PSEB 5th Class Result 2022 : 22 ਮਾਰਚ 2022 ਨੂੰ ਆਰੰਭ ਹੋਈਆਂ ਪ੍ਰੀਖਿਆਵਾਂ ’ਚ ਕੁਲ 3 ਲੱਖ 19 ਹਜ਼ਾਰ 86 ਪ੍ਰੀਖਿਆਰਥੀਆਂ ਨੇ ਪੇਪਰ ਦਿੱਤੇ ਸਨ, ਇਨ੍ਹਾਂ ਵਿਚੋਂ 3 ਲੱਖ 17 ਹਜ਼ਾਰ 728 ਪਾਸ ਜਦੋਂ 882 ਫੇਲ੍ਹ ਹੋ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਫੇਲ੍ਹ ਵਿਦਿਆਰਥੀਆਂ ਨੂੰ ਦੋ ਮਹੀਨੇ ਬਾਅਦ ਦੁਬਾਰਾ ਮੌਕਾ ਦਿੱਤਾ ਜਾਵੇਗਾ

PSEB 5th Class Result 2022 declared : ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸਾਲ 2021-22 ਨਾਲ ਸਬੰਧਤ ਪੰਜਵੀਂ ਜਮਾਤ ਦਾ ਨਤੀਜਾ ਸ਼ੁੱਕਰਵਾਰ ਨੂੰ ਐਲਾਨ ਦਿੱਤਾ ਹੈ। ਨਤੀਜਾ 99.57 ਫ਼ੀਸਦੀ ਰਿਹਾ ਜੋ ਕਿ ਸਾਲ 2021 ਨਾਲੋਂ 0.19 ਤੇ 2020 ਨਾਲੋਂ 0.26 ਫ਼ੀਸਦੀ ਘੱਟ ਹੈ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ‘ਸਿਲਵਰ ਵਾਟਿਕਾ ਕਾਨਵੈਂਟ ਸਕੂਲ’ ਦੀ ਵਿਦਿਆਰਥਣ ਸੁਖਮਨ ਕੌਰ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦੂਜੇ ਸਥਾਨ ’ਤੇ ਰਾਜਵੀਰ ਮੌਮੀ ਤੇ ਤੀਜੇ ਸਥਾਨ ਲਈ ਸਹਿਜਪ੍ਰੀਤ ਕੌਰ (ਦੋਵੇਂ ਡੱਲਾ ਜ਼ਿਲ੍ਹਾ ਕਪੂਰਥਲਾ) ਨੇ ਵੀ 500-500 ਅੰਕ ਹੀ (100 ਫ਼ੀਸਦੀ) ਪ੍ਰਾਪਤ ਕੀਤੇ, ਪਰ ਸੁਖਮਨ ਕੌਰ ਇਨ੍ਹਾਂ ਦੋਹਾਂ ਪ੍ਰੀਖਿਆਰਥੀਆਂ ਨਾਲੋਂ ਛੋਟੀ ਉਮਰ ਦੀ ਪ੍ਰੀਖਿਆਰਥਣ ਹੋਣ ਕਰਕੇ ਅੱਵਲ ਘੋਸ਼ਿਤ ਕਰ ਦਿੱਤੀ ਗਈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਅੱਜ ਆਨਲਾਈਨ ਨਤੀਜਾ ਦੇਖ ਸਕਣਗੇ।
22 ਮਾਰਚ 2022 ਨੂੰ ਆਰੰਭ ਹੋਈਆਂ ਪ੍ਰੀਖਿਆਵਾਂ ’ਚ ਕੁਲ 3 ਲੱਖ 19 ਹਜ਼ਾਰ 86 ਪ੍ਰੀਖਿਆਰਥੀਆਂ ਨੇ ਪੇਪਰ ਦਿੱਤੇ ਸਨ, ਇਨ੍ਹਾਂ ਵਿਚੋਂ 3 ਲੱਖ 17 ਹਜ਼ਾਰ 728 ਪਾਸ ਜਦੋਂ 882 ਫੇਲ੍ਹ ਹੋ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਫੇਲ੍ਹ ਵਿਦਿਆਰਥੀਆਂ ਨੂੰ ਦੋ ਮਹੀਨੇ ਬਾਅਦ ਦੁਬਾਰਾ ਮੌਕਾ ਦਿੱਤਾ ਜਾਵੇਗਾ ਜਦੋਂ ਕਿ 814 ਪ੍ਰੀਖਿਆਰਥੀ ਜਿਨ੍ਹਾਂ ਦਾ ਨਤੀਜਾ ਤਕਨੀਕੀ ਕਾਰਨਾਂ ਕਰ ਕੇ ਰੋਕਣਾ ਪਿਆ ਦੀ ਰੁਕਾਵਟ ਦੂਰ ਕਰਨ ਉਪਰੰਤ ਨਤੀਜੇ ਜਾਰੀ ਕਰ ਦਿੱਤੇ ਜਾਣਗੇ।
1. ਸਭ ਤੋਂ ਪਹਿਲਾਂ ਪੰਜਾਬ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ।
2. ਇਸ ਤੋਂ ਬਾਅਦ ਰਿਜ਼ਲਟ ਬਟਨ 'ਤੇ ਕਲਿੱਕ ਕਰੋ।
3. ਅਧਿਕਾਰਤ ਵੈੱਬਸਾਈਟ 'ਤੇ ਹੋਮਪੇਜ ਨਜ਼ਰ ਆਉਣ ਤੋਂ ਬਾਅਦ ਲੋੜੀਂਦੀ ਡਿਟੇਲ ਭਰੋ।
4. ਫਿਰ ਵਿਊ ਬਟਨ 'ਤੇ ਕਲਿੱਕ ਕਰੋ ਤੇ ਨਤੀਜਾ ਚੈੱਕ ਕਰੋ।
5. ਹੁਣ ਵਿਦਿਆਰਥੀ ਆਪਣਾ ਨਤੀਜਾ ਡਾਊਨਲੋਡ ਕਰ ਕੇ ਉਸ਼ ਦਾ ਪ੍ਰਿੰਟ ਲੈ ਸਕਦੇ ਹਨ।
ਪੰਜਵੀਂ ਜਮਾਤ ਨਾਲ ਸਬੰਧਤ ਪ੍ਰੀਖਿਆਵਾਂ ’ਚ ਚਾਰ ਵੱਖ-ਵੱਖ ਵਰਗਾਂ ਦੇ ਸਕੂਲਾਂ ਤੋਂ ਵਿਦਿਆਰਥੀ ਸ਼ਾਮਲ ਹੋਏ। ਪਾਸ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਐਫ਼ੀਲੀਏਟਿਡ ਸਕੂਲਾਂ ਦਾ ਨਤੀਜਾ 99.73 ਫ਼ੀਸਦੀ ਰਿਹਾ ਜੋ ਕਿ ਪੰਜਾਬ ਭਰ ’ਚ ਸਭ ਤੋਂ ਵੱਧ ਹੈ। ਦੂਜੇ ਸਥਾਨ ’ਤੇ ਸਰਕਾਰੀ ਸਕੂਲ 99.55 ਫ਼ੀਸਦੀ ਜਦੋਂ ਕਿ ਐਸੋਸੀਏਟਿਡ ਸਕੂਲਾਂ ਦੇ ਵਿਦਿਆਰਥੀ 99.53 ਫ਼ੀਸਦੀ ਪਾਸ-ਪ੍ਰਤੀਸ਼ਤਤਾ ਨਾਲ ਤੀਜੇ ਸਥਾਨ ਤੇ ਏਡਿਡ ਸਕੂਲ 99.08 ਫੀਸਦੀ ਨਾਲ ਫਾਡੀ ਰਹੇ। ਇਨ੍ਹਾਂ ਨਤੀਜਿਆਂ ਵਿਚ ਕੁਡ਼ੀਆਂ ਨੇ ਇਕ ਵਾਰ ਫਿਰ ਆਪਣੇ ਬਿਹਤਰੀਨ ਪ੍ਰਦਸ਼ਨ ਸਦਕਾ ਮੁੰਡਿਆਂ ਨੂੰ ਪਛਾਡ਼ ਦਿੱਤਾ ਹੈ। ਇਸ ਸਾਲ ਕੁਲ 1 ਲੱਖ 49 ਹਜ਼ਾਰ 942 ਕੁਡ਼ੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਦਾ ਨਤੀਜਾ 99.63 ਫ਼ੀਸਦੀ ਰਿਹਾ ਜੋ ਕਿ ਮੁੰਡਿਆਂ (99.52 ਫ਼ੀਸਦੀ) ਨਾਲੋਂ 0.11 ਫ਼ੀਸਦੀ ਜ਼ਿਆਦਾ ਹੈ। ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਨਤੀਜਿਆਂ ਦੇ ਮੁਲਾਂਕਣ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀ 99.83 ਫ਼ੀਸਦੀ ਪਾਸ-ਪ੍ਰਤੀਸ਼ਤਤਾ ਨਾਲ ਪੰਜਾਬ ਭਰ ’ਚੋਂ ਮੋਹਰੀ ਰਹੇ। ਐੱਸਬੀਐੱਸ ਨਗਰ ਦੇ ਕੁਲ 6 ਹਜ਼ਾਰ 541 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿਚੋਂ 6 ਹਜ਼ਾਰ 530 ਪਾਸ ਹੋ ਗਏ। ਇਸੇ ਤਰ੍ਹਾਂ ਤਰਨਤਾਰਨ 99.81 ਫ਼ੀਸਦੀ ਦੂਜੇ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ 99.80 ਫ਼ੀਸਦੀ ਪਾਸ-ਪ੍ਰਤੀਸ਼ਤਤਾ ਨਾਲ ਤੀਜੇ ਸਥਾਨ ਰਿਹਾ ਹੈ।
ਦੱਸਣਯੋਗ ਹੈ ਕਿ ਸਾਲ 2021-22 ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁਲ 11 ਵਿਸ਼ਿਆਂ ਦੇ ਇਮਤਿਹਾਨ ਲਏ ਸਨ, ਇਨ੍ਹਾਂ ਵਿਚੋਂ 66 ਵਿਦਿਆਰਥੀਆਂ ਨੇ ‘ਉਰਦੂ’ ਵਿਸ਼ੇ ਦਾ ਪਹਿਲੀ ਭਾਸ਼ਾ ਵਜੋਂ ਪੇਪਰ ਦਿੱਤਾ ਸੀ ਜਿਨ੍ਹਾਂ ਦਾ ਨਤੀਜਾ 100 ਫ਼ੀਸਦੀ ਰਿਹਾ। ਅੰਗਰੇਜ਼ੀ, ਗਣਿਤ, ਵਾਤਾਵਰਨ ਸਿੱਖਿਆ ਤੇ ਸਵਾਗਤ ਜ਼ਿੰਦਗੀ ਅਜਿਹੇ ਹਨ ਜਿਨ੍ਹਾਂ ’ਚ ਕੁਲ ਅਪੀਅਰ 3 ਲੱਖ 19 ਹਜ਼ਾਰ 86 ਵਿਦਿਆਰਥੀਆਂ ਦੇ ਪਰਚੇ ਜਦੋਂ ਕਿ 3 ਲੱਖ 19 ਹਜ਼ਾਰ 86 ਵਿਦਿਆਰਥੀਆਂ ਵਿਚੋਂ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਸਿਰਫ਼ 2 ਲੱਖ 78 ਹਜ਼ਾਰ 371 ਵਿਦਿਆਰਥੀਆਂ ਨੇ ਅਪਣਾਇਆ। ਇਸੇ ਤਰ੍ਹਾਂ 40 ਹਜ਼ਾਰ 469 ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਨੂੰ ਆਪਣੀ ਪਹਿਲੀ ਭਾਸ਼ਾ ਤੇ 2 ਲੱਖ 77 ਹਜ਼ਾਰ 908 ਵਿਦਿਆਰਥੀਆਂ ਨੇ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਪ੍ਰਵਾਨ ਕੀਤਾ।