ਸੀਨੀਅਰ ਰਿਪੋਰਟਰ, ਮੋਹਾਲੀ : ਪੰਜਾਬ ਬੋਰਡ 10ਵੀਂ ਦੇ ਨਤੀਜੇ 2022 (PSEB 10th Result 2022) ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ PSEB 10ਵੀਂ ਦੇ ਨਤੀਜੇ 2022 ਦਾ ਐਲਾਨ ਬਹੁਤ ਜਲਦ ਕੀਤਾ ਜਾ ਸਕਦਾ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, PSEB ਪੰਜਾਬ ਬੋਰਡ 4 ਜਾਂ 5 ਜੁਲਾਈ ਨੂੰ 10ਵੀਂ ਦੇ ਨਤੀਜੇ 2022 ਦਾ ਐਲਾਨ ਕਰ ਸਕਦਾ ਹੈ। ਇਸ ਦਾ ਮਤਲਬ ਹੈ ਕਿ ਵਿਦਿਆਰਥੀ ਸੋਮਵਾਰ 4 ਜੁਲਾਈ ਜਾਂ ਮੰਗਲਵਾਰ 5 ਜੁਲਾਈ ਨੂੰ PSEB 10ਵੀਂ ਦੇ ਨਤੀਜੇ 2022 ਨੂੰ ਦੇਖਣ ਦੇ ਯੋਗ ਹੋਣਗੇ। ਹਾਲਾਂਕਿ, ਪੰਜਾਬ ਬੋਰਡ ਮੈਟ੍ਰਿਕ ਨਤੀਜੇ 2022 ਦਾ ਅਧਿਕਾਰਤ ਐਲਾਨ ਮਿਤੀ ਅਜੇ ਬੋਰਡ ਵੱਲੋਂ ਐਲਾਨੀ ਨਹੀਂ ਗਈ ਹੈ। ਅਜਿਹੇ ਵਿਚ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਲਗਾਤਾਰ ਵਿਜ਼ਿਟ ਕਰਦੇ ਰਹਿਣ।

ਪੰਜਾਬ ਬੋਰਡ ਦੀ ਵੈੱਬਸਾਈਟ 'ਤੇ ਜਾਣ ਲਈ ਇਸ ਡਾਇਰੈਕਟ ਲਿੰਕ 'ਤੇ ਕਲਿੱਕ ਕਰੋ

How to Check PSEB 10th Result 2022 Online : ਪੰਜਾਬ ਬੋਰਡ 10ਵੀਂ ਰਿਜ਼ਲਟ ਚੈੱਕ ਕਰਨ ਲਈ ਇਨ੍ਹਾਂ ਸਟੈੱਪਸ ਨੂੰ ਕਰਨ ਫਾਲੋ

ਪੰਜਾਬ ਬੋਰਡ 10ਵੀਂ ਰਿਜ਼ਲਟ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ। ਇਸ ਤੋਂ ਬਾਅਦ ਹੋਮ ਪੇਜ 'ਤੇ 'ਰਿਜ਼ਲਟ' ਟੈਬ 'ਤੇ ਕਲਿੱਕ ਕਰੋ। ਹੁਣ ਪੀਐੱਸਈਬੀ ਜਮਾਤ 10 ਨਤੀਜਾ 2022 ਦੀ ਚੋਣ ਕਰੋ। ਹੁਣ ਦਿੱਤੇ ਗਏ ਸਥਾਨ 'ਚ ਆਪਣਾ ਰੋਲ ਨੰਬਰ ਜਾਂ ਨਾਂ ਦਰਜ ਕਰੋ। ਇਸ ਤੋਂ ਬਾਅਦ 'ਨਤੀਜਾ ਲੱਭੋ' ਟੈਬ 'ਤੇ ਕਲਿੱਕ ਕਰੋ। ਪੰਜਾਬ 10ਵੀਂ ਦਾ ਨਤੀਜਾ 2022 ਸਕ੍ਰੀਨ 'ਤੇ ਪ੍ਰਦਰਿਸ਼ਤ ਹੋਵੇਗਾ। ਨਤੀਜੇ ਦੀ ਜਾਂਚ ਕਰੋ ਤੇ ਇਸ ਨੂੰ ਅਗਲੇਰੇ ਸੰਦਰਭ ਲਈ ਸੁਰੱਖਿਅਤ ਰੱਖ ਲਓ। ਪੰਜਾਬ ਬੋਰਡ 10ਵੀਂ ਟਰਮ 2 ਦੀਆਂ ਪ੍ਰੀਖਿਆਵਾਂ 29 ਅਪ੍ਰੈਲ ਤੋਂ 19 ਮਈ, 2022 ਤਕ ਕੀਤੀਆਂ ਜਾਣਗੀਆਂ।

Posted By: Seema Anand