- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ 10ਵੀਂ ਦੀ ਮੈਰਿਟ ਸੂਚੀ ਵਿੱਚ ਇਸ ਵਾਰ ਵੱਖ-ਵੱਖ ਜ਼ਿਲ੍ਹਿਆਂ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾਈ ਹੈ। 272 ਵਿਦਿਆਰਥੀਆਂ ਦੀ ਇਸ ਸੂਚੀ ਵਿੱਚ ਸਭ ਤੋਂ ਉੱਪਰ ਫਰੀਦਕੋਟ ਜ਼ਿਲ੍ਹੇ ਦੀ ਹਰਲੀਨ ਸ਼ਰਮਾ ਰਹੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ 10ਵੀਂ ਦੀ ਮੈਰਿਟ ਸੂਚੀ ਵਿੱਚ ਇਸ ਵਾਰ ਵੱਖ-ਵੱਖ ਜ਼ਿਲ੍ਹਿਆਂ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾਈ ਹੈ। 272 ਵਿਦਿਆਰਥੀਆਂ ਦੀ ਇਸ ਸੂਚੀ ਵਿੱਚ ਸਭ ਤੋਂ ਉੱਪਰ ਫਰੀਦਕੋਟ ਜ਼ਿਲ੍ਹੇ ਦੀ ਹਰਲੀਨ ਸ਼ਰਮਾ ਰਹੀ ਹੈ।
ਮੁੱਖ ਜ਼ਿਲ੍ਹੇ ਅਤੇ ਮੋਹਰੀ ਵਿਦਿਆਰਥੀ:
ਫਰੀਦਕੋਟ (ਜੈਤੋ): ਹਰਲੀਨ ਸ਼ਰਮਾ (ਪਹਿਲਾ ਸਥਾਨ)
ਰੂਪਨਗਰ : ਮਨੀਮਹੇਸ਼ ਸ਼ਰਮਾ (ਦੂਜਾ ਸਥਾਨ)
ਹੁਸ਼ਿਆਰਪੁਰ: ਰੀਆ ਰਾਣੀ (ਤੀਜਾ ਸਥਾਨ)
ਇਸ ਸਾਲ ਦੀ ਮੈਰਿਟ ਸੂਚੀ ਵਿੱਚ ਕੁੜੀਆਂ ਦਾ ਪੂਰੀ ਤਰ੍ਹਾਂ ਦਬਦਬਾ ਰਿਹਾ। ਬੋਰਡ ਦੇ ਅੰਕੜਿਆਂ ਅਨੁਸਾਰ, ਮੈਰਿਟ ਸੂਚੀ ਵਿੱਚ ਸ਼ਾਮਲ 272 ਵਿਦਿਆਰਥੀਆਂ ਵਿੱਚੋਂ 220 ਕੁੜੀਆਂ ਹਨ, ਜਦਕਿ ਸਿਰਫ਼ 52 ਮੁੰਡੇ ਹੀ ਆਪਣੀ ਥਾਂ ਬਣਾ ਸਕੇ। ਇਸ ਵਾਰ ਕੁੱਲ ਪਾਸ ਫੀਸਦੀ 94.52% ਰਹੀ। ਕੁੱਲ 2 ਲੱਖ 54 ਹਜ਼ਾਰ ਵਿਦਿਆਰਥੀ ਸਫ਼ਲ ਹੋਏ ਹਨ। ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ 1 ਲੱਖ 32 ਹਜ਼ਾਰ ਮੁੰਡੇ ਅਤੇ 1 ਲੱਖ 22 ਹਜ਼ਾਰ ਕੁੜੀਆਂ ਸ਼ਾਮਲ ਹਨ।