PSPCL Recruitment 2021 : ਬਿਜਲੀ ਵਿਭਾਗ 'ਚ ਨਿਕਲੀਆਂ ਅਸਾਮੀਆਂ, ਇੰਝ ਕਰੋ ਅਪਲਾਈ, 16 ਦਸੰਬਰ ਹੈ ਆਖਰੀ ਤਰੀਕ
ਅਪਲਾਈ ਪ੍ਰਕਿਰਿਆ 24 ਨਵੰਬਰ 2021 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਆਖਰੀ ਤਰੀਕ 15 ਦਸੰਬਰ 2021 ਹੈ। ਵਿਦਿਆਰਥੀਆਂ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋਣ ਲਈ ਅਪਲਾਈ ਫੀਸ ਕੁਝ ਨਹੀਂ ਦੇਣੀ ਪਵੇਗੀ। ਵਿਦਿਆਰਥੀਆਂ ਦੀ ਚੋਣ ਆਈਟੀਆਈ ਕੋਰਸ 'ਚ ਮਿਲੇ ਅੰਕਾਂ ਤੇ ਮੈਰਿਟ ਦੇ ਆਧਾਰ 'ਤੇ ਹੋਵੇਗੀ।
Publish Date: Sun, 28 Nov 2021 09:42 AM (IST)
Updated Date: Wed, 15 Dec 2021 05:42 PM (IST)
PSPCL Recruitment 2021 : ਜੇਕਰ ਤੁਸੀਂ ਬਿਜਲੀ ਵਿਭਾਗ 'ਚ ਭਰਤੀ ਹੋਣ ਦੀ ਚਾਹ ਰੱਖਦੇ ਹੋ ਤਾਂ ਤੁਹਾਡੇ ਲਈ ਇਕ ਵੱਡਾ ਮੌਕਾ ਹੈ। ਪੰਜਾਬ ਬਿਜਲੀ ਵਿਭਾਗ 'ਚ ਲਾਈਨਮੈਨ ਦੀਆਂ 600 ਪੋਸਟਾਂ 'ਤੇ ਭਰਤੀ ਕੱਢੀ ਗਈ ਹੈ। ਲਾਈਨਮੈਨ ਦੀਆਂ 600 ਅਸਾਮੀਆਂ ਲਈ ਆਮ ਵਰਗ ਦੇ 366, ਐੱਸਸੀ ਦੇ 150, ਪੱਛੜੇ ਵਰਗ ਦੇ 60, ਦਿਵਿਆਂਗ ਦੇ 24 ਕੈਂਡੀਡੇਟ ਸਿਲੈਕਟ ਕੀਤੇ ਜਾਣਗੇ। ਸਿਲੈਕਟ ਹੋਏ ਉਮੀਦਵਾਰਾਂ ਦੀ ਤਨਖ਼ਾਹ ਅਪ੍ਰੇਂਟਿਸਸ਼ਿਪ ਐਕਟ 1961 ਅਨੁਸਾਰ ਹੋਵੇਗੀ। ਜੇਕਰ ਤੁਸੀਂ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੀ ਅਧਿਕਾਰਤ ਵੈੱਬਸਾਈਟ pspcl.in 'ਤੇ ਵਿਜ਼ਿਟ ਕਰੋ।
ਅਪਲਾਈ ਪ੍ਰਕਿਰਿਆ 24 ਨਵੰਬਰ 2021 ਤੋਂ ਸ਼ੁਰੂ ਹੋ ਚੁੱਕੀ ਹੈ ਤੇ ਆਖਰੀ ਤਰੀਕ 15 ਦਸੰਬਰ 2021 ਹੈ। ਵਿਦਿਆਰਥੀਆਂ ਲਈ ਚੰਗੀ ਖ਼ਬਰ ਇਹ ਹੈ ਕਿ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋਣ ਲਈ ਅਪਲਾਈ ਫੀਸ ਕੁਝ ਨਹੀਂ ਦੇਣੀ ਪਵੇਗੀ। ਵਿਦਿਆਰਥੀਆਂ ਦੀ ਚੋਣ ਆਈਟੀਆਈ ਕੋਰਸ 'ਚ ਮਿਲੇ ਅੰਕਾਂ ਤੇ ਮੈਰਿਟ ਦੇ ਆਧਾਰ 'ਤੇ ਹੋਵੇਗੀ। ਇਸ ਭਰਤੀ ਪ੍ਰਕਿਰਿਆ ਲਈ ਨਾ ਹੀ ਕੋਈ ਪ੍ਰੀਖਿਆ ਹੋਵੇਗੀ ਤੇ ਨਾ ਇੰਟਰਵਿਊ।