PSEB Alert : ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸ ਦੇਈਏ ਕਿ ਨਤੀਜਿਆਂ ਦੇ ਐਲਾਨ ਦੇ ਨਾਲ-ਨਾਲ, ਸੂਬੇ ਦੇ ਟਾਪ ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟਾਪਰ ਸੂਚੀ 'ਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

PSEB 10th Class Result 2025 announced : ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ :
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ 16 ਮਈ ਨੂੰ ਦਸਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ। ਕੁੱਲ 2,77,746 ਵਿਦਿਆਰਥੀਆਂ ਵਿਚੋਂ 2,65,548 ਵਿਦਿਆਰਥੀ ਪਾਸ ਹੋਏ ਹਨ, ਜਿਸ ਨਾਲ ਕੁੱਲ ਪਾਸ ਪ੍ਰਤੀਸ਼ਤ 95.61% ਰਿਹਾ। ਇਸ ਸਾਲ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਲੜਕੀਆਂ ਦਾ ਕਬਜ਼ਾ ਰਿਹਾ। ਫ਼ਰੀਦਕੋਟ ਦੀ ਅਕਸ਼ਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰ ਦੀਪ ਕੌਰ ਨੇ 650 ਵਿਚੋਂ 650 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦ ਕਿ ਮਲੇਰਕੋਟਲਾ ਦੀ ਅਰਸ਼ਦੀਪ ਕੌਰ ਤੀਜੇ ਸਥਾਨ ਤੇ ਰਹੀ। ਇਨਾ ਤਿੰਨਾਂ ਲੜਕੀਆਂ ਨੇ 650 ਵਿਚੋਂ 650 ਅੰਕ ਪ੍ਰਾਪਤ ਕੀਤੇ। ਸਭ ਦੇ ਇਕੋ ਜਿਹੇ ਨੰਬਰ ਆਉਣ ਤੇ ਉਨ੍ਹਾਂ ਦੀ ਉਮਰ ਦੇ ਵਰਗ ਅਨੁਸਾਰ ਕ੍ਰਮਵਾਰ ਉਨ੍ਹਾਂ ਨੂੰ ਪੁਜ਼ੀਸ਼ਨਾਂ ਹਾਸਿਲ ਹੋਈਆਂ। ਲੜਕੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.85% ਪਾਸ ਪ੍ਰਤੀਸ਼ਤ ਹਾਸਲ ਕੀਤਾ, ਜੋ ਕਿ ਲੜਕਿਆਂ ਵੱਲੋਂ 95.61% ਦੀ ਤੁਲਨਾ ਵਿਚ ਵਧੀਆ ਪ੍ਰਦਰਸ਼ਨ ਦਰਸਾਉਂਦਾ ਹੈ।
ਇਸ ਦੇ ਨਾਲ ਹੀ ਨਗਰ ਅਤੇ ਪਿੰਡ ਖੇਤਰਾਂ ਵਿਚ ਵੀ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਪਿੰਡ ਖੇਤਰਾਂ ਵਿਚ ਪਾਸ ਪ੍ਰਤੀਸ਼ਤ 96.09% ਅਤੇ ਨਗਰ ਖੇਤਰਾਂ ਵਿਚ 94.71% ਰਿਹਾ। ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਅਧਿਕਾਰਕ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਰੋਲ ਨੰਬਰ ਦਰਜ ਕਰਕੇ ਦੇਖ ਸਕਦੇ ਹਨ।
PSEB 10th Result 2025 : 10ਵੀਂ ਦਾ ਨਤੀਜਾ ਦੇਖਣ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ
ਨਤੀਜਾ ਤੇ ਟਾਪਰਾਂ ਦੀ ਸੂਚੀ ਜਾਰੀ
ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸ ਦੇਈਏ ਕਿ ਨਤੀਜਿਆਂ ਦੇ ਐਲਾਨ ਦੇ ਨਾਲ-ਨਾਲ, ਸੂਬੇ ਦੇ ਟਾਪ ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟਾਪਰ ਸੂਚੀ 'ਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਅਕਸ਼ਨੂਰ ਕੌਰ : 650 ਫਰੀਦਕੋਟ
ਰਤਿੰਦਰਦੀਪ ਕੌਰ : 650 ਮੁਕਤਸਰ
ਅਰਸ਼ਦੀਪ ਕੌਰ : 650 : ਮਾਲੇਰਕੋਟਲਾ
SMS ਤੇ ਵੈੱਬਸਾਈਟ ਰਾਹੀਂ ਇੰਝ ਦੇਖੋ ਨਤੀਜਾ
ਪੰਜਾਬ ਬੋਰਡ ਵੱਲੋਂ ਨਤੀਜੇ ਜਾਰੀ ਹੋਣ ਕਰਨ ਦੇ ਨਾਲ ਹੀ ਡਾਇਰੈਕਟ ਲਿੰਕ ਅਧਿਕਾਰਤ ਵੈੱਬਸਾਈਟ 'ਤੇ ਐਕਟਿਵ ਹੋ ਗਿਆ ਹੈ। ਵਿਦਿਆਰਥੀ ਰੋਲ ਨੰਬਰ ਜਾਂ ਨਾਂ ਸਬਮਿਟ ਕਰ ਕੇ ਨਤੀਜਾ ਦੇਖ ਸਕਣਗੇ ਤੇ ਮਾਰਕਸ਼ੀਟ ਦੀ ਡਿਜੀਟਲ ਕਾਪੀ ਵੀ ਡਾਊਨਲੋਡ ਕਰਨ ਯੋਗ ਹੋਣਗੇ।
SMS ਰਾਹੀਂ ਕਿਵੇਂ ਚੈੱਕ ਕਰੀਏ ਨਤੀਜਾ (10th Result declared)
ਜਿਨ੍ਹਾਂ ਮਾਪਿਆਂ ਜਾਂ ਵਿਦਿਆਰਥੀਆਂ ਕੋਲ ਸਮਾਰਟਫੋਨ ਨਹੀਂ ਹੈ, ਉਹ ਵੀ ਖੁਦ ਨਤੀਜੇ ਦੇਖ ਸਕਣਗੇ ਤੇ ਕੈਫੇ 'ਚ ਵਾਧੂ ਖਰਚੇ ਤੋਂ ਬਚ ਸਕਣਗੇ। SMS ਰਾਹੀਂ ਨਤੀਜਾ ਦੇਖਣ ਲਈ PB10 ਲਿਖ ਕੇ 5676750 ਨੰਬਰ 'ਤੇ ਭੇਜੋ। ਮੈਸੇਜ ਭੇਜਣ ਤੋਂ ਥੋੜ੍ਹੀ ਦੇਰ ਬਾਅਦ ਤੁਹਾਡਾ ਨਤੀਜਾ ਬੋਰਡ ਵੱਲੋਂ ਤੁਹਾਡੇ ਇਨਬੌਕਸ 'ਚ ਭੇਜ ਦਿੱਤਾ ਜਾਵੇਗਾ।
Punjab Board 10th Result 2025 : ਵੈੱਬਸਾਈਟ 'ਤੇ ਨਤੀਜਾ ਦੇਖਣ ਲਈ ਇਹ ਸਟੈੱਪ ਕਰੋ ਫਾਲੋ :