PSSSB VDO ਭਰਤੀ 2022 ਦੇ ਸਾਰੇ ਮਹੱਤਵਪੂਰਨ ਵੇਰਵੇ ਜਿਵੇਂ ਕਿ ਨੋਟੀਫਿਕੇਸ਼ਨ, ਯੋਗਤਾ, ਉਮਰ ਹੱਦ, ਤਨਖਾਹ, ਆਨਲਾਈਨ ਅਰਜ਼ੀ, ਅਰਜ਼ੀ ਫੀਸ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।

PSSSB VDO Recruitment 2022 : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ (VDO) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। PSSSB ਨੇ ਗ੍ਰਾਮ ਵਿਕਾਸ ਆਰਗੇਨਾਈਜ਼ਰ/ਗ੍ਰਾਮ ਸੇਵਕ ਦੀਆਂ ਅਸਾਮੀਆਂ 'ਤੇ ਭਰਤੀ ਸ਼ੁਰੂ ਕਰ ਦਿੱਤੀ ਹੈ। ਵੀ.ਡੀ.ਓ. ਭਰਤੀ ਲਈ 15 ਮਈ, 2022 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। PSSSB VDO ਭਰਤੀ 2022 ਦੇ ਸਾਰੇ ਮਹੱਤਵਪੂਰਨ ਵੇਰਵੇ ਜਿਵੇਂ ਕਿ ਨੋਟੀਫਿਕੇਸ਼ਨ, ਯੋਗਤਾ, ਉਮਰ ਹੱਦ, ਤਨਖਾਹ, ਆਨਲਾਈਨ ਅਰਜ਼ੀ, ਅਰਜ਼ੀ ਫੀਸ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।
PSSSB ਨੇ ਭਰਤੀ ਸਬੰਧੀ ਨੋਟੀਫਿਕੇਸ਼ਨ 07 ਮਈ 2022 ਨੂੰ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾਰੀ ਕੀਤਾ ਹੈ। ਇਸ ਭਰਤੀ ਤਹਿਤ ਕੁੱਲ 792 ਅਸਾਮੀਆਂ ਭਰੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ PSSSB ਵਿਲੇਜ ਡਿਵੈੱਲਪਮੈਂਟ ਆਰਗੇਨਾਈਜ਼ਰ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਪੜ੍ਹਨਾ ਤੇ ਸਮਝਣਾ ਚਾਹੀਦਾ ਹੈ। ਉਮੀਦਵਾਰ 27 ਜੂਨ 2022 ਸ਼ਾਮ 5 ਵਜੇ ਤਕ ਅਪਲਾਈ ਕਰ ਸਕਦੇ ਹਨ।
ਜਿਹੜੇ ਉਮੀਦਵਾਰ ਗ੍ਰਾਮ ਵਿਕਾਸ ਆਰਗੇਨਾਈਜ਼ਰ ਭਾਵ ਗ੍ਰਾਮ ਸੇਵਕ ਦੇ ਅਹੁਦਿਆਂ ਲਈ ਚੁਣੇ ਜਾਣਗੇ ਜਿਨ੍ਹਾਂ ਨੂੰ 19,900 ਰੁਪਏ ਤੋਂ 63,200 ਰੁਪਏ ਤਕ ਦੀ ਤਨਖ਼ਾਹ ਮਿਲੇਗੀ। PSSSB ਨੇ ਵਿਲੇਜ ਡਿਵੈੱਲਪਮੈਂਟ ਆਰਗੇਨਾਈਜ਼ਰ ਦੀਆਂ ਅਸਾਮੀਆਂ ਦੀ ਚੋਣ ਲਈ ਭਰਤੀ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਫਿਲਹਾਲ ਨਹੀਂ ਕੀਤਾ ਹੈ।