ਨੀਟ-ਯੂਜੀ ਪੇਪਰ ਲੀਕ ਮਾਮਲੇ ’ਤੇ ਹੁਣੇ ਜਿਹੇ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ਨੇ 2024 ’ਚ ਪੇਪਰ ਲੀਕ ਤੋਂ ਬਾਅਦ ਡਾ. ਰਾਧਾਕ੍ਰਿਸ਼ਣਨ ਦੀ ਅਗਵਾਈ ’ਚ ਗਠਿਤ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।

ਅਰਵਿੰਦ ਪਾਂਡੇ, ਜਾਗਰਣ , ਨਵੀਂ ਦਿੱਲੀ : ਪੇਪਰ ਲੀਕ ਤੋਂ ਬਾਅਦ ਮੈਡੀਕਲ ਦੇ ਗ੍ਰੈਜੂਏਸ਼ਨ ਕੋਰਸਾਂ ’ਚ ਦਾਖ਼ਲੇ ਨਾਲ ਜੁੜੀ ਪ੍ਰੀਖਿਆ ਨੀਟ-ਯੂਜੀ ’ਚ ਉਨ੍ਹਾਂ ਸਾਰੇ ਸੁਧਾਰਾਂ ਨੂੰ ਹੁਣ ਰਫ਼ਤਾਰ ਮਿਲ ਸਕਦੀ ਹੈ, ਜਿਨ੍ਹਾਂ ’ਤੇ ਸਿਹਤ ਮੰਤਰਾਲਾ ਹੁਣ ਤੱਕ ਚੁੱਪ ਧਾਰੀ ਬੈਠਾ ਸੀ। ਸਰਕਾਰ ਇਸ ਪ੍ਰੀਖਿਆ ਨੂੰ ਅਗਲੇ ਸਾਲ ਤੋਂ ਕੰਪਿਟਊਰ ਜ਼ਰੀਏ ਕਰਵਾਉਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਹਾਲਾਂਕਿ ਪ੍ਰੀਖਿਆ ਕਈ ਸੈਸ਼ਨਾਂ ਤੇ ਪੜਾਵਾਂ ’ਚ ਕਰਵਾਉਣ, ਪ੍ਰੀਖਿਆ ਦੇਣ ਦੀ ਗਿਣਤੀ ਤੇ ਉਮਰ ਦੀ ਵੱਧ ਤੋਂ ਵੱਧ ਹੱਦ ਤੈਅ ਕਰਨ ਵਰਗੇ ਸੁਝਾਅ ਅਜੇ ਵੀ ਪੈਂਡਿੰਗ ਹਨ। ਮੰਨਿਆ ਜਾ ਰਿਹਾ ਹੈ ਕਿ ਸਿਹਤ ਮੰਤਰਾਲਾ ਛੇਤੀ ਉੱਚ ਪੱਧਰੀ ਕਮੇਟੀ ਦੀਆਂ ਇਨ੍ਹਾਂ ਸਿਫ਼ਾਰਸ਼ਾਂ ’ਤੇ ਆਖ਼ਰੀ ਫ਼ੈਸਲਾ ਲੈ ਸਕਦਾ ਹੈ। ਯਾਨੀ ਅਗਲੇ ਸਾਲ ਤੋਂ ਨੀਟ-ਯੂਜੀ ’ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।
ਨੀਟ-ਯੂਜੀ ਪੇਪਰ ਲੀਕ ਮਾਮਲੇ ’ਤੇ ਹੁਣੇ ਜਿਹੇ ਸੰਸਦੀ ਕਮੇਟੀ ਸਾਹਮਣੇ ਪੇਸ਼ ਹੋਏ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀਆਂ ਨੇ 2024 ’ਚ ਪੇਪਰ ਲੀਕ ਤੋਂ ਬਾਅਦ ਡਾ. ਰਾਧਾਕ੍ਰਿਸ਼ਣਨ ਦੀ ਅਗਵਾਈ ’ਚ ਗਠਿਤ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਕਮੇਟੀ ਨੇ ਨੀਟ-ਯੂਜੀ ’ਚ ਸੁਧਾਰ ਨਾਲ ਜੁੜੇ ਤਿੰਨ ਅਹਿਮ ਸੁਝਾਅ ਸਿਹਤ ਮੰਤਰਾਲੇ ਨੂੰ ਦਿੱਤੇ ਸਨ। ਇਨ੍ਹਾਂ ’ਚ ਪ੍ਰੀਖਿਆ ਪੈਨ-ਪੇਪਰ ਦੀ ਥਾਂ ਕੰਪਿਊਟਰ ਜ਼ਰੀਏ ਕਰਵਾਉਣ, ਪ੍ਰੀਖਿਆ ਕਈ ਸੈਸ਼ਨਾਂ ’ਚ ਕਰਵਾਉਣ ਤੇ ਪ੍ਰੀਖਿਆ ਯਤਨਾਂ ਤੇ ਵੱਧ ਤੋਂ ਵੱਧ ਉਮਰ ਹੱਦ ਤੈਅ ਕਰਨ ਵਰਗੇ ਸੁਝਾਅ ਸ਼ਾਮਲ ਹਨ। ਐੱਨਟੀਏ ਨੇ ਸੰਸਦੀ ਕਮੇਟੀ ਨੂੰ ਦੱਸਿਆ ਹੈ ਕਿ ਇਨ੍ਹਾਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਲਈ ਸਿਹਤ ਮੰਤਰਾਲੇ ਨੂੰ ਨਵੇਂ ਸਿਰੇ ਤੋਂ ਤਜਵੀਜ਼ ਦਿੱਤੀ ਗਈ ਹੈ।
