ਲੱਖ 42 ਹਜ਼ਾਰ 755 ਵਿਦਿਆਰਥੀ ਸਫਲ ਰਹੇ। ਕੁੱਲ ਪ੍ਰੀਖਿਆ ਨਤੀਜਾ 91.46 ਫੀਸਦੀ ਦਰਜ ਕੀਤਾ ਗਿਆ।
ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਬੁੱਧਵਾਰ ਨੂੰ ਬਾਰ੍ਹਵੀਂ ਦਾ ਨਤੀਜਾ ਐਲਾਨਿਆ। ਜਿਹੜੀਆਂ ਪਹਿਲੇ ਤਿੰਨ ਸਥਾਨਾਂ 'ਤੇ ਆਈਆਂ ਹਨ। ਉਨ੍ਹਾਂ ਨੇ 500/500 (ਨੰਬਰ 100 ਫੀਸਦੀ) ਅੰਕ ਹਾਸਲ ਕੀਤੇ ਹਨ।
ਗੁਰੂਕੁਲ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਭਾ (ਮਾਨਸਾ) ਦੀ ਵਿਦਿਆਰਥਣ ਸੁਪਨੀਤ ਕੌਰ ਪੁੱਤਰੀ ਰਾਜ ਸਿੰਘ ਨੇ 500/500ਅੰਕ 100 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ।
ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਜਮਾਲਪੁਰ (ਲੁਧਿਆਣਾ) ਦੀ ਸੁਹਾਨੀ ਚੌਹਾਨ ਪੁੱਤਰੀ ਲਲਿਤ ਚੌਹਾਨ ਨੇ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾ ਪੁਰੀ ਲੁਧਿਆਣਾ ਦੀ ਵਿਦਿਆਰਥਣ ਦਿਵਾਂਸੀ ਪੁੱਤਰੀ ਵਨੀਤ ਜੌਹਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਬਾਰ੍ਹਵੀਂ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੀਆਂ ਤਿੰਨੇ ਕੁੜੀਆਂ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਹਨ।
96% ਰਿਜ਼ਲਟ ਨਾਲ ਅੰਮ੍ਰਿਤਸਰ ਸਭ ਤੋਂ ਅੱਗੇ ਤੇ 87.04% ਰਿਜ਼ਲਟ ਨਾਲ ਲੁਧਿਆਣਾ ਸਭ ਤੋਂ ਪਿੱਛੇ ਹੈ
ਕੁੜੀਆਂ ਦਾ ਦਬਦਬਾ ਰਿਹਾ ਕਾਇਮ
ਬੋਰਡ ਦੀ ਮੈਰਿਟ ਸੂਚੀ ਵਿੱਚ ਵਿਦਿਆਰਥਣਾਂ ਦਾ ਦਬਦਬਾ ਸਾਫ਼ ਦੇਖਣ ਨੂੰ ਮਿਲਿਆ। ਪ੍ਰੀਖਿਆ ਨਤੀਜਿਆਂ ਵਿੱਚ ਕੁੜੀਆਂ ਦੀ ਸਫਲਤਾ ਪ੍ਰਤੀਸ਼ਤ ਮੁੰਡਿਆਂ ਦੇ ਮੁਕਾਬਲੇ ਵੱਧ ਰਹੀ। ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿਦਿਆਰਥਣਾਂ ਦਾ ਨਤੀਜਾ 94.73 ਫੀਸਦੀ ਜਦਕਿ ਮੁੰਡਿਆਂ ਦਾ ਨਤੀਜਾ 88.52 ਫੀਸਦੀ ਦਰਜ ਕੀਤਾ ਗਿਆ।
ਕਾਮਰਸ ਦਾ ਨਤੀਜਾ ਸਭ ਤੋਂ ਬਿਹਤਰ ਰਿਹਾ
ਵਿਸ਼ਾ ਵਰਗ ਅਨੁਸਾਰ ਕਾਮਰਸ ਵਰਗ ਦਾ ਨਤੀਜਾ ਸਭ ਤੋਂ ਬਿਹਤਰ ਰਿਹਾ। ਇਸ ਵਰਗ ਵਿੱਚ 98.78 ਫੀਸਦੀ ਵਿਦਿਆਰਥੀ ਸਫਲ ਰਹੇ। ਇਸ ਤੋਂ ਬਾਅਦ ਵਿਗਿਆਨ (ਸਾਇੰਸ) ਵਰਗ ਦਾ ਨਤੀਜਾ 98.47 ਫੀਸਦੀ ਦਰਜ ਕੀਤਾ ਗਿਆ। ਹਿਊਮੈਨਿਟੀਜ਼ (ਆਰਟਸ) ਵਰਗ ਵਿੱਚ 87.74 ਫੀਸਦੀ ਅਤੇ ਵੋਕੇਸ਼ਨਲ ਵਰਗ ਵਿੱਚ 87.80 ਫੀਸਦੀ ਵਿਦਿਆਰਥੀ ਸਫਲ ਹੋਏ।
ਪਿੰਡਾਂ ਨੇ ਸ਼ਹਿਰੀ ਵਿਦਿਆਰਥੀਆਂ ਨੂੰ ਪਛਾੜਿਆ
ਬੋਰਡ ਅਨੁਸਾਰ ਇਸ ਵਾਰ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਦਾ ਨਤੀਜਾ ਵੀ ਬਿਹਤਰ ਰਿਹਾ। ਪੇਂਡੂ ਖੇਤਰਾਂ ਦਾ ਨਤੀਜਾ 91.63 ਫੀਸਦੀ ਜਦਕਿ ਸ਼ਹਿਰੀ ਖੇਤਰਾਂ ਦਾ ਨਤੀਜਾ 91.24 ਫੀਸਦੀ ਦਰਜ ਕੀਤਾ ਗਿਆ। ਸਰਕਾਰੀ ਸਕੂਲਾਂ ਦਾ ਨਤੀਜਾ 91.41 ਫੀਸਦੀ ਅਤੇ ਗੈਰ-ਸਰਕਾਰੀ (ਪ੍ਰਾਈਵੇਟ) ਸਕੂਲਾਂ ਦਾ ਨਤੀਜਾ 92.68 ਫੀਸਦੀ ਰਿਹਾ।
ਜਾਣੋ ਕਿਵੇਂ ਦੇਖ ਸਕਦੇ ਹੋ ਨਤੀਜਾ
ਇਸ ਵਾਰ ਵਿਦਿਆਰਥੀਆਂ ਨੂੰ ਨਤੀਜਾ ਦੇਖਣ ਲਈ ਦੋ ਆਸਾਨ ਤਰੀਕੇ ਦਿੱਤੇ ਗਏ ਹਨ। ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਨਾਮ ਪਾ ਕੇ ਵੀ ਨਤੀਜੇ ਦੀ ਜਾਂਚ ਕੀਤੀ ਜਾ ਸਕਦੀ ਹੈ।
ਵੈੱਬਸਾਈਟ 'ਤੇ ਦੇਖੋ ਨਤੀਜਾ-
ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ PSEB Result 'ਤੇ ਜਾਣਾ ਹੋਵੇਗਾ। ਉੱਥੇ ਮੁੱਖ ਪੰਨੇ 'ਤੇ 12ਵੀਂ ਜਮਾਤ ਦੇ ਨਤੀਜੇ ਦਾ ਲਿੰਕ ਦਿਖਾਈ ਦੇਵੇਗਾ। ਲਿੰਕ ਖੋਲ੍ਹਣ ਤੋਂ ਬਾਅਦ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਂ ਨਾਮ ਭਰਨਾ ਹੋਵੇਗਾ। ਇਸ ਤੋਂ ਬਾਅਦ ਵਿਸ਼ਾ ਵਰਗ ਚੁਣ ਕੇ 'Result Search' ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਅਜਿਹਾ ਕਰਦੇ ਹੀ ਅੰਕ ਸੂਚੀ ਸਕ੍ਰੀਨ 'ਤੇ ਦਿਖਾਈ ਦੇਵੇਗੀ। ਵਿਦਿਆਰਥੀ ਚਾਹੁਣ ਤਾਂ ਆਪਣੀ ਡਿਟੇਲ ਮਾਰਕਸ਼ੀਟ (DMC) ਡਾਊਨਲੋਡ ਜਾਂ ਪ੍ਰਿੰਟ ਵੀ ਕਰ ਸਕਦੇ ਹਨ।
ਮੋਬਾਈਲ ਦੀ ਮਦਦ ਨਾਲ ਦੇਖੋ ਨਤੀਜਾ-
ਜੇਕਰ ਵੈੱਬਸਾਈਟ 'ਤੇ ਜ਼ਿਆਦਾ ਭੀੜ ਹੋਣ ਕਾਰਨ ਨਤੀਜਾ ਦੇਖਣ ਵਿੱਚ ਪਰੇਸ਼ਾਨੀ ਆਉਂਦੀ ਹੈ ਤਾਂ ਵਿਦਿਆਰਥੀਆਂ ਲਈ ਸੰਦੇਸ਼ ਸੇਵਾ (SMS) ਦੀ ਸਹੂਲਤ ਵੀ ਉਪਲਬਧ ਰਹੇਗੀ। ਇਸ ਦੇ ਲਈ ਵਿਦਿਆਰਥੀਆਂ ਨੂੰ ਆਪਣੇ ਮੋਬਾਈਲ ਤੋਂ PB12 ਲਿਖ ਕੇ ਉਸ ਦੇ ਅੱਗੇ ਆਪਣਾ ਰੋਲ ਨੰਬਰ ਦਰਜ ਕਰਨਾ ਹੋਵੇਗਾ ਅਤੇ ਇਸ ਨੂੰ 5676750 ਨੰਬਰ 'ਤੇ ਭੇਜਣਾ ਹੋਵੇਗਾ। ਕੁਝ ਹੀ ਦੇਰ ਵਿੱਚ ਨਤੀਜਾ ਮੋਬਾਈਲ 'ਤੇ ਸੰਦੇਸ਼ ਦੇ ਰੂਪ ਵਿੱਚ ਮਿਲ ਜਾਵੇਗਾ।
ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰੋ
ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਨਤੀਜਾ ਦੇਖਦੇ ਸਮੇਂ ਸਹੀ ਜਾਣਕਾਰੀ ਭਰਨ ਅਤੇ ਸਿਰਫ਼ ਅਧਿਕਾਰਤ ਵੈੱਬਸਾਈਟ ਦੀ ਹੀ ਵਰਤੋਂ ਕਰਨ। ਕਿਸੇ ਵੀ ਗਲਤ ਜਾਂ ਗੈਰ-ਅਧਿਕਾਰਤ ਜਾਣਕਾਰੀ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਹੇਠ ਦਿੱਤੇ ਲਿੰਕ ਰਾਹੀਂ ਦੇਖੋ ਨਤੀਜਾ
ਡਾਇਰੈਕਟ ਇਸ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕਰੋ ਬਾਰ੍ਹਵੀਂ ਜਮਾਤ ਦਾ ਨਤੀਜਾ:
ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਅੱਜ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਉੱਤੇ ਦੇਖ ਸਕਦੇ ਹਨ।
.jpg)