JEE Mains Session 2 Result 2026: ਜੇਈਈ ਮੇਨ ਸੈਸ਼ਨ-2 ਪੇਪਰ-2 ਦਾ ਨਤੀਜਾ ਜਾਰੀ, ਇਹ ਰਿਹਾ ਡਾਊਨਲੋਡ ਕਰਨ ਲਈ Direct Link
ਐਨਟੀਏ ਵੱਲੋਂ ਜੇਈਈ ਮੇਨ ਸੈਸ਼ਨ-2 ਪੇਪਰ-2 ਦੀ ਪ੍ਰੀਖਿਆ 07 ਅਪ੍ਰੈਲ ਨੂੰ ਕਰਵਾਈ ਗਈ ਸੀ। ਜੇਈਈ ਮੇਨ ਸੈਸ਼ਨ-2 ਪੇਪਰ-2 ਪ੍ਰੀਖਿਆ ਦਾ ਨਤੀਜਾ ਡਾਊਨਲੋਡ ਕਰਨ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ।
Publish Date: Wed, 06 May 2026 11:12 AM (IST)
Updated Date: Wed, 06 May 2026 11:14 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜੇਈਈ ਮੇਨ ਸੈਸ਼ਨ-2 ਪੇਪਰ-2 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਜੇਈਈ ਮੇਨ ਸੈਸ਼ਨ-2 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰ ਐਨਟੀਏ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਐਨਟੀਏ ਵੱਲੋਂ ਜੇਈਈ ਮੇਨ ਸੈਸ਼ਨ-2 ਪੇਪਰ-2 ਦੀ ਪ੍ਰੀਖਿਆ 07 ਅਪ੍ਰੈਲ ਨੂੰ ਕਰਵਾਈ ਗਈ ਸੀ। ਜੇਈਈ ਮੇਨ ਸੈਸ਼ਨ-2 ਪੇਪਰ-2 ਪ੍ਰੀਖਿਆ ਦਾ ਨਤੀਜਾ ਡਾਊਨਲੋਡ ਕਰਨ ਲਈ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰਨਾ ਹੋਵੇਗਾ।
ਇਨ੍ਹਾਂ ਸਟੈਪਸ ਰਾਹੀਂ ਡਾਊਨਲੋਡ ਕਰੋ ਨਤੀਜਾ
ਐਨਟੀਏ ਵੱਲੋਂ ਜੇਈਈ ਮੇਨ ਸੈਸ਼ਨ-2 ਪੇਪਰ-2 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਨਤੀਜਾ ਡਾਊਨਲੋਡ ਕਰਨ ਲਈ ਇੱਥੇ ਆਸਾਨ ਸਟੈਪਸ ਦੱਸੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਕੇ ਵਿਦਿਆਰਥੀ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।
ਨਤੀਜਾ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ jeemain.nta.nic.in 'ਤੇ ਜਾਓ।
ਹੁਣ ਵੈੱਬਸਾਈਟ ਦੇ ਹੋਮਪੇਜ 'ਤੇ ਵਿਦਿਆਰਥੀ Candidate Activity ਸੈਕਸ਼ਨ 'ਤੇ ਕਲਿੱਕ ਕਰਨ।
ਇਸ ਤੋਂ ਬਾਅਦ Score Card for JEE(Main) – 2026 [Session-II] Paper-2 (B.Arch. / B.Planning) ਲਿੰਕ 'ਤੇ ਕਲਿੱਕ ਕਰੋ।
ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਕੈਪਚਾ ਕੋਡ ਦਰਜ ਕਰੋ।
ਲੌਗਇਨ ਵੇਰਵੇ ਦਰਜ ਕਰਨ ਤੋਂ ਬਾਅਨ ਨਤੀਜਾ ਤੁਹਾਡੀ ਸਕ੍ਰੀਨ 'ਤੇ ਓਪਨ ਹੋ ਜਾਵੇਗਾ।
ਅੰਤ ਵਿੱਚ ਇਸਦਾ ਇੱਕ ਪ੍ਰਿੰਟ ਆਊਟ ਵੀ ਕੱਢ ਲਓ।
ਡਾਇਰੈਕਟ ਇਸ ਲਿੰਕ 'ਤੇ ਕਲਿੱਕ ਕਰਕੇ ਡਾਊਨਲੋਡ ਕਰੋ ਨਤੀਜਾ