ਨੀਟ-ਯੂਜੀ ਪ੍ਰੀਖਿਆ ਸਿਹਤ ਮੰਤਰਾਲੇ ਅਧੀਨ ਹੈ ਤੇ ਉਹੀ ਇਸ ਲਈ ਪੈਮਾਨੇ ਤੈਅ ਕਰਦਾ ਹੈ। ਐੱਨਟੀਏ ਉਨ੍ਹਾਂ ਪੈਮਾਨਿਆਂ ਮੁਤਾਬਕ ਪ੍ਰੀਖਿਆ ਕਰਵਾਉੰਦਾ ਹੈ।
ਉਮਰ ਹੱਦ ਤੇ ਪ੍ਰੀਖਿਆ ਦੇਣ ਦੀ ਗਿਣਤੀ ਤੈਅ ਹੋਈ ਤਾਂ ਘੱਟ ਹੋ ਜਾਣਗੇ ਪ੍ਰੀਖਿਆਰਥੀ
ਐੱਨਟੀਏ ਨਾਲ ਜੁੜੇ ਸੂਤਰਾਂ ਮੁਤਾਬਕ, ਸਿਹਤ ਮੰਤਰਾਲੇ ਨੇ ਜੇਕਰ ਨੀਟ-ਯੂਜੀ ਦੇਣ ਤੇ ਉਮਰ ਹੱਦ ਤੈਅ ਕਰ ਦਿੱਤੀ ਤਾਂ ਬਿਨੈਕਾਰਾਂ ਦੀ ਗਿਣਤੀ ਘੱਟ ਜਾਵੇਗੀ। ਅਜੇ ਇਸ ਪ੍ਰੀਖਿਆ ’ਚ ਹਰ ਸਾਲ 22-23 ਲੱਖ ਵਿਦਿਆਰਥੀ ਸ਼ਾਮਲ ਹੁੰਦੇ ਹਨ। ਪ੍ਰੀਖਿਆ ਕਿੰਨੀ ਵਾਰੀ ਦਿੱਤੀ ਜਾ ਸਕਦੀ ਹੈ ਹਾਲੇ ਤੱਕ ਇਸ ਦੀ ਕੋਈ ਗਿਣਤੀ ਤੈਅ ਨਹੀਂ ਹੈ। ਇਸ ਹਾਲਤ ’ਚ ਵੱਡੀ ਗਿਣਤੀ ’ਚ ਪ੍ਰੀਖਿਆਰਥੀ ਪੰਜ ਤੋਂ ਵੱਧ ਵਾਰ ਪ੍ਰੀਖਿਆ ’ਚ ਸਾਮਲ ਹੁੰਦੇ ਹਨ। ਇਸ ਤੋਂ ਇਲਾਵਾ ਪ੍ਰੀਖਿਆ ’ਚ ਸ਼ਾਮਲ ਹੋਣ ਦੀ ਘੱਟ ਤੋਂ ਘੱਟ ਉਮਰ ਹੱਦ 17 ਸਾਲ ਹੈ ਪਰ ਵੱਧ ਤੋਂ ਵੱਧ ਤੈਅ ਨਹੀਂ। ਇਸ ਹਾਲਤ ’ਚ 50-60 ਸਾਲ ਦੇ ਲੋਕ ਵੀ ਅਪਲਾਈ ਕਰਦੇ ਰਹਿੰਦੇ ਹਨ।
ਜੇਈਈਨ ਮੇਨ ਤੇ ਨੀਟ-ਯੂਜੀ ਇਕੱਠੇ ਕਰਵਾਉਣ ਦਾ ਸੁਝਾਅ
ਨੀਟ-ਯੂਜੀ ’ਚ ਸੁਧਾਰ ਬਾਰੇ ਗਠਿਤ ਉੱਚ ਪੱਧਰੀ ਕਮੇਟੀ ਨੇ ਜੇਈਈ ਮੇਨ ਤੇ ਨੀਟ ਯੂਜੀ ਨੂੰ ਇਕੱਠੇ ਕਰਵਾਉਣ ਦਾ ਵੀ ਸੁਝਾਅ ਦਿੱਤਾ ਹੈ। ਐੱਨਟੀਏ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਉਸ ਨੇ ਇਸ ਦਿਸ਼ਾ ’ਚ ਮੰਥਨ ਸ਼ੁਰੂ ਕੀਤਾ ਹੈ। ਹਾਲਾਂਕਿ ਮੌਜੂਦਾ ਹਾਲਾਤ ’ਚ ਇਸ ਨੂੰ ਕਰਵਾਉਣਾ ਥੋੜ੍ਹਾ ਮੁਸ਼ਕਲ ਹੈ, ਕਿਉੰਕਿ ਨੀਟ-ਯੂਜੀ ਜਾਂ ਜੇਈਈ ਮੇਨ ’ਚ ਸ਼ਾਮਲ ਹੋਣ ਵਾਲੇ ਵੱਡੀ ਗਿਣਤੀ ’ਚ ਵਿਦਿਆਰਥੀ ਹੁੰਦੇ ਹਨ ਜਿਹੜੇ 12ਵੀਂ ਦੀ ਪੜ੍ਹਾਈ ਤੇ ਬਾਇਓਲਾਜੀ ਦੋਵਾਂ ਦੀ ਕਰਦੇ ਹਨ ਤੇ ਦੋਵੇਂ ਹੀ ਪ੍ਰੀਖਿਆ ’ਚ ਸ਼ਾਮਲ ਹੁੰਦੇ ਹਨ। ਜਿਸ ਪ੍ਰੀਖਿਆ ’ਚ ਉਨ੍ਹਾਂ ਨੂੰ ਰੈਂਕਿੰਗ ਮਿਲਦੀ ਹੈ, ਉਸ ’ਚ ਦਾਖ਼ਲਾ ਲੈ ਲੈਂਦੇ ਹਨ।