ਭਾਰਤ ਦੇ ਆਰਥਿਕ ਵਿਕਾਸ ’ਚ ਅਹਿਮ ਯੋਗਦਾਨ ਦੇਣ ਵਾਲੇ ਖੇਤਰਾਂ ’ਚੋਂ ਸੈਰ-ਸਪਾਟਾ ਮਹੱਤਵਪੂਰਨ ਹੈ। ਦੇਸ਼ ’ਚ ਮੌਜੂਦ ਸੈਰ-ਸਪਾਟਾ ਦੀਆਂ ਭਿੰਨਤਾਵਾਂ ਦੇ ਚੱਲਦਿਆਂ ਇਸ ਖੇਤਰ ’ਚ ਅਥਾਹ ਸੰਭਾਵਨਾਵਾਂ ਹਨ। ਇਸ ’ਚ ਨੌਕਰੀ ਤੋਂ ਲੈ ਕੇ ਸਵੈ-ਰੁਜ਼ਗਾਰ ਤਕ ਦੇ ਬਦਲਾਂ ਨਾਲ ਸਾਰਿਆਂ ਲਈ ਕੁਝ ਨਾ ਕੁਝ ਹੈ।

ਭਾਰਤ ਦੇ ਆਰਥਿਕ ਵਿਕਾਸ ’ਚ ਅਹਿਮ ਯੋਗਦਾਨ ਦੇਣ ਵਾਲੇ ਖੇਤਰਾਂ ’ਚੋਂ ਸੈਰ-ਸਪਾਟਾ ਮਹੱਤਵਪੂਰਨ ਹੈ। ਦੇਸ਼ ’ਚ ਮੌਜੂਦ ਸੈਰ-ਸਪਾਟਾ ਦੀਆਂ ਭਿੰਨਤਾਵਾਂ ਦੇ ਚੱਲਦਿਆਂ ਇਸ ਖੇਤਰ ’ਚ ਅਥਾਹ ਸੰਭਾਵਨਾਵਾਂ ਹਨ। ਇਸ ’ਚ ਨੌਕਰੀ ਤੋਂ ਲੈ ਕੇ ਸਵੈ-ਰੁਜ਼ਗਾਰ ਤਕ ਦੇ ਬਦਲਾਂ ਨਾਲ ਸਾਰਿਆਂ ਲਈ ਕੁਝ ਨਾ ਕੁਝ ਹੈ। ਕੋਵਿਡ-19 ਤੋਂ ਬਾਅਦ ਦੇਸ਼ ਦਾ ਸੈਰ-ਸਪਾਟਾ ਮੰਤਰਾਲਾ ਟੂੁਰਿਜ਼ਮ ਸੈਕਟਰ ਦੇ ਪੁਨਰ ਨਿਰਮਾਣ ਲਈ ਜ਼ਿੰਮੇਵਾਰੀ ਨਾਲ ਭੂਮਿਕਾ ਨਿਭਾ ਰਿਹਾ ਹੈ, ਤਾਂ ਜੋ ਇਸ ਨੂੰ ਆਕਰਸ਼ਕ ਤੇ ਟਿਕਾਊ ਬਣਾਇਆ ਜਾ ਸਕੇ।
ਤੁਹਾਡੇ ਲਈ ਹੈ ਇਹ ਖੇਤਰ
ਕੀ ਤੁਸੀਂ ਪਰਿਵਾਰ ਤੇ ਦੋਸਤਾਂ ਨਾਲ ਟੂਰ ’ਤੇ ਜਾਣਾ ਪਸੰਦ ਕਰਦੇ ਹੋ। ਕੀ ਤੁਸੀਂ ਘੰੁਮਣ ਵਾਲੀਆਂ ਨਵੀਆਂ ਥਾਵਾਂ ਬਾਰੇ ਰਿਸਰਚ ਕਰਨਾ ਪਸੰਦ ਕਰਦੇ ਹੋ? ਜੇ ਹਾਂ ਤਾਂ ਟੂਰਿਜ਼ਮ ਸੈਕਟਰ ਤੁਹਾਡੇ ਲਈ ਬਿਹਤਰੀਨ ਕਾਰਜ ਖੇਤਰ ਬਣ ਸਕਦਾ ਹੈ। ਅੱਜ ਟ੍ਰੈਵਲ ਤੇ ਟੂਰਿਜ਼ਮ ਆਲਮੀ ਉਦਯੋਗ ਦਾ ਰੂਪ ਲੈ ਚੱੁਕਿਆ ਹੈ। ਹੁਣ ਵੱਡੇ ਪੱਧਰ ’ਤੇ ਲੋਕ ਟ੍ਰੈਵਲ ਮੈਨੇਜਮੈਂਟ ਕੰਪਨੀਆਂ ਤੇ ਟ੍ਰੈਵਲ ਏਜੰਟਾਂ ਜ਼ਰੀਏ ਆਪਣੇ ਟੂਰ ਦਾ ਪ੍ਰੋਗਰਾਮ ਬਣਾਉਂਦੇ ਹਨ। ਇਹ ਏਜੰਟ ਗਾਹਕਾਂ ਦੀ ਯਾਤਰਾ ਨੂੰ ਆਰਾਮਦਾਇਕ ਬਣਾਉਣ ਲਈ ਵਿਸ਼ੇਸ਼ ਪਲਾਨਿੰਗ ਕਰਦੇ ਹਨ। ਟ੍ਰੈਵਲ ਏਜੰਟ ਜਾਂ ਟੂਰ ਪਲਾਨਰ ਗਾਹਕਾਂ ਨੂੰ ਬਜਟ ਦੇ ਆਧਰ ’ਤੇ ਰਹਿਣ ਤੇ ਘੰੁਮਣ ਦੀਆਂ ਥਾਵਾਂ ਬਾਰੇ ਦੱਸਦੇ ਹਨ। ਜੇ ਤੁਹਾਨੂੰ ਵੀ ਟੂਰ ਪਲਾਨ ਬਣਾਉਣਾ ਪਸੰਦ ਹੈ ਤਾਂ ਤੁਸੀਂ ਇਸ ਨੂੰ ਕਰੀਅਰ ਦਾ ਰੂਪ ਦੇ ਸਕਦੇ ਹੋ। ਇਸ ਖੇਤਰ ’ਚ ਤੁਹਾਨੂੰ ਯਾਤਰਾ ਕਰਨ ਤੇ ਨਵੀਂਆਂ ਥਾਵਾਂ ਬਾਰੇ ਉਤਸ਼ਾਹਿਤ ਕਰਨ ਦਾ ਵੀ ਮੌਕਾ ਮਿਲੇਗਾ।
ਸੈਰ-ਸਪਾਟਾ ਖੇਤਰ ਦੇ ਪ੍ਰਸਿੱਧ ਕਰੀਅਰ
ਸੈਰ-ਸਪਾਟਾ ਉਦਯੋਗ ਇਕ ਵਿਆਪਕ ਕਾਰਜ ਖੇਤਰ ਹੈ, ਜਿਸ ’ਚ ਤੁਸੀਂ ਯੋਗਤਾ ਅਨੁਸਾਰ ਨੌਕਰੀ ਸ਼ੁਰੂ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਸੁਤੰਤਰ ਰੂਪ ’ਚ ਆਪਣੀ ਟ੍ਰੈਵਲ ਏਜੰਸੀ, ਟ੍ਰੈਵਲ ਬਲੌਗ, ਯੂਟਿਊਬ ਚੈਨਲ ਸ਼ੁਰੂ ਕਰ ਸਕਦੇ ਹੋ। ਤੁਹਾਡੇ ਕੋਲ ਘਰ ’ਚ ਰਹਿਣ ਦੀ ਵਿਵਸਥਾ ਜਾਂ ਖ਼ੁਦ ਦਾ ਹੋਟਲ ਸ਼ੁਰੂ ਕਰ ਕੇ ਉਸ ਨੂੰ ਆਪਣੇ ਤਰੀਕੇ ਨਾਲ ਚਲਾਉਣ ਦਾ ਵੀ ਬਦਲ ਹੈ।
ਟੂਰਿਜ਼ਮ ਮੈਨੇਜਰ
ਕਈ ਤਰੀਕਿਆਂ ਨਾਲ ਸੈਲਾਨੀਆਂ ਦਾ ਮਾਰਗ ਦਰਸ਼ਨ ਤੇ ਸਹਾਇਤਾ ਕਰਨ ਦੇ ਨਾਲ-ਨਾਲ ਐਡਵਰਟਾਈਜ਼ਿੰਗ ਤਰੀਕੇ ਜ਼ਰੀਏ ਆਪਣੇ ਖੇਤਰ ’ਚ ਸੈਰ-ਸਪਾਟੇ ਨੂੰ ਵਧਾਉਣ ਜਿਹੇ ਕਈ ਕੰਮ ਟੂਰਿਜ਼ਮ ਮੈਨੇਜਰ ਕਰਦੇ ਹਨ। ਟੂਰ ਪੈਕੇਜ ਬਣਾਉਣ ਤੇ ਉਨ੍ਹਾਂ ਨੂੰ ਵੇਚਣ ਜਿਹੇ ਕੰਮ ਵੀ ਇਨ੍ਹਾਂ ਦੇ ਜ਼ਿੰਮੇ ਹੰੁਦੇ ਹਨ।
ਟ੍ਰੈਵਲ ਏਜੰਟ
ਯਾਤਰਾ ਦੀ ਯੋਜਨਾ ਬਣਾਉਣ ’ਚ ਗਾਹਕਾਂ ਦੀ ਮਦਦ ਕਰਨ ਦੇ ਨਾਲ ਹੀ ਉਨ੍ਹਾਂ ਦੇ ਟੂਰ ਨੂੰ ਮੈਨੇਜ ਕਰਨ ਜਾਂ ਉਨ੍ਹਾਂ ਦਾ ਆਯੋਜਨ ਕਰਨਾ ਜਿਹੇ ਕੰਮ ਟ੍ਰੈਵਲ ਏਜੰਟ ਕਰਦੇ ਹਨ। ਆਮ ਤੌਰ ’ਤੇ ਟ੍ਰੈਵਲ ਏਜੰਟ ਟੂਰ ਐਂਡ ਟ੍ਰੈਵਲ ਏਜੰਸੀਆਂ ਲਈ ਕੰਮ ਕਰਦੇ ਹਨ। ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਸੈਲਾਨੀਆਂ ਦੀ ਯਾਤਰਾ ਦੌਰਾਨ ਸਾਰੀਆਂ ਸਹੂਲਤਾਂ ਮਿਲ ਸਕਣ।
ਟ੍ਰੈਵਲ ਬਲੌਗਰ
ਇਤਿਹਾਸਕ ਥਾਵਾਂ, ਸੈਰ-ਸਪਾਟੇ ਲਈ ਚਰਚਿਤ ਥਾਵਾਂ ਤੇ ਉਸ ਖੇਤਰ ’ਚ ਮੁਹੱਈਆ ਹੋਟਲ ਦੀ ਸਹੂਲਤ, ਸਥਾਨਕ ਖੇਤਰ ਦੇ ਸੱਭਿਆਚਾਰ ਤੇ ਖਾਣ-ਪੀਣ ਦੀ ਜਾਣਕਾਰੀ ਆਦਿ ਬਾਰੇ ਕਿਤਾਬ ਤੇ ਬਲੌਗ ’ਚ ਲਿਖਣ ਵਾਲੇ ਟ੍ਰੈਵਲ ਰਾਈਟਰ ਤੇ ਬਲੌਗਰ ਵਜੋਂ ਪ੍ਰਸਿੱਧੀ ਹਾਸਿਲ ਕਰ ਸਕਦੇ ਹੋ ਤੇ ਨਾਲ ਹੀ ਵਧੀਆ ਆਮਦਨ ਵੀ।
ਟੂਰ ਗਾਈਡ
ਸੈਰ-ਸਪਾਟਾ ਖੇਤਰ ’ਚ ਵਧੀਆ ਕਮਿਊਨੀਕੇਸ਼ਨ, ਇਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਤੇ ਸੈਰ-ਸਪਾਟਾ ਖੇਤਰ ਬਾਰੇ ਅਹਿਮ ਜਾਣਕਾਰੀਆਂ ਤੋਂ ਲੈ ਕੇ ਸਥਾਨਕ ਭਾਸ਼ਾ ਤੇ ਸੱਭਿਆਚਾਰ ਦੀ ਜਾਣਕਾਰੀ ਰੱਖਣ ਵਾਲਿਆਂ ਲਈ ਕੰਮ ਦੇ ਬਹੁਤ ਸਾਰੇ ਬਦਲ ਮੁਹੱਈਆ ਹਨ। ਟੂਰ ਗਾਈਡ ਯਾਤਰੀਆਂ ਨੂੰ ਘੰੁਮਣ ਵਾਲੀ ਸਥਾਨਕ ਥਾਂ ਦੇ ਮਹੱਤਵ ਬਾਰੇ ਦੱਸਣ ਤੇ ਗਾਈਡ ਕਰਨ ਦਾ ਕੰਮ ਕਰਦੇ ਹਨ।
ਨੌਕਰੀ ਦੇ ਮੌਕੇ
ਟੂਰਿਜ਼ਮ ਇੰਡਸਟਰੀ ’ਚ ਤੁਸੀਂ ਟ੍ਰੈਵਲ ਪਲਾਨਰ, ਟੈ੍ਰਵਲ ਐਡਮਨਿਸਟ੍ਰੇਸ਼ਨ, ਆਪਰੇਸ਼ਨ ਮੈਨੇਜਮੈਂਟ, ਟੂਰਿਜ਼ਮ ਆਫਿਸਰ, ਟ੍ਰੈਵਲ ਕੰਸਲਟੈਂਟ, ਟ੍ਰੈਵਲ ਸਪੈਸ਼ਲਿਸਟ, ਹੋਟਲ ਮੈਨੇਜਰ, ਕਰੂਜ਼ ਮੈਨੇਜਰ, ਅਡਵੈਂਚਰ ਟੂਰ ਗਾਈਡ ਆਦਿ ਵਜੋਂ ਵੀ ਕਰੀਅਰ ਬਣਾ ਸਕਦੇ ਹੋ। ਟ੍ਰੈਵਲ ਐਂਡ ਟੂਰਿਜ਼ਮ ’ਚ ਕੋਰਸ ਕਰਨ ਵਾਲਿਆਂ ਲਈ ਟ੍ਰੈਵਲ ਏਜੰਸੀ, ਹੋਟਲ ਇੰਡਸਟਰੀ, ਸਟੇਟ ਟੂਰਿਜ਼ਮ ਡਿਪਾਰਟਮੈਂਟ, ਕਰੂਜ਼ ਟੂਰਿਜ਼ਮ ਆਦਿ ’ਚ ਨੌਕਰੀ ਦੇ ਮੌਕੇ ਹਨ। ਇਸ ਤੋਂ ਇਲਾਵਾ ਇੰਡੀਆ ਟੂਰਿਜ਼ਮ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ, ਸੂਬਿਆਂ ਦੇ ਸਟੇਟ ਟੂਰਿਜ਼ਮ ਬੋਰਡ ਤੇ ਟੂਰਿਜ਼ਮ ਡਿਵੈਲਪਮੈਂਟ ਐਂਡ ਕਾਰਪੋਰੇਸ਼ਨ ਇੰਡੀਅਨ ਰੇਲਵੇ ਦੇ ਆਈਆਰਟੀਸੀ ਦੇ ਟੂਰਿਜ਼ਮ ਆਪਰੇਸ਼ਨ ਡਵੀਜ਼ਨ ਆਦਿ ’ਚ ਨੌਕਰੀ ਕਰ ਸਕਦੇ ਹੋ।
ਬਾਰ੍ਹਵੀਂ ਤੋਂ ਬਾਅਦ ਵਧੋ ਅੱਗੇ
ਕਿਸੇ ਵੀ ਵਿਸ਼ੇ ’ਚ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਸੀਂ ਬੀਏ ਇਨ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ, ਬੀਏ ਇਨ ਹੌਸਪੀਟੈਲਿਟੀ, ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ, ਬੀਐੱਸਸੀ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ, ਬੀਐੱਸਸੀ ਇਨ ਹੌਸਪੀਟੈਲਿਟੀ ਐਂਡ ਟ੍ਰੈਵਲ ਮੈਨੇਜਮੈਂਟ, ਬੀਬੀਏ ਇਨ ਟ੍ਰੈਵਲ ਐਂਡ ਟੂਰਿਜ਼ਮ ਮੈਨੇਜਮੈਂਟ ਆਦਿ ’ਚੋਂ ਕਿਸੇ ਇਕ ਗ੍ਰੈਜੂਏਸ਼ਨ ਕੋਰਸ ’ਚ ਦਾਖ਼ਲਾ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਕੋਲ ਟ੍ਰੈਵਲ ਐਂਡ ਟੂਰਿਜ਼ਮ ’ਚ ਐੱਮਬੀਏ ਕਰਨ ਦਾ ਵੀ ਬਦਲ ਹੈ। ਤੁਸੀਂ ਟ੍ਰੈਵਲ, ਟੂਰਿਜ਼ਮ ਐਂਡ ਹੌਸਪੀਟੈਲਿਟੀ ਮੈਨੇਜਮੈਂਟ ’ਚ ਪੀਜੀਡੀਐੱਮ ਕਰ ਸਕਦੇ ਹੋ।