PSEB : 12ਵੀਂ ਜਮਾਤ ਦੇ ਵਿਦਿਆਰਥੀ ਅੱਜ ਦੇਖ ਸਕਦੇ ਹਨ ਨਤੀਜਾ, ਇਹ ਹੈ ਪ੍ਰੋਸੈੱਸ
PSEB 12th Result 2021 declared : ਦਰਅਸਲ ਬੋਰਡ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ 12ਵੀਂ ਜਮਾਤ ਦੇ ਨਤੀਜੇ ਦੇ ਲਿੰਕ ਨੂੰ ਐਲਾਨ ਤੋਂ ਬਾਅਦ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਐਕਟਿਵ ਕਰ ਦਿੱਤਾ ਜਾਵੇਗਾ ਜਿਸ ਕਾਰਨ ਇਕਦਮ ਵੈੱਬਸਾਈਟ 'ਤੇ ਲੋਡ ਵਧਣ ਨਾਲ ਉਹ ਕ੍ਰੈਸ਼ ਹੋ ਗਈ।
Publish Date: Fri, 30 Jul 2021 02:57 PM (IST)
Updated Date: Sat, 31 Jul 2021 10:15 AM (IST)
PSEB 12th Result 2021 declared : ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਵਰ੍ਹੇ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ੁੱਕਰਵਾਰ ਦੁਪਹਿਰੇ ਐਲਾਨ ਦਿੱਤਾ ਗਿਆ। ਥੋੜ੍ਹੀ ਦੇਰ ਬਾਅਦ ਅਚਾਨਕ ਬੋਰਡ ਦੀ ਅਧਿਕਾਰਤ ਵੈੱਬਸਾਈਟ ਕ੍ਰੈਸ਼ ਹੋ ਗਈ ਜਿਸ ਕਾਰਨ ਸ਼ੁੱਕਰਵਾਰ ਨੂੰ ਨਤੀਜਾ ਦੇਖਣਾ ਸੰਭਵ ਨਹੀਂ ਹੋ ਸਕਿਆ। ਬੋਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਦਿਆਰਥੀ ਸ਼ਨਿਚਰਵਾਰ ਨੂੰ 10 ਵਜੇ ਤੋਂ ਬਾਅਦ ਨਤੀਜਾ ਦੇਖ ਸਕਦੇ ਹਨ।
PSEB 12th Result 2021 : ਇਨ੍ਹਾਂ ਸਟੈੱਪਸ 'ਚ ਕਰੋ ਚੈੱਕ
ਪੰਜਾਬ ਬੋਰਡ ਦੇ ਸੀਨੀਅਰ ਸੈਕੰਡਰੀ ਜਮਾਤ ਦੇ ਵਿਦਿਆਰਥੀ ਨਿਰਧਾਰਤ ਸਮੇਂ 'ਤੇ ਐਲਾਨ ਤੋਂ ਬਾਅਦ ਆਪਣਾ ਨਤੀਜਾ ਚੈੱਕ ਕਰਨ ਲਈ ਬੋਰਡ ਦੀ ਵੈੱਬਸਾਈਟ 'ਤੇ ਵਿਜ਼ਿਟ ਕਰਨ ਤੇ ਹੋਮ ਪੇਜ 'ਤੇ ਹੀ ਦਿੱਤੇ ਗਏ ਲੇਟੈਸਟ ਨਿਊਜ਼ ਸੈਕਸ਼ਨ 'ਚ ਉਪਲਬਧ ਕਰਵਾਏ ਜਾਣ ਵਾਲੇ ਰਿਜ਼ਲਟ ਨਾਲ ਸੰਬੰਧਤ ਲਿੰਕ 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਨਵੇਂ ਪੇਜ 'ਤੇ ਆਪਣੇ ਵੇਰਵੇ (ਜਿਵੇਂ- ਰੋਲ ਨੰਬਰ ਆਦਿ), ਭਰ ਕੇ ਸਬਮਿਟ ਕਰਨ। ਇਸ ਤੋਂ ਬਾਅਦ ਵਿਦਿਆਰਥੀ ਆਪਣਾ ਪੰਜਾਬ 12ਵੀਂ ਰਿਜ਼ਲਟ 2021 ਤੇ ਸਕੋਰ ਕਾਰਡ ਸਕ੍ਰੀਨ 'ਤੇ ਦੇਖ ਸਕਣਗੇ। ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਸਾਫਟ ਕਾਪੀ ਵੀ ਸੇਵ ਕਰ ਲੈਣ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਸਾਲ 2021 ਦੀਆਂ ਬੋਰਡ ਪ੍ਰੀਖਿਆਵਾਂ ਨੂੰ ਪੰਜਾਬ ਸਰਕਾਰ ਵੱਲੋਂ ਰੱਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸੂਬਾ ਸਰਕਾਰ 'ਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਸੀ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ (PSEB) ਵੱਲੋਂ ਸੀਨੀਅਰ ਸੈਕੰਡਰੀ ਦੇ ਨਤੀਜਿਆਂ ਨੂੰ CBSE ਦੇ ਪੈਟਰਨ 'ਤੇ ਤਿਆਰ ਕੀਤਾ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ ਤੋਂ ਕੁੱਲ 3,08,000 ਵਿਦਿਆਰਥੀ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਲਈ ਰਜਿਸਟਰਡ ਕੀਤਾ ਸੀ।