CUET UG 2026 City Slip: NTA ਵੱਲੋਂ ਐਗਜ਼ਾਮ ਸਿਟੀ ਸਲਿੱਪ ਜਾਰੀ, ਪ੍ਰੀਖਿਆ 11 ਮਈ ਤੋਂ, ਇੰਝ ਕਰੋ ਡਾਊਨਲੋਡ
ਪ੍ਰੀਖਿਆ ਵਿੱਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀ ਤੁਰੰਤ NTA ਦੀ ਅਧਿਕਾਰਤ ਵੈੱਬਸਾਈਟ cuet.nta.nic.in 'ਤੇ ਜਾ ਕੇ ਆਪਣੀ ਸਿਟੀ ਸਲਿੱਪ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
Publish Date: Thu, 30 Apr 2026 11:46 AM (IST)
Updated Date: Thu, 30 Apr 2026 11:55 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰਗ੍ਰੈਜੁਏਟ (CUET UG 2026) ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਐਗਜ਼ਾਮ ਸਿਟੀ ਇੰਟੀਮੇਸ਼ਨ ਸਲਿੱਪ ਡਾਊਨਲੋਡ ਕਰਨ ਲਈ ਉਪਲਬਧ ਕਰਵਾ ਦਿੱਤੀ ਗਈ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀ ਤੁਰੰਤ NTA ਦੀ ਅਧਿਕਾਰਤ ਵੈੱਬਸਾਈਟ cuet.nta.nic.in 'ਤੇ ਜਾ ਕੇ ਆਪਣੀ ਸਿਟੀ ਸਲਿੱਪ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਐਡਮਿਟ ਕਾਰਡ ਵਜੋਂ ਨਹੀਂ ਕੀਤੀ ਜਾ ਸਕਦੀ ਵਰਤੋਂ
ਸਾਰੇ ਵਿਦਿਆਰਥੀਆਂ ਨੂੰ ਦੱਸ ਦਈਏ ਕਿ ਐਗਜ਼ਾਮ ਸਿਟੀ ਸਲਿੱਪ ਦੀ ਵਰਤੋਂ ਸਿਰਫ਼ ਪ੍ਰੀਖਿਆ ਸ਼ਹਿਰ, ਮਿਤੀ ਅਤੇ ਸ਼ਿਫਟ ਦੀ ਜਾਣਕਾਰੀ ਲੈਣ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਐਡਮਿਟ ਕਾਰਡ ਵਜੋਂ ਨਹੀਂ ਕੀਤੀ ਜਾ ਸਕਦੀ। ਪ੍ਰੀਖਿਆਵਾਂ ਦਾ ਆਯੋਜਨ 11 ਮਈ ਤੋਂ ਲੈ ਕੇ 31 ਮਈ 2026 ਤੱਕ ਕੀਤਾ ਜਾਵੇਗਾ।
ਸਿਟੀ ਸਲਿੱਪ ਡਾਊਨਲੋਡ ਕਰਨ ਦੇ ਸਟੈਪਸ:
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ cuet.nta.nic.in 'ਤੇ ਜਾਓ।
ਹੋਮ ਪੇਜ 'ਤੇ ਹੇਠਾਂ 'Candidate Activity' ਵਿੱਚ Advance City Intimation for CUET (UG) – 2026 ਲਿੰਕ 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਦਿੱਤਾ ਗਿਆ ਸਕਿਓਰਿਟੀ ਪਿਨ ਦਰਜ ਕਰਕੇ ਸਬਮਿਟ ਕਰੋ।
ਹੁਣ ਸਿਟੀ ਸਲਿੱਪ ਸਕ੍ਰੀਨ 'ਤੇ ਦਿਖਾਈ ਦੇਵੇਗੀ, ਜਿਸ ਦਾ ਤੁਸੀਂ ਪ੍ਰਿੰਟਆਊਟ ਲੈ ਸਕਦੇ ਹੋ।
CUET UG 2026 Advance City Intimation download Link
ਐਡਮਿਟ ਕਾਰਡ ਪ੍ਰੀਖਿਆ ਤੋਂ 3-4 ਦਿਨ ਪਹਿਲਾਂ ਹੋਣਗੇ ਜਾਰੀ
NTA ਵੱਲੋਂ ਐਡਮਿਟ ਕਾਰਡ ਪ੍ਰੀਖਿਆ ਦੀ ਤਾਰੀਖ਼ ਤੋਂ 3 ਤੋਂ 4 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੂੰ ਉਮੀਦਵਾਰ ਆਨਲਾਈਨ ਮਾਧਿਅਮ ਰਾਹੀਂ ਹੀ ਡਾਊਨਲੋਡ ਕਰ ਸਕਣਗੇ। ਐਡਮਿਟ ਕਾਰਡ ਆਫਲਾਈਨ (ਡਾਕ ਰਾਹੀਂ) ਨਹੀਂ ਭੇਜੇ ਜਾਣਗੇ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਅਧਿਕਾਰਤ ਵੈੱਬਸਾਈਟ ਚੈੱਕ ਕਰਦੇ ਰਹਿਣ।