ਅਜਿਹੇ ਵਿਦਿਆਰਥੀਆਂ ਲਈ ਬੋਰਡ ਵੱਲੋਂ ਕੰਪਾਰਟਮੈਂਟ ਪ੍ਰੀਖਿਆ (Compartment Exam) ਕਰਵਾਈ ਜਾਵੇਗੀ, ਜਿਸ ਲਈ ਅਰਜ਼ੀਆਂ ਨਤੀਜੇ ਤੋਂ ਬਾਅਦ ਸ਼ੁਰੂ ਹੋਣਗੀਆਂ। ਵਿਦਿਆਰਥੀ ਕਿਸੇ ਵੀ ਸਹਾਇਤਾ ਲਈ ਟੋਲ ਫ੍ਰੀ ਨੰਬਰ 9549-161-161 'ਤੇ ਸੰਪਰਕ ਕਰ ਸਕਦੇ ਹਨ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ।
ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਸੋਮਵਾਰ ਨੂੰ ਦਸਵੀਂ ਦਾ ਨਤੀਜਾ ਐਲਾਨਿਆ। ਉਨ੍ਹਾਂ ਵੱਲੋਂ 272 ਵਿਦਿਆਰਥੀਆਂ ਦੀ ਜਾਰੀ ਮੈਰਿਟ ਸੂਚੀ ਮੁਤਾਬਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫਰੀਦਕੋਟ) ਦੀ ਵਿਦਿਆਰਥਣ ਹਰਲੀਨ ਸ਼ਰਮਾ ਪੁੱਤਰੀ ਜਸਵਿੰਦਰ ਕੁਮਾਰ ਨੇ 650/646 ਅੰਕ 99. 38 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਭਰ ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ।
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਚਨੌਲੀ ਬਸੀ (ਰੂਪਨਗਰ) ਦੀ ਮਨੀਮਹੇਸ਼ ਸ਼ਰਮਾ ਪੁੱਤਰੀ ਵਿਜੈ ਕੁਮਾਰ ਨੇ 650/645 ਅੰਕ ਲੈ ਕੇ 99.23 ਫੀਸਦੀ ਨਾਲ ਦੂਜਾ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਏ 245, ਚੀਫ ਖਾਲਸਾ ਦਿਵਾਨ ਮਾਡਲ ਟਾਊਨ, ਹੁਸ਼ਿਆਰਪੁਰ ਦੀ ਵਿਦਿਆਰਥਣ ਰੀਆ ਰਾਣੀ ਪੁੱਤਰੀ ਸਤਨਾਮ ਸਿੰਘ ਨੇ 650/645 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ 12 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ਉੱਤੇ ਦੇਖ ਸਕਦੇ ਹਨ।
ਅਧਿਕਾਰਤ ਵੈੱਬਸਾਈਟ:
ਸਿਰਫ਼ 4 ਸਟੈਪਸ ਵਿੱਚ ਚੈੱਕ ਕਰੋ ਨਤੀਜਾ:
ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਹੇਠਾਂ ਦਿੱਤੇ ਆਸਾਨ ਤਰੀਕੇ ਨਾਲ ਆਪਣਾ ਰਿਜ਼ਲਟ ਦੇਖ ਸਕਦੇ ਹਨ:
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
ਹੋਮ ਪੇਜ 'ਤੇ 'Result' ਦੇ ਐਕਟਿਵ ਲਿੰਕ 'ਤੇ ਕਲਿੱਕ ਕਰੋ।
ਆਪਣਾ ਰੋਲ ਨੰਬਰ ਦਰਜ ਕਰਕੇ ਸਬਮਿਟ (Submit) ਕਰੋ।
ਤੁਹਾਡਾ ਨਤੀਜਾ ਸਕ੍ਰੀਨ 'ਤੇ ਆ ਜਾਵੇਗਾ, ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ।
SMS ਰਾਹੀਂ ਵੀ ਚੈੱਕ ਹੋਵੇਗਾ ਨਤੀਜਾ:
ਜੇਕਰ ਇੰਟਰਨੈੱਟ ਦੀ ਸਹੂਲਤ ਨਹੀਂ ਹੈ ਜਾਂ ਵੈੱਬਸਾਈਟ ਬਿਜ਼ੀ ਹੈ, ਤਾਂ ਵਿਦਿਆਰਥੀ SMS ਰਾਹੀਂ ਵੀ ਨਤੀਜਾ ਜਾਣ ਸਕਦੇ ਹਨ। ਇਸ ਦੇ ਲਈ ਮੈਸੇਜ ਬਾਕਸ ਵਿੱਚ PB10 <ਰੋਲ ਨੰਬਰ> ਲਿਖ ਕੇ 5676750 'ਤੇ ਭੇਜਣਾ ਹੋਵੇਗਾ। ਕੁਝ ਹੀ ਸਮੇਂ ਵਿੱਚ ਨਤੀਜਾ ਤੁਹਾਡੇ ਫ਼ੋਨ ਦੇ ਇਨਬਾਕਸ ਵਿੱਚ ਆ ਜਾਵੇਗਾ।
ਫੇਲ੍ਹ ਹੋਣ 'ਤੇ ਘਬਰਾਓ ਨਾ, ਮਿਲੇਗਾ ਇੱਕ ਹੋਰ ਮੌਕਾ:
ਬੋਰਡ ਨੇ ਕਿਹਾ ਹੈ ਕਿ ਜੇਕਰ ਕੋਈ ਵਿਦਿਆਰਥੀ ਫੇਲ੍ਹ ਹੋ ਜਾਂਦਾ ਹੈ, ਤਾਂ ਉਸ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਅਜਿਹੇ ਵਿਦਿਆਰਥੀਆਂ ਲਈ ਬੋਰਡ ਵੱਲੋਂ ਕੰਪਾਰਟਮੈਂਟ ਪ੍ਰੀਖਿਆ (Compartment Exam) ਕਰਵਾਈ ਜਾਵੇਗੀ, ਜਿਸ ਲਈ ਅਰਜ਼ੀਆਂ ਨਤੀਜੇ ਤੋਂ ਬਾਅਦ ਸ਼ੁਰੂ ਹੋਣਗੀਆਂ। ਵਿਦਿਆਰਥੀ ਕਿਸੇ ਵੀ ਸਹਾਇਤਾ ਲਈ ਟੋਲ ਫ੍ਰੀ ਨੰਬਰ 9549-161-161 'ਤੇ ਸੰਪਰਕ ਕਰ ਸਕਦੇ ਹਨ